Friday, November 22, 2024

ਇਤਹਾਸ ਵਿੱਚ ਪਹਿਲੀ ਵਾਰ ਪ੍ਰਾਇਮਰੀ ਸਕੂਲ ਖੇਡਾਂ ਵਿੱਚ 29 ਤਮਗੇ ਜਿੱਤ ਕੇ ਅੰਮ੍ਰਿਤਸਰ ਨੇ ਰਚਿਆ ਇਤਹਾਸ

ਵਧੀਕ ਡਿਪਟੀ ਕਮਿਸ਼ਨਰ ਨੇ ਖਿਡਾਰੀਆਂ ਨੂੰ ਵਿਸੇਸ਼ ਤੌਰ ‘ਤੇ ਕੀਤਾ ਸਨਮਾਨਿਤ

ਅੰਮ੍ਰਿਤਸਰ, 21 ਦਸੰਬਰ (ਸੁਖਬੀਰ ਸਿੰਘ) – ਪੰਜਾਬ ਸਕੂਲ ਖੇਡਾਂ ਵਿੱਚ ਅੰਮ੍ਰਿਤਸਰ ਦੇ ਪ੍ਰਾਇਮਰੀ ਸਕੈਲਾਂ ਨੇ ਪਹਿਲੀ ਵਾਰ ਮਾਅਰਕਾ ਮਾਰਦੇ ਹੋਏ ਵੱਖ-ਵੱਖ ਖੇਡਾਂ ਵਿੱਚ 29 ਤਮਗੇ ਜਿੱਤ ਕੇ ਜਿਲੇ ਦਾ ਮਾਣ ਵਧਾਇਆ, ਜਿਸ ਦੀ ਖੁਸ਼ੀ ਵਿੱਚ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੁਰਿੰਦਰ ਸਿੰਘ ਨੇ ਖਿਡਾਰੀਆਂ ਨੂੰ ਵਿਸੇਸ਼ ਤੌਰ ‘ਤੇ ਸਨਮਾਨਿਤ ਕੀਤਾ।ਉਨ੍ਹਾਂ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਇਹ ਪ੍ਰਾਪਤੀਆਂ ਸਾਡੇ ਲਈ ਮਾਣ ਵਾਲੀ ਗੱਲ ਹੈ।ਉਨ੍ਹਾਂ ਕਿਹਾ ਕਿ ਪੜਾਈ ਦੇ ਨਾਲ ਖੇਡਾਂ ਵਿੱਚ ਭਾਗ ਲੈਣਾ ਹਰੇਕ ਬੱਚੇ ਲਈ ਜਰੂਰੀ ਹੈ, ਕਿਉਂਕਿ ਇਹ ਜਿੱਤ ਅਤੇ ਹਾਰ ਖਿਡਾਰੀਆਂ ਨੂੰ ਬਰਦਾਸ਼ਤ ਕਰਨਾ ਸਿਖਾਉਂਦੀਆਂ ਹਨ।ਉਨ੍ਹਾਂ ਕਿਹਾ ਕਿ ਹੁਣ ਇਹ ਜਿੰਮੇਵਾਰੀ ਸੀਨੀਅਰ ਸੈਕੰਡਰੀ ਵਿਭਾਗ ਦੀ ਹੈ ਕਿ ਉਹ ਇਨ੍ਹਾਂ ਬੱਚਿਆਂ ਦੀ ਮਿਹਨਤ ਅਤੇ ਕਲਾ ਨੂੰ ਪਛਾਣਦੇ ਹੋਏ ਇਨ੍ਹਾਂ ਨੂੰ ਖੇਡ ਮੈਦਾਨ ਵਿੱਚ ਲਿਆਉਂਦੇ ਰਹਿਣ, ਤਾਂ ਜੋ ਇਹ ਬੱਚੇ ਚੰਗੇ ਖਿਡਾਰੀ ਬਣਨ।ਜਿਲਾ ਸਿੱਖਿਆ ਅਧਿਕਾਰੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਸਾਡੇ ਬੱਚਿਆਂ ਨੇ ਰਾਜ ਪੱਧਰ ‘ਤੇ ਸੋਨੇ ਦੇ 17, ਚਾਂਦੀ ਦੇ 9 ਅਤੇ ਕਾਂਸੀ ਦੇ ਤਿੰਨ ਤਮਗੇ ਜਿੱਤ ਕੇ ਸਾਡਾ ਮਾਣ ਵਧਾਇਆ ਹੈ।
ਇਸ ਮੌਕੇ ਡਿਪਟੀ ਡੀ.ਈ.ਓ ਸ਼੍ਰੀਮਤੀ ਰੇਖਾ ਮਹਾਜਨ, ਗੁਰਦੇਵ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …