Saturday, April 26, 2025

ਸਰਕਾਰੀ ਪ੍ਰਾਇਮਰੀ ਸਕੂਲ ਕੋਟਾਲਾ ਵਿਖੇ ਰਿਟਾ: ਹੈਡਮਾਸਟਰ ਹਰਜੀਤ ਸਿੰਘ ਕੈਨੇਡਾ ਦਾ ਕੀਤਾ ਸਨਮਾਨ

ਸਮਰਾਲਾ, 13 ਦਸੰਬਰ (ਇੰਦਰਜੀਤ ਸਿੰੰਘ ਕੰਗ) – ਸਰਕਾਰੀ ਸਕੂਲਾਂ ਦੀ ਦਿੱਖ ਸੁਧਾਰਨ ਵਿੱਚ ਪ੍ਰਵਾਸੀ ਪੰਜਾਬੀਆਂ ਦਾ ਬਹੁਤ ਵੱਡਾ ਯੋਗਦਾਨ ਹੈ।ਜਿਨ੍ਹਾਂ ਦੀ ਬਦੌਲਤ ਅੱਜ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਦੀਆਂ ਸ਼ਾਨਦਾਰ ਬਿਲਡਿੰਗਾਂ ਨੂੰ ਵੀ ਮਾਤ ਪਾਉਂਦੇ ਹਨ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕੋਟਾਲਾ ਵਿਖੇ ਕਰਵਾਏ ਸਾਦੇ ਸਮਾਗਮ ਦੌਰਾਨ ਸਕੂਲ ਇੰਚਾਰਜ਼ ਪੁਸ਼ਵਿੰਦਰ ਸਿੰਘ ਨੇ ਆਪਣੇ ਸੰਬੋਧਨ ‘ਚ ਕਹੇ।ਸਕੂਲ ਵਿੱਚ ਕਰਵਾਏ ਸਮਾਗਮ ਦੌਰਾਨ ਪ੍ਰਵਾਸੀ ਭਾਰਤੀ ਰਿਟਾ: ਹੈਡਮਾਸਟਰ ਹਰਜੀਤ ਸਿੰਘ ਕੈਨੇਡਾ ਦਾ ਯਾਦਗਾਰੀ ਚਿੰਨ੍ਹ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ, ਜੋ ਅੱਜ ਕੱਲ ਕੈਨੇਡਾ ਤੋਂ ਆਪਣੇ ਜ਼ੱਦੀ ਪਿੰਡ ਕੋਟਾਲਾ ਵਿਖੇ ਆਏ ਹੋਏ ਹਨ।ਉਨ੍ਹਾਂ ਦਾ ਕੋਟਾਲਾ ਦੇ ਪ੍ਰਾਇਮਰੀ ਸਕੂਲ ਦੀ ਦਿੱਖ ਸੁਧਾਰਨ ਵਿੱਚ ਵਡਮੁੱਲਾ ਯੋਗਦਾਨ ਹੈ ਅਤੇ ਸਮੇਂ ਸਮੇਂ ਸਿਰ ਸਕੂਲ ਦੀ ਮਾਲੀ ਮਦਦ ਕਰਦੇ ਰਹਿੰਦੇ ਹਨ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਹੈਡਮਾਸਟਰ ਹਰਜੀਤ ਸਿੰਘ ਕੈਨੇਡਾ ਨੇ ਕਿਹਾ ਕਿ ਕੁੱਝ ਸਮਾਂ ਪਹਿਲਾਂ ਸਰਕਾਰੀ ਸਕੂਲਾਂ ਵਿੱਚ ਜਿਆਦਾਤਰ ਲੋੜਵੰਦ ਅਤੇ ਗਰੀਬ ਪਰਿਵਾਰਾਂ ਦੇ ਬੱਚੇ ਹੀ ਪੜ੍ਹਦੇ ਸਨ, ਪ੍ਰੰਤੂ ਸਕੂਲਾਂ ਵਿੱਚ ਵਧੀਆ ਇਨਫਰਸਟਰੱਕਚਰ ਤਿਆਰ ਹੋਣ ਨਾਲ ਮਾਪੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਲਈ ਰੁਚਿਤ ਹੋਣ ਲੱਗ ਪਏ ਹਨ। ਤੇ ਬੱਚਿਆਂ ਦੀ ਗਿਣਤੀ ਵਿੱਚ ਵਾਧਾ ਵੀ ਹੋਣ ਲੱਗ ਪਿਆ ਹੈ।ਇਸ ਮੌਕੇ ਸਕੂਲ ਅਧਿਆਪਕ ਹਰਮੇਲ ਸਿੰਘ ਬਰਮ੍ਹਾਂ, ਮੈਡਮ ਬਿੰਦੂ ਤੋਂ ਇਲਾਵਾ ਪਿੰਡ ਦੇ ਪਤਵੰਤੇ ਅਤੇ ਐਸ.ਐਮ.ਸੀ ਕਮੇਟੀ ਮੈਂਬਰ ਵੀ ਹਾਜ਼ਰ ਸਨ।
ਅਖੀਰ ਸਕੂਲ ਇੰਚਾਰਜ ਪੁਸ਼ਵਿੰਦਰ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।

Check Also

ਐਡਵੋਕੇਟ ਧਾਮੀ ਨੇ ਪਹਿਲਗਾਮ ’ਚ ਹੋਏ ਹਮਲੇ ਦੇ ਪੀੜ੍ਹਤਾਂ ਨਾਲ ਸੰਵੇਦਨਾ ਪ੍ਰਗਟਾਈ

ਅੰਮ੍ਰਿਤਸਰ, 26 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …