Friday, May 9, 2025
Breaking News

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ’ਚ ਵਿਸ਼ੇਸ਼ ਪ੍ਰਦਰਸ਼ਨੀ ‘ਦੀਵਾਲੀ ਫੀਅਸਟਾ’ ਦਾ ਆਯੋਜਨ

ਅੰਮ੍ਰਿਤਸਰ, 4 ਨਵੰਬਰ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੇ ਫਾਈਨ ਆਰਟਸ, ਫੈਸ਼ਨ ਡੀਜ਼ਾਈਨ, ਇੰਟੀਰੀਅਰ ਡੀਜ਼ਾਈਨ, ਅਪਲਾਈਡ ਆਰਟਸ, ਹੋਮ ਸਾਈਂਸ, ਕਾਮਰਸ, ਫਰੈਂਚ ਆਦਿ ਵਿਭਾਗਾਂ ਵਲੋਂ ਵਿਸ਼ੇਸ ਪ੍ਰਦਰਸ਼ਨੀ ‘ਦੀਵਾਲੀ ਫੀਅਸਟਾ’ ਦਾ ਆਯੋਜਨ ਕੀਤਾ ਗਿਆ।ਡਾ. ਦਵਿੰਦਰ ਖਹਿਰਾ ਸੁਪਤਨੀ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਅੰਮ੍ਰਿਤਸਰ ਨੇ ਵਿਸ਼ੇਸ ਮਹਿਮਾਨ ਵਜੋਂ ਸ਼ਿਰਕਤ ਕੀਤੀ।ਡਾ. ਦਵਿੰਦਰ ਖਹਿਰਾ ਸਹਿਤ ਕਾਲਜ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਅਤੇ ਸਥਾਨਕ ਪ੍ਰਬੰਧਕ ਕਮੇਟੀ ਚੇਅਰਮੈਨ ਸੁਦਰਸ਼ਨ ਕਪੂਰ ਨੇ ਸ਼ਮ੍ਹਾਂ ਰੌਸ਼ਨ ਕਰਕੇ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ।
                  ਵਿਦਿਆਰਥਣਾਂ ਨੇ ਹਸਤ ਸ਼ਿਲਪ ਅਤੇ ਰਚਨਾਤਮਕ ਨਵੀਨ ਵਸਤੂਆਂ ਦੀ ਸਿਰਜਣਾ ਆਪਣੇ ਹੱਥਾਂ ਨਾਲ ਕੀਤੀ।ਜਿਸ ਵਿੱਚ ਸੂਟ, ਦੁਪੱਟੇ, ਵੂਲਨ ਸਕਾਰਫ ਅਤੇ ਸਟੋਲ, ਕੁਸ਼ਨ, ਹੈਂਡ ਮੇਡ ਬੈਗ, ਬਾਟਿਕ ਟਰੇਜ਼, ਫੋਟੋ ਫਰੇਮ, ਰੇਸਿਨ ਆਰਟ ਟਰੇ, ਕੋਸਟਰ, ਕੇਕ ਸਟੈਂਡ, ਕੀ-ਰਿੰਗ, ਬਿਊਟੀ ਸੋਪ, ਦੀਵੇ, ਮੋਮਬੱਤੀਆਂ, ਮਾਸਕ, ਮਹਿੰਦੀ ਅਤੇ ਨੇਲ ਆਰਟ, ਕਲਾਤਮਕ ਗਣੇਸ਼ ਜੀ, ਤੋਰਨ, ਵੂਡਨ ਵਾਲ ਹੈਂਗਿੰਗ ਜਿਊਲਰੀ, ਲੈਂਪ, ਵਿਭਿੰਨ ਪ੍ਰਕਾਰ ਦੀਆਂ ਪੇਂਟਿੰਗਾਂ ਆਦਿ ਦੇ ਸਟਾਲ ਲਗਾ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।ਵਿਦਿਆਰਥਣਾਂ ਵਲੋਂ ਬਣਾਏ ਗਏ ਕਈ ਪ੍ਰਕਾਰ ਦੇ ਕੇਕ, ਸੈਂਡਵਿੱਚ, ਚਾਕਲੇਟ, ਪਾਸਟਾ ਆਦਿ ਖਾਣਯੋਗ ਚੀਜ਼ਾਂ ਦੇ ਸਟਾਲ ਵੀ ਲਗਾਏ ਗਏ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਮੁੱਖ ਮਹਿਮਾਨ ਦਾ ਸੁਆਗਤ ਕੀਤਾ।
                  ਮੁੱਖ ਮਹਿਮਾਨ ਡਾ. ਦਵਿੰਦਰ ਖਹਿਰਾ ਨੇ ਰਚਨਾਤਮਕ ਪ੍ਰਦਰਸ਼ਨੀ ਦੀ ਸ਼ਲਾਘਾ ਕੀਤੀ ਅਤੇ ਸਾਰਿਆਂ ਨੂੰ ਦੀਵਾਲੀ ਦੀਆਂ ਸ਼ੁਭ-ਕਾਮਨਾਵਾਂ ਦਿੱਤੀਆਂ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਅਤੇ ਸੁਦਰਸ਼ਨ ਕਪੂਰ ਨੇ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤਾ।ਪ੍ਰੋਗਰਾਮ ਦਾ ਸੰਚਾਲਨ ਹਿੰਦੀ ਵਿਭਾਗ ਦੀ ਐਸੋਸੀਏਟ ਪ੍ਰੋਫ਼ੈਸਰ ਡਾ. ਸ਼ੈਲੀ ਜੱਗੀ ਨੇ ਕੀਤਾ।
                 ਇਸ ਮੌਕੇ ਵਾਈਸ ਪ੍ਰਿੰਸੀਪਲ ਪ੍ਰੋ. ਸੰਦੀਪ ਜੁਤਸ਼ੀ, ਕਾਲਜ ਕਮੇਟੀ ਦੇ ਸਾਰੇ ਅਹੁਦੇਦਾਰ ਅਤੇ ਵਿਦਿਆਰਥਣਾਂ ਮੌਜ਼ੂਦ ਸਨ।

Check Also

ਬਾਬਾ ਬਕਾਲਾ ਸਾਹਿਬ ਨੂੰ ਕੀਤਾ ਜਾਵੇਗਾ ਪੰਜਾਬ ‘ਚ ਸਭ ਤੋਂ ਪਹਿਲਾਂ ਨਸ਼ਾ ਮੁਕਤ – ਪ੍ਰਧਾਨ ਸੁਰਜੀਤ ਕੰਗ

ਬਾਬਾ ਬਕਾਲਾ, 7 ਮਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੇ ਨਗਰ ਪੰਚਾਇਤ ਬਾਬਾ …