Wednesday, June 19, 2024

ਸਮਰਾਲਾ ’ਚ ਪੈਨਸ਼ਨਰਾਂ ਨੇ ‘ਪੈਨਸ਼ਨਰਜ਼ ਦਿਵਸ’ ਮਨਾਇਆ

ਨਵੇਂ ਨੋਟੀਫਿਕੇਸ਼ਨ ਦੀਆਂ ਫੋਟੋ ਕਾਪੀਆਂ ਵੰਡੀਆਂ, 80 ਸਾਲ ਤੋਂ ਵੱਧ ਉਮਰ ਦੇ ਪੈਨਸ਼ਨਰ ਕੀਤੇ ਸਨਮਾਨਿਤ

ਸਮਰਾਲਾ, 17 ਦਸੰਬਰ (ਇੰਦਰਜੀਤ ਸਿੰਘ ਕੰਗ) – ਪੰਜਾਬ ਪੈਨਸ਼ਨਰਜ਼ ਕਲਿਆਣ ਸੰਗਠਨ ਦੇ ਪ੍ਰਧਾਨ ਪ੍ਰੇਮ ਸਾਗਰ ਸ਼ਰਮਾ ਦੀ ਅਗਵਾਈ ਅੱਜ ਇਥੇ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਮੇਨ ਚੌਂਕ ਸਮਰਾਲਾ ਵਿਖੇ ‘ਪੈਨਸ਼ਨਰਜ਼ ਦਿਵਸ’ ਪੂਰੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਜਿਸ ਵਿੱਚ 200 ਦੇ ਲਗਭਗ ਪੈਨਸ਼ਨਰਾਂ ਨੇ ਭਾਗ ਲਿਆ।ਆਪਣੇ ਸੰਬੋਧਨ ਵਿੱਚ ਸ਼ਰਮਾ ਨੇ ਕਿਹਾ ਕਿ 17 ਦਸੰਬਰ 1982 ਨੂੰ ਮਾਨਯੋਗ ਸੁਪਰੀਮ ਕੋਰਟ ਦੇ ਪੰਜ ਜੱਜਾਂ ਦੇ ਸੰਵਿਧਾਨਕ ਬੈਂਚ ਨੇ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਸੀ ਕਿ ਪੈਨਸ਼ਨ ਕੋਈ ਖਰਾਇਤ ਨਹੀਂ ਹੈ, ਇਹ ਨੌਕਰੀ ਸਮੇਂ ਮਿਲਦੇ ਵੇਤਨ ਵਿਚੋਂ ਲੱਟੀ ਗਈ ਰਕਮ ਹੈ। ਪੈਨਸ਼ਨਰਾਂ ਸਬੰਧੀ ਮੰਗਾਂ ਜੋ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਚਾਰ ਵਾਰੀ ਮੀਟਿੰਗਾਂ ਕਰਕੇ ਮੰਨੀਆਂ ਸਨ ਦੇ ਨੋਟੀਫਿਕੇਸ਼ਨ ਜਾਰੀ ਨਾ ਕਰਨ ਤੇ ਪੈਨਸ਼ਨਰਾਂ ਨੇ ਖੇਦ ਪ੍ਰਗਟ ਕੀਤਾ।ਪ੍ਰਧਾਨ ਪ੍ਰੇਮ ਸਾਗਰ ਸ਼ਰਮਾ ਨੇ ਇਸ ਬਾਰੇ ਚਾਨਣਾ ਪਾਇਆ।ਹੋਰ ਬੁਲਾਰਿਆਂ ਬਿਹਾਰੀ ਲਾਲ ਸੱਦੀ, ਵਿਜੈ ਕੁਮਾਰ ਸ਼ਰਮਾ ਪ੍ਰਧਾਨ ਅਧਿਆਪਕ ਚੇਤਨਾ ਮੰਚ, ਰਾਮ ਰਤਨ, ਨੇਤਰ ਸਿੰਘ, ਮਾ. ਪ੍ਰੇਮ ਨਾਥ ਸਮਰਾਲਾ, ਕਮਾਂਡੈਂਟ ਰਸ਼ਪਾਲ ਸਿੰਘ, ਰਾਏ ਸਿੰਘ ਖੰਨਾ, ਕੁਲਵੰਤ ਰਾਏ ਕੈਸ਼ੀਅਰ, ਸਿਕੰਦਰ ਸਿੰਘ ਪ੍ਰਧਾਨ ਬਿਜਲੀ ਬੋਰਡ, ਮਾਸਟਰ ਨਿਰਮਲ ਕੁਮਾਰ, ਮਾ. ਤਰਲੋਚਨ ਸਿੰਘ (ਸਟੇਟ ਐਡਵਰਡੀ) ਦਰਸ਼ਨ ਸਿੰਘ ਕੰਗ, ਕਮਲਜੀਤ ਸੁਪਰਡੈਂਟ ਰਿਟਾ: ਆਦਿ ਨੇ ਰੋਸ ਪ੍ਰਗਟ ਕਰਦੇ ਹੋਏ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ ਪੈਨਸ਼ਨਰਾਂ ਨੂੰ 2.59 ਦਾ ਗੁਣਾਂਕ ਦੇ ਕੇ 01-01-2016 ਤੋਂ ਪੈਨਸ਼ਨਾਂ ਰਿਵਾਇਜ਼ ਨਾ ਕੀਤੀਆਂ ਅਤੇ 01-01-2016 ਤੋਂ 30-06-2021 ਤੱਕ ਦਾ ਬਕਾਇਆ ਨਾ ਦਿੱਤਾ, 90 ਸਾਲਾਂ ਦੀ ਉਮਰ ਪੂਰੀ ਹੋਣ ਉਪਰੰਤ 100 ਪ੍ਰਤੀਸ਼ਤ ਕੁਆਂਟਮ ਆਫ ਪੈਨਸ਼ਨ ਨਾ ਦਿੱਤੀ, ਕੈਸ਼ਲੈਸ ਸਿਸਟਮ ਆਫ ਟਰੀਟਮੈਂਟ ਨਾ ਦਿੱਤਾ ਆਦਿ ਮੰਗਾਂ ਨਾ ਮੰਨੀਆਂ ਤਾਂ ਪੰਜਾਬ ਭਰ ਦੇ ਪੈਨਸ਼ਨਰ ਤਿੱਖਾ ਸੰਘਰਸ਼ ਛੇੜਨ ਲਈ ਮਜਬੂਰ ਹੋਣਗੇ।ਸਮਾਗਮ ਦੇ ਅਖੀਰ ਵਿੱਚ 80 ਸਾਲ ਦੀ ਉਮਰ ਪੂਰੀ ਹੋਣ ਉਪਰੰਤ ਪੈਨਸ਼ਨਰਾਂ ਨੂੰ ਲੋਈਆਂ ਅਤੇ ਸ਼ਾਲਾਂ ਨਾਲ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ
ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ‘ਤੇ ਰਾਮ ਰਤਨ, ਪ੍ਰੇਮ ਕੁਮਾਰ ਬਿਜਲੀ ਬੋਰਡ, ਗੁਰਦਿਆਲ ਸਿੰਘ, ਸੰਜੇ ਕੁਮਾਰ ਮੈਨੇਜਰ ਐਸ.ਬੀ.ਆਈ, ਰਮਨਦੀਪ ਸਿੰਘ ਕਲਰਕ, ਗੁਰਦਿਆਲ ਸਿੰਘ ਸਮਰਾਲਾ, ਕਮਾਂਡੈਂਟ ਰਸ਼ਪਾਲ ਸਿੰਘ, ਜਗਤਾਰ ਸਿੰਘ, ਮਹਿੰਦਰ ਸਿੰਘ ਹੈਡਮਾਸਟਰ (ਰਿਟਾ:), ਰਤਨਪਾਲ ਗਹਿਲੇਵਾਲ, ਅਮਰਜੀਤ ਸਿੰਘ ਬੀ.ਪੀ.ਈ.ਓ (ਰਿਟਾ:) ਬਲਾਲਾ ਅਤੇ ਦੋ ਬੈਂਕ ਮੁਲਾਜ਼ਮ ਕੁੜੀਆਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਚਾਹ ਦਾ ਲੰਗਰ ਅਤੁੱਟ ਵਰਤਾਇਆ ਗਿਆ।ਸਟੇਜ਼ ਸਕੱਤਰ ਦੀ ਭੂਮਿਕਾ ਜੁਗਲ ਕਿਸ਼ੋਰ ਸਾਹਨੀ ਦੁਆਰਾ ਬਾਖੂਬੀ ਨਿਭਾਈ ਗਈ।

Check Also

ਡਾ. ਜਗਦੀਪਕ ਸਿੰਘ ਵਿਜ਼ਿਟਿੰਗ ਪ੍ਰੋਫੈਸਰ ਇੰਸਟੀਚਿਊਟ ਆਫ ਮੈਡੀਸਨ ਬੋਲਟੋਨ ਯੂਨੀਵਰਸਿਟੀ (ਯੂ.ਕੇ) ਨਾਮਜ਼ਦ

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਸਾਬਕਾ ਪ੍ਰੋਫੈਸਰ ਅਤੇ ਮੁਖੀ ਈ.ਐਨ.ਟੀ ਵਿਭਾਗ ਅਤੇ ਮੀਤ ਪ੍ਰਧਾਨ …