ਅੰਮ੍ਰਿਤਸਰ, 26 ਅਗਸਤ (ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਲੋਂ ਬਾਬਾ ਭੋੜੇਵਾਲਾ ਗਊਸ਼ਾਲਾ, ਰਾਮ ਤੀਰਥ ਵਿਖੇ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਦੀ ਅਗਵਾਈ ਹੇਠ ਐਸੋਸੀਏਟ ਪ੍ਰੋਫੈਸਰ ਡਾ. ਸੰਕਲਪ ਸ਼ਰਮਾ, ਅਸਿਸਟੈਂਟ ਪ੍ਰੋਫੈਸਰ ਡਾ. ਹਿਮਾਲਿਆ ਭਾਰਦਵਾਜ ਦੁਆਰਾ ਲੰਪੀ ਚਮੜੀ ਰੋਗ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ।ਜਿਸ ਚਿਵ ਇੰਟਰਨਸ਼ਿਪ ਦੇ 20 ਵਿਦਿਆਰਥੀ ਨੇ ਹਿੱਸਾ ਲਿਆ।
ਪ੍ਰਿੰਸੀਪਲ ਡਾ. ਵਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤੋਂ ਇਲਾਵਾ ਸੇਵਾ ਸੰਮਤੀ ਅਤੇ ਗਊਸ਼ਾਲਾ ਦੇ ਕੇਅਰਟੇਕਰਾਂ ਨੂੰ ਹਾਲ ਹੀ ’ਚ ਫੈਲੀ ਲੰਪੀ ਚਮੜੀ ਬਿਮਾਰੀ ਅਤੇ ਪ੍ਰਬੰਧਨ ਬਾਰੇ ਜਾਗਰੂਕ ਕੀਤਾ ਗਿਆ।ਉਨ੍ਹਾਂ ਕਿਹਾ ਕਿ ਦੌਰੇ ਦੌਰਾਨ ਕਾਲਜ ਦੇ ਡਾਕਟਰਾਂ ਵਲੋਂ ਬਿਮਾਰੀ ਤੋਂ ਪ੍ਰ੍ਰਭਾਵਿਤ ਸਾਰੇ ਪਸ਼ੂਆਂ ਅਤੇ ਹੋਰ ਰੋਗੀ ਪਸ਼ੂਆਂ ਦਾ ਇਲਾਜ਼ ਕੀਤਾ ਗਿਆ ਅਤੇ ਕੈਪ੍ਰੀਪੋਕਸ ਵਾਇਰਸ ਦੇ ਇਸ ਪ੍ਰਕੋਪ ਦੌਰਾਨ ਪਸ਼ੂਆਂ ਦੀ ਸਾਂਭ-ਸੰਭਾਲ ਕਰਨ ਲਈ ਦੇਖਭਾਲ ਕਰਨ ਵਾਲਿਆਂ ਨੂੰ ਜਾਗਰ੍ਰਕ ਕਰਨ ਲਈ ਭਾਸ਼ਣ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਸਵਾਲ-ਜਵਾਬ ’ਚ ਭਾਗੀਦਾਰਾਂ ਦੇ ਸਾਰੇ ਸਵਾਲਾਂ ਦਾ ਉਤਰ ਦਿੱਤਾ ਗਿਆ।ਇਸ ਤੋਂ ਇਲਾਵਾ ਪਸ਼ੂਆਂ ਨੂੰ ਸਿਹਤਮੰਦ ਰੱਖਣ ਲਈ ਖਣਿਜ ਮਿਸ਼ਰਣ ਖੁਰਾਕ ਅਤੇ ਸੰਤੁਲਿਤ ਰਾਸ਼ਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਗਿਆ।ਸੰਮਤੀ ਪ੍ਰਬੰਧਕਾਂ ਵਲੋਂ ਡਾ. ਵਰਮਾ ਦੁਆਰਾ ਦਿੱਤੇ ਗਏ ਸਹਿਯੋਗ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ।ਸੰਮਤੀ ਪ੍ਰਬੰਧਕਾਂ ਨੇ ਗਊਸ਼ਾਲਾ ਦੇ ਅਜਿਹੇ ਸਾਰਥਿਕ ਦੌਰੇ ਲਈ ਪ੍ਰਿੰ: ਡਾ. ਵਰਮਾ ਦੀ ਪਹਿਲਕਦਮੀ ਦੀ ਸ਼ਲਾਘਾ ਕੀਤੀ।
ਡਾ. ਵਰਮਾ ਨੇ ਜਾਗਰੂਕਤਾ ਕੈਂਪ ਸਬੰਧੀ ਦਿੱਤੇ ਸਹਿਯੋਗ ਲਈ ਸੰਮਤੀ ਦੇ ਪ੍ਰਬੰਧਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਭਵਿੱਖ ’ਚ ਵੀ ਅਜਿਹੇ ਦੌਰੇ ਜਾਰੀ ਰੱਖਣ ਦਾ ਭਰੋਸਾ ਦਿੱਤਾ।
Check Also
ਮਾਂ ਦਿਵਸ ‘ਤੇ ਬੱਚਿਆਂ ਦੇ ਡਰਾਇੰਗ ਮੁਕਾਬਲੇ ਕਰਵਾਏ ਗਏ
ਸੰਗਰੂਰ, 11 ਮਈ (ਜਗਸੀਰ ਲੌਂਗੋਵਾਲ) – ਮਦਰ ਡੇ ਦਿਵਸ ਮੌਕੇ ਸਥਾਨਕ ਰਬਾਬ ਕਲਾਸਿਜ਼ ਸੰਗਰੂਰ ਵਿਖੇ …