Monday, April 21, 2025
Breaking News

ਉਟਾਲਾਂ ਦੇ ਸ਼ਿਵ ਮੰਦਿਰ ਵਿਖੇ ਮਨਾਈ ਗਈ ਭਗਵਾਨ ਪਰਸ਼ੂ ਰਾਮ ਜੈਅੰਤੀ

ਸਮਰਾਲਾ, 3 ਮਈ (ਇੰਦਰਜੀਤ ਸਿੰਘ ਕੰਗ) – ਪਿੰਡ ਉਟਾਲਾਂ ਵਿਖੇ ਗਰਾਮ ਪੰਚਾਇਤ ਉਟਾਲਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਥਾਨਕ ਸ਼ਿਵ ਮੰਦਿਰ ਵਿਖੇ ਭਗਵਾਨ ਸ੍ਰੀ ਪਰਸ਼ੂਰਾਮ ਜੀ ਦੀ ਜੈਅੰਤੀ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ।ਜਿਸ ਵਿੱਚ ਪਿੰਡ ਦੀਆਂ ਬੀਬੀਆਂ ਦੀ ਕੀਰਤਨ ਮੰਡਲੀ ਦੁਆਰਾ ਭਗਵਾਨ ਪਰਸ਼ੂਰਾਮ ਜੀ ਦਾ ਗੁਣਗਾਣ ਕੀਤਾ ਗਿਆ।ਇਸ ਉਪਰੰਤ ਸ੍ਰੀ ਬ੍ਰਾਹਮਣ ਸਭਾ ਪੰਜਾਬ (ਰਜਿ:) ਦੇ ਜਨਰਲ ਸਕੱਤਰ ਬਿਹਾਰੀ ਲਾਲ ਸੱਦੀ ਵਲੋਂ ਭਗਵਾਨ ਪਰਸ਼ੂਰਾਮ ਜੀ ਦੇ ਜੀਵਨ ਸਬੰਧੀ ਵਿਸਥਾਰ ਪੂਰਵਕ ਦੱਸਿਆ ਗਿਆ।ਸ੍ਰੀ ਬ੍ਰਾਹਮਣ ਸਭਾ ਪੰਜਾਬ ਦੇ ਸੀਨੀ: ਵਾਈਸ ਪ੍ਰਧਾਨ ਸੋਨੀ ਸੱਦੀ, ਮਾ. ਕਲਭੂਸ਼ਨ ਅਤੇ ਸਭਾ ਦੇ ਸਰਪ੍ਰਸਤ ਪ੍ਰੇਮ ਸਾਗਰ ਸ਼ਰਮਾ ਨੇ ਭਗਵਾਨ ਜੀ ਦੀ ਜੀਵਨ ਲੀਲਾ ਬਾਰੇ ਦੱਸਿਆ ਅਤੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੱਖ-ਵੱਖ ਅਖ਼ਬਾਰਾਂ ਵਿੱਚ ਸ੍ਰੀ ਪਰਸ਼ੂ ਰਾਮ ਜੈਅੰਤੀ ਦੀਆਂ ਵਧਾਈਆਂ ਦੇਣ ਦਾ ਕੋਟਿ ਕੋਟਿ ਧੰਨਵਾਦ ਕੀਤਾ ਗਿਆ।ਭਗਵਾਨ ਪਰਸ਼ੂਰਾਮ ਜੀ ਦੀ ਪੂਜਾ ਕੀਤੀ ਗਈ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਗਈ।ਅਖੀਰ ਵਿੱਚ ਪ੍ਰਸ਼ਾਦ ਵੰਡਿਆ ਗਿਆ ਅਤੇ ਭਗਵਾਨ ਪਰਸ਼ੂ ਰਾਮ ਜੀ ਦੇ ਜੈਕਾਰੇ ਲਾਏ ਗਏ।
                     ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਪ੍ਰੇਮਵੀਰ ਸੱਦੀ ਪ੍ਰਧਾਨ ਸ੍ਰੀ ਬ੍ਰਾਹਮਣ ਸਭਾ ਕਿਸਾਨ ਵਿੰਗ, ਛਤਰਪਾਲ ਸੱਦੀ, ਗੁਰਚਰਨ ਦਾਸ ਸੱਦੀ, ਜੋਰਾ ਸਿੰਘ, ਜੱਸੀ ਪੰਚ, ਸਤਿੰਦਰਪਾਲ ਸ਼ਰਮਾ, ਰਾਜ ਕੁਮਾਰ ਸੱਦੀ, ਸੰਜੀਵ ਕੁਮਾਰ ਸੱਦੀ, ਮਨੀ ਸੱਦੀ, ਸਨੀ ਸੱਦੀ, ਭਰਪੂਰ ਸਿੰਘ, ਰਣਜੀਤ ਸਿੰਘ ਪੰਚ, ਰਾਮ ਸਿੰਘ ਪੰਚ, ਚੰਨਵੀਰ ਸਿੰਘ ਪੰਚ, ਅੰਮ੍ਰਿਤੀ ਦੇਵੀ ਸੱਦੀ, ਆਸ਼ਾ ਰਾਣੀ ਆਦਿ ਤੋਂ ਇਲਾਵਾ ਪਿੰਡ ਦੇ ਹੋਰ ਪਤਵੰਤੇ ਸੱਜਣ ਅਤੇ ਮਾਤਾਵਾਂ-ਭੈਣਾਂ ਹਾਜਰ ਸਨ।

Check Also

ਗੋਲਡਨ ਜੁਬਲੀ ਸੈਂਟਰ ਫਾਰ ਐਂਟਰਪ੍ਰਨਿਓਰਸ਼ਿਪ ਐਂਡ ਇਨੋਵੇਸ਼ਨ ਸੈਂਟਰ ਦੀ ਫਰਾਂਸ ਦੇ ਰਾਜਦੂਤ ਵਲੋਂ ਸ਼ਲਾਘਾ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …