Thursday, February 13, 2025

ਅਮਨਦੀਪ ਕੌਰ ਨੇ ਚਮਕਾਇਆ ਪਿੰਡ ਰੱਤੋਕੇ ਦਾ ਨਾਮ

ਰਾਸ਼ਟਰ ਪੱਧਰੀ ਰੋਇੰਗ ਮੁਕਾਬਲੇ ‘ਚ ਪ੍ਰਾਪਤ ਕੀਤਾ ਤੀਸਰਾ ਸਥਾਨ

ਸੰਗਰੂਰ, 7 ਜੁਲਾਈ (ਜਗਸੀਰ ਲੌਂਗੋਵਾਲ) – ਨੇੜਲੇ ਪਿੰਡ ਰੱਤੋਕੇ ਦੇ ਸਰਕਾਰੀ ਸਕੂਲ ਵਿਚੋਂ ਪੜ੍ਹੀ ਅਮਨਦੀਪ ਕੌਰ ਪੁੱਤਰੀ ਮੁਖਤਿਆਰ ਸਿੰਘ ਨੇ ਕਸ਼ਮੀਰ ਦੇ ਸ੍ਰੀਨਗਰ ਵਿਖੇ ਰਾਸ਼ਟਰ ਪੱਧਰੀ ਰੋਇੰਗ ਮੁਕਾਬਲੇ ਵਿੱਚ ਤੀਸਰਾ ਸਥਾਨ ਪ੍ਰਾਪਤ ਕਰਦੇ ਹੋਏ ਤਾਂਬੇ ਦਾ ਤਮਗਾ ਹਾਸਿਲ ਕੀਤਾ ਹੈ।ਪੂਰੇ ਰੱਤੋਕੇ ਪਿੰਡ, ਸਕੂਲ ਅਤੇ ਆਸ-ਪਾਸ ਦੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।ਅਮਨਦੀਪ ਕੌਰ ਨੂੰ ਪਿੰਡ ਪਹੁੰਚਣ ‘ਤੇ ਪਿੰਡ ਦੀ ਪੰਚਾਇਤ, ਸਕੂਲ ਸਟਾਫ਼ ਅਤੇ ਪਤਵੰਤੇ ਸੱਜਣਾਂ ਵਲੋਂ ਸਨਮਾਨਿਤ ਕੀਤਾ ਗਿਆ।
                         ਪਿੰਡ ਦੇ ਸਰਪੰਚ ਕੁਲਦੀਪ ਕੌਰ ਅਤੇ ਸਕੂਲ ਕਮੇਟੀ ਪ੍ਰਧਾਨ ਬਲਜੀਤ ਬੱਲੀ ਨੇ ਅਮਨਦੀਪ ਦੀ ਪ੍ਰਾਪਤੀ ਨੂੰ ਨੌਜਵਾਨ ਵਰਗ ਲਈ ਇੱਕ ਪ੍ਰੇਰਨਾ ਦਾ ਸੋਮਾ ਦੱਸਿਆ।ਗਿਆਨ ਸਿੰਘ ਭੁੱਲਰ ਨੇ ਅਮਨ ਅਤੇ ਉਸ ਦੇ ਪਰਿਵਾਰ ਨੂੰ ਵਧਾਈ ਦਿੰਦਿਆਂ ਸਕੂਲ ਵਿਚੋਂ ਪੜ੍ਹੇ ਬਾਕੀ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ।
               ਅਮਨਦੀਪ ਦੇ ਦੱਸਿਆ ਕਿ ਰੋਇੰਗ ਵਿੱਚ ਬਹੁਤ ਸੰਭਾਵਨਾਵਾਂ ਹਨ।ਪਿੰਡਾਂ ਦੇ ਵਿਦਿਆਰਥੀ ਸਰੀਰਕ ਪੱਖੋਂ ਤਾਕਤਵਰ ਹੋਣ ਕਾਰਨ ਰੋਇੰਗ ਵਿੱਚ ਕਮਾਲ ਦਿਖਾ ਸਕਦੇ ਹਨ।ਉਸ ਨੇ ਆਪਣੇ ਸਕੂਲ ਤੋਂ ਮਿਲੀ ਸੇਧ ਅਤੇ ਆਪਣੇ ਮਾਪਿਆਂ ਦੇ ਉਸ ਪ੍ਰਤੀ ਵਿਸ਼ਵਾਸ ਨੂੰ ਆਪਣੀ ਕਾਮਯਾਬੀ ਦਾ ਰਾਜ ਦੱਸਿਆ।ਪਿਤਾ ਮੁਖਤਿਆਰ ਸਿੰਘ ਨੇ ਦੱਸਿਆ ਕਿ ਓਹਨਾ ਨੂੰ ਆਪਣੀ ਧੀ ਉਪਰ ਮਾਣ ਹੈ, ਜਿਸ ਨੇ ਪੁੱਤਰਾਂ ਤੋਂ ਵਧ ਕੇ ਉਨ੍ਹਾਂ ਦਾ ਨਾਂ ਪੂਰੇ ਦੇਸ਼ ਵਿੱਚ ਚਮਕਾਇਆ ਹੈ।
                   ਇਸ ਮੌਕੇ ਕੁਲਦੀਪ ਸਿੰਘ, ਸੁਖਪਾਲ ਸਿੰਘ, ਪਰਦੀਪ ਸਿੰਘ, ਰੇਨੂੰ ਸਿੰਗਲਾ, ਪਰਵੀਨ ਕੌਰ, ਕਰਮਜੀਤ ਕੌਰ, ਸਤਪਾਲ ਕੌਰ ਅਤੇ ਸੁਰਿੰਦਰ ਸਿੰਘ ਹਾਜ਼ਰ ਸਨ।

Check Also

ਡੀ.ਏ.ਵੀ ਇੰਟਰਨੈਸ਼ਨਲ ਸਕੂਲ ‘ਚ ਬਾਰਹਵੀਂ ਅਤੇ ਦਸਵੀਂ ਬੋਰਡ ਪ੍ਰੀਖਿਆ ਤੋਂ ਪਹਿਲਾਂ ਵਿਸ਼ੇਸ਼ ਹਵਨ

ਅੰਮ੍ਰਿਤਸਰ, 12 ਫਰਵਰੀ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਬਾਰਹਵੀਂ ਤੇ ਦਸਵੀਂ ਦੇ ਵਿਦਿਆਰਥੀਆਂ …