ਅੰਮ੍ਰਿਤਸਰ, 19 ਸਤੰਬਰ (ਸੁਖਬੀਰ ਸਿੰਘ) – ਸਥਾਨਕ ਨਹਿਰੂ ਯੁਵਾ ਕੇਂਦਰ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ, ਭਾਰਤ ਸਰਕਾਰ ਵਲੋਂ ਹਾਇਰ ਸੈਕੰਡਰੀ ਸਮਾਰਟ ਸਰਕਾਰੀ ਸਕੂਲ ਛੇਹਰਟਾ ਵਿਖੇ ਹਿੰਦੀ ਪੰਦਰਵਾੜੇ ਦਾ ਪ੍ਰੋਗਰਾਮ ਕਰਵਾਇਆ ਗਿਆ। ਜਿਲ੍ਹਾ ਯੂਥ ਅਫ਼ਸਰ ਆਕਾਂਕਸ਼ਾ ਮਹਾਵਰੀਆ ਨੇ ਦੱਸਿਆ ਕਿ ਪ੍ਰੋਗਰਾਮ ਦੌਰਾਨ ਲੇਖ ਮੁਕਾਬਲੇ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ।ਸਮਾਗਮ ਵਿੱਚ ਐਨ.ਸੀ.ਸੀ ਅਫਸਰ ਸੁਖਪਾਲ ਸਿੰਘ ਸੰਧੂ, ਮੁਕਾਬਲੇ ਦੇ ਜਿਊਰੀ ਮੈਂਬਰ ਸ੍ਰੀਮਤੀ ਕੁਲਦੀਪ ਕੌਰ, ਸ੍ਰੀਮਤੀ ਨੀਲਮ ਕੌਰ, ਸ੍ਰੀਮਤੀ ਮੀਨੂ ਅਦਿ ਹਾਜ਼ਰ ਸਨ।
ਪ੍ਰੋਗਰਾਮ ਵਿੱਚ ਲੇਖ ਮੁਕਾਬਲੇ ਦਾ ਵਿਸ਼ਾ ‘ਦੇਸ਼ ਦੀ ਆਜ਼ਾਦੀ ਵਿੱਚ ਹਿੰਦੀ ਭਾਸ਼ਾ ਦਾ ਯੋਗਦਾਨ’ ਸੀ। ਜਿਸ ਦੀ ਪਹਿਲੀ ਜੇਤੂ ਮੁਸਕਾਨ, ਦੂਜੀ ਪਿ੍ਰਆ ਅਤੇ ਤੀਜੀ ਜੇਤੂ ਰਵਨੀਤ ਕੌਰ ਰਹੀ।ਪ੍ਰੋਗਰਾਮ ਦੌਰਾਨ ਭਾਸ਼ਣ ਮੁਕਾਬਲੇ ਦਾ ਵਿਸ਼ਾ ਦੇਸ਼ ਦੀ ਏਕਤਾ ਵਿੱਚ ਹਿੰਦੀ ਭਾਸ਼ਾ ਦਾ ਯੋਗਦਾਨ ਸੀ, ਜਿਸ ਦੀ ਪਹਿਲੀ ਜੇਤੂ ਪਾਇਲ, ਦੂਜੀ ਸੁਖਮਨੀ ਕੌਰ, ਤੀਜੀ ਅੰਜ਼ਲੀ ਰਹੀ।ਜ਼ਿਲ੍ਹਾ ਯੂਥ ਅਫ਼ਸਰ ਆਕਾਂਕਸ਼ਾ ਮਹਾਵਰੀਆ ਨੇ ਜੇਤੂਆਂ ਨੂੰ ਯਾਦਗਾਰੀ ਚਿੰਨ੍ਹ ਦੇ ਨਾਲ-ਨਾਲ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਦਿੱਤੇ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ
ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …