ਸਮਰਾਲਾ, 15 ਅਕਤੂਬਰ (ਇੰਦਰਜੀਤ ਸਿੰਘ ਕੰਗ) – ਪੰਜਾਬ ਸਟੇਟ ਕਰਮਚਾਰੀ ਦਲ ਦੇ ਸਾਬਕਾ ਚੇਅਰਮੈਨ, ਬਹੁਜਨ ਸਮਾਜ ਪਾਰਟੀ ਦੇ ਜੁਝਾਰੂ ਆਗੂ ਅਤੇ ਸਮਰਾਲਾ ਇਲਾਕੇ ਉਘੇ ਸਮਾਜਸੇਵੀ ਭਾਗ ਸਿੰਘ ਸਰੋਏ ਦਾ ਬੀਤੇ ਦਿਨੀਂ ਅਚਾਨਕ ਦਿਹਾਂਤ ਹੋ ਗਿਆ।ਉਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਪ੍ਰਤੀ ਸੰਘਰਸ਼ ਕੀਤਾ ਅਤੇ ਮੁਲਾਜ਼ਮਾਂ ਨੂੰ ਬਣਦੇ ਹੱਕ ਦਿਵਾਏ।ਸੇਵਾ ਮੁਕਤੀ ਉਪਰੰਤ ਬਹੁਜਨ ਸਮਾਜ ਪਾਰਟੀ ਦੀ ਸੇਵਾ ਕੀਤੀ।ਅਜਕਲ ਉਹ ਸਮਾਜਸੇਵੀ ਕੰਮਾਂ ਵਿੱਚ ਨਿਰੰਤਰ ਯੋਗਦਾਨ ਪਾ ਰਹੇ ਸਨ ਅਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਅਮਰਜੀਤ ਸਿੰਘ ਬਾਲਿਓਂ ਨਾਲ ਮਿਲ ਕੇ ਸਮਾਜ ਵਿੱਚ ਫੈਲੇ ਭ੍ਰਿਸ਼ਟਾਚਾਰ ਦਾ ਕੂੜਾ ਹੂੰਝਣ ਵਿੱਚ ਲੱਗੇ ਹੋਏ ਸਨ।ਪ੍ਰੰਤੂ ਅਚਾਨਕ ਹੀ ਮੌਤ ਰੂਪੀ ਦੈਂਤ ਉਨ੍ਹਾਂ ਨੂੰ ਸਾਡੇ ਕੋਲੋਂ ਸਦਾ ਲਈ ਖੋਹ ਕੇ ਲੈ ਗਿਆ।
ਉਨ੍ਹਾਂ ਦੀ ਮੌਤ ਤੇ ਇਲਾਕੇ ਦੀਆਂ ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਸਖਸ਼ੀਅਤਾਂ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ, ਜਿਨ੍ਹਾਂ ਵਿੱਚ ਅਮਰਜੀਤ ਸਿੰਘ ਬਾਲਿਓਂ ਪ੍ਰਧਾਨ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ, ਡਾ. ਸੋਹਣ ਲਾਲ ਬਲੱਗਣ, ਸਮਾਜਸੇਵੀ ਦਰਸ਼ਨ ਪਦਮ, ਕੇਵਲ ਸਿੰਘ ਕੁੱਲੇਵਾਲ ਲੋਕ ਗਾਇਕ, ਮਾਸਟਰ ਸੋਮ ਨਾਥ, ਐਡਵੋਕੇਟ ਵਿਨੈ ਕਸ਼ਅਪ ਆਦਿ ਸ਼ਾਮਲ ਹਨ।
ਪਰਿਵਾਰ ਅਨੁਸਾਰ ਭਾਗ ਸਿੰਘ ਸਰੋਏ ਨਮਿਤ ਅੰਤਿਮ ਅਰਦਾਸ 19 ਅਕਤੂਬਰ ਦਿਨ ਬੁਧਵਾਰ ਨੂੰ ਗੁਰਦੁਆਰਾ ਵਿਸ਼ਵਕਰਮਾ ਭਵਨ ਖੰਨਾ ਰੋਡ ਸਮਰਾਲਾ ਵਿਖੇ ਦੁਪਹਿਰ 12:30 ਤੋਂ 2:00 ਵਜੇ ਤੱਕ ਹੋਵੇਗੀ।
Check Also
ਜਥੇਦਾਰ ਦੀ ਨਿਯੁੱਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਲਈ ਸੁਝਾਵਾਂ ਦੇ ਸਮੇਂ ਵਿੱਚ 20 ਮਈ ਤੱਕ ਕੀਤਾ ਵਾਧਾ
ਅੰਮ੍ਰਿਤਸਰ, 21 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ …