ਭੀਖੀ, 10 ਸਤੰਬਰ (ਕਮਲ ਜ਼ਿੰਦਲ) – ਵਿੱਦਿਆ ਭਾਰਤੀ ਦੇ ਮਾਨਸਾ ਵਿਭਾਗ ਦਾ ਵਿਗਿਆਨ ਮੇਲਾ ਸਥਾਨਕ ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਆਯੋਜਿਤ ਕੀਤਾ ਗਿਆ।ਮੇਲੇ ਦਾ ਉਦਘਾਟਨ ਸਕੂਲ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸਤੀਸ਼ ਕੁਮਾਰ, ਮਾਨਸਾ ਵਿਭਾਗ ਸਚਿਵ ਅਤੇ ਉਤਰ ਖੇਤਰ ਵਿਗਿਆਨ ਪ੍ਰਮੁੱਖ ਜਗਦੀਪ ਪਟਿਆਲ ਪ੍ਰਿੰਸੀਪਲ ਚੇਤਨ ਸਿੰਘ ਸਰਵਹਿੱਤਕਾਰੀ ਵਿੱਦਿਆ ਮੰਦਰ, ਮਾਨਸਾ, ਵਿਗਿਆਨ ਵਿਸ਼ੇ ਦੇ ਸੰਯੋਜਕ ਸੰਜੀਵ ਕੁਮਾਰ ਪ੍ਰਿੰਸੀਪਲ ਤਾਰਾ ਚੰਦ ਵਿੱਦਿਆ ਮੰਦਰ ਭੀਖੀ, ਪਵਨ ਕੁਮਾਰ ਪ੍ਰਿੰਸੀਪਲ ਸ੍ਰੀ ਹਿੱਤ ਅਭਿਲਾਸ਼ੀ ਵਿੱਦਿਆ ਮੰਦਰ ਬੁਢਲਾਡਾ, ਅਸ਼ਵਨੀ ਕੁਮਾਰ ਪ੍ਰਿੰਸੀਪਲ ਸ਼੍ਰੀ ਨਾਰਾਇਣ ਸਰਵਹਿੱਤਕਾਰੀ ਵਿੱਦਿਆ ਮੰਦਰ, ਮਾਨਸਾ, ਗਣਿਤ ਵਿਸ਼ਾ ਮਾਹਿਰ ਚਰਨਜੀਤ ਸਿੰਘ ਅਤੇ ਸਥਾਨਕ ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਵਲੋਂ ਦੀਪ ਜਲਾ ਕੇ ਕੀਤਾ ਗਿਆ।ਵਿਗਿਆਨ ਮੇਲੇ ਵਿੱਚ ਮਾਨਸਾ ਵਿਭਾਗ ਦੇ 5 ਸਕੂਲਾਂ ਨੇ ਭਾਗ ਲਿਆ।ਵਰਨਣਯੋਗ ਹੈ ਕਿ ਇਸ ਮੇਲੇ ਵਿੱਚ ਵਿਗਿਆਨ, ਗਣਿਤ, ਸੰਸਕ੍ਰਿਤੀ ਪ੍ਰਸ਼ਨ ਮੰਚ ਅਤੇ ਪੱਤਰ ਵਾਚਨ ਮੁਕਾਬਲੇ ਕਰਵਾਏ ਗਏ।ਨਿਰੀਖਕ ਦੀ ਭੂਮਿਕਾ ਲਈ ਕੁੱਲ 6 ਜੱਜ ਸ਼ਾਮਿਲ ਹੋਏ।ਮੁਕਾਬਲੇ ਲਈ ਕੁੱਲ 159 ਵਿਦਿਆਰਥੀਆਂ ਅਤੇ 22 ਅਧਿਆਪਕਾਂ ਨੇ ਭਾਗ ਲਿਆ।ਸਥਾਨਕ ਵਿੱਦਿਆ ਮੰਦਰ ਦੇ ਵਿਦਿਆਰਥੀਆਂ ਨੇ ਵਿਗਿਆਨ ਪ੍ਰਸ਼ਨ ਮੰਚ ਸ਼ਿਸ਼ੂ ਵਰਗ ਦੂਜਾ ਸਥਾਨ, ਬਾਲ ਵਰਗ ਪਹਿਲਾ, ਕਿਸ਼ੋਰ ਵਰਗ ਪਹਿਲਾ ਸਥਾਨ, ਗਣਿਤ ਪ੍ਰਸ਼ਨ ਮੰਚ ਵਿਚੋਂ ਸ਼ਿਸ਼ੂ ਵਰਗ ਨੇ ਤੀਸਰਾ ਸਥਾਨ, ਬਾਲ ਵਰਗ ਨੇ ਪਹਿਲਾ ਸਥਾਨ ਅਤੇ ਕਿਸ਼ੋਰ ਵਰਗ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਸੰਸਕ੍ਰਿਤੀ ਪ੍ਰਸ਼ਨ ਮੰਚ ਮੁਕਾਬਲੇ ਵਿੱਚ ਸ਼ਿਸ਼ੂ ਵਰਗ ਪਹਿਲਾ, ਬਾਲ ਵਰਗ ਪਹਿਲਾ, ਕਿਸ਼ੋਰ ਵਰਗ ਨੇ ਦੂਸਰਾ, ਕੰਪਿਊਟਰ ਪ੍ਰਸ਼ਨ ਮੰਚ ਬਾਲ ਵਰਗ ਦੂਸਰਾ, ਕਿਸ਼ੋਰ ਵਰਗ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਇਸੇ ਤਰ੍ਹਾਂ ਹੀ ਵਿਗਿਆਨ ਪੱਤਰ ਵਾਚਨ ਵਿੱਚ ਬਾਲ ਵਰਗ ਪਹਿਲਾ ਸਥਾਨ, ਕਿਸ਼ੋਰ ਵਰਗ ਦੂਸਰਾ ਸਥਾਨ ਅਤੇ ਅਧਿਆਪਕ ਪੱਤਰ ਵਾਚਨ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।ਗਣਿਤ ਪੱਤਰ ਵਾਚਨ ਵਿੱਚ ਬਾਲ ਵਰਗ ਪਹਿਲਾ, ਕਿਸ਼ੋਰ ਵਰਗ ਦੂਸਰਾ ਅਤੇ ਅਧਿਆਪਕ ਪੱਤਰ ਵਾਚਨ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ। ਸੰਸਕ੍ਰਿਤੀ ਪੱਤਰ ਵਾਚਨ ਸ਼ਿਸ਼ੂ ਵਰਗ ਪਹਿਲਾ, ਬਾਲ ਵਰਗ ਪਹਿਲਾ ਅਤੇ ਕਿਸ਼ੋਰ ਵਰਗ ਨੇ ਦੂਸਰਾ ਅਤੇ ਅਧਿਆਪਕ ਪੱਤਰ ਵਾਚਨ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ ।
ਸਕੂਲ ਪ੍ਰਬੰਧਕ ਕਮੇਟੀ, ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ, ਸਰਪ੍ਰਸਤ ਡਾ. ਯਸ਼ਪਾਲ ਸਿੰਗਲਾ, ਉਪ ਪ੍ਰਧਾਨ ਪਰਸ਼ੋਤਮ ਕੁਮਾਰ ਤੇ ਬ੍ਰਿਜ਼ ਲਾਲ ਅਤੇ ਸਮੂਹ ਜੱਜ ਸਹਿਬਾਨਾਂ ਵੱਲੋਂ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਟਰਾਫੀ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਜੇਤੂ ਵਿਦਿਆਰਥੀਆਂ ਨੂੰ ਵਧਾਈ ਅਤੇ ਅੱਗੇ ਸਟੇਟ ਪੱਧਰੀ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …