ਅੰਮ੍ਰਿਤਸਰ, 12 ਨਵੰਬਰ (ਸੁਖਬੀਰ ਸਿੰਘ) – ਭਾਰਤ ਸਰਕਾਰ ਦੇ ਕੱਪੜਾ ਮੰਤਰਾਲੇ ਦੇ ਬੁਨਕਰ ਸੇਵਾ ਕੇਂਦਰ ਪਾਨੀਪਤ ਵਲੋਂ ‘ਸਮਰੱਥ’ ਸਕੀਮ ਤਹਿਤ ਨੌਜਵਾਨਾਂਨੂੰ ਹੱਥ ਖੱਡੀ ਚਲਾਉਣ ਸਬੰਧੀ 45 ਦਿਨਾਂ ਦੀ ਟ੍ਰੇਨਿੰਗ ਕਰਵਾਈ ਜਾ ਰਹੀ ਹੈ।ਮਾਸਟਰ ਟ੍ਰੇਨਰ ਹਰਸ਼ਰਨ ਸਿੰਘ ਵਲੋਂ ਇਹ ਟ੍ਰੇਨਿੰਗ ਨੇੜੇ ਚੋਧਰੀ ਫਾਰਮ ਢਪੱਈ ਰੋਡ ਵਿਖੇ ਕਾਰਵਾਈ ਜਾ ਰਹੀ ਹੈ। ਇਸ ਦਾ ਜਾਇਜ਼ਾ ਲੈਣ ਲਈ ਸੰਜੇ ਗੁਪਤਾ ਡਿਪਟੀ ਡਾਇਰੈਕਟਰ, ਰੋਹਿਤ ਮਹਿੰਦਰੂ ਫੰਕਸ਼ਨਲ ਮੈਨੇਜ਼ਰ ਅਤੇ ਰਾਜੇਸ਼ ਕੁਮਾਰ ਸਹਾਇਕ ਡਾਇਰੈਕਟਰ ਵਲੋਂ ਨਿਰੀਖਣ ਕੀਤਾ ਗਿਆ ਅਤੇ ਸਿਖਿਆਰਥੀਆਂ ਨੂੰ ਭਾਰਤ ਸਰਕਾਰ ਦੀਆਂ ਸਮਾਜਿਕ ਸੁਰੱਖਿਆ ਸਕੀਮਾਂ ਪ੍ਰਧਾਨ ਮੰਤਰੀ ਜੀਵਨ ਬੀਮਾ ਯੋਜ਼ਨਾ, ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜ਼ਨਾ ਅਤੇ ਹੱਥ ਕਰਘਾ ਸਮਾਂ-ਵਰਧਨ ਆਦਿ ਸਕੀਮਾਂ ਦੀ ਜਾਣਕਾਰੀ ਮੁਹੱਈਆ ਕਰਵਾਈ ਗਈ ।
ਭਾਰਤ ਸਰਕਾਰ ਵਲੋਂ ਟ੍ਰੇਨਿੰਗ ਲੈ ਰਹੇ ਸਿਖਿਆਰਥੀਆਂ ਨੂੰ ਟ੍ਰੇਨਿੰਗ ਉਪਰੰਤ 300/- ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਵਜ਼ੀਫਾ ਵੀ ਦਿੱਤਾ ਜਾਵੇਗਾ।ਸਿਖਿਆਰਥੀਆਂ ਵਲੋਂ ਨਵੇਂ ਡਿਜ਼ਾਇਨਾਂ ਦੇ ਸ਼ਾਲ, ਸਟਾਲ, ਡੋਰਮੈਟ ਆਦਿ ਤਿਆਰ ਕੀਤੇ ਜਾ ਰਹੇ ਹਨ ।
ਮਾਨਵਪ੍ਰੀਤ ਸਿੰਘ ਜਰਨਲ ਮੈਨੇਜ਼ਰ ਜਿਲਾ ਉਦਯੋਗ ਕੇਂਦਰ ਅੰਮ੍ਰਿਤਸਰ ਵਲੋਂ ਸਿਖਿਆਰਥੀਆਂ ਨੂੰ ਉਕਤ ਟ੍ਰੇਨਿੰਗ ਕਰਨ ਉਪਰੰਤ ਭਾਰਤ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਦਾ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ ਗਿਆ।
Check Also
ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ
ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …