Saturday, December 21, 2024

ਸ਼ਨਾਖ਼ਤ ਲਈ ਗੁਰੂ ਨਾਨਕ ਹਸਪਤਾਲ ਦੇ ਡੈਡ ਹਾਊਸ ‘ਚ ਰੱਖੀ ਮ੍ਰਿਤਕ ਦੀ ਦੇਹ

ਅੰਮ੍ਰਿਤਸਰ, 25 ਦਸੰਬਰ (ਸੁਖਬੀਰ ਸਿੰਘ) – ਕੇਂਦਰੀ ਜੇਲ੍ਹ ਅੰਮ੍ਰਿਤਸਰ ਦੇ ਸੁਪਰਡੈਂਟ ਨੇ ਦੱਸਿਆ ਹੈ ਕਿ ਕੈਦੀ ਜਗਦੀਸ਼ ਸਿੰਘ ਉਰਫ ਜੱਗੂ ਪੁੱਤਰ ਜਗਤ ਰਾਮ ਵਾਸੀ ਪਿੰਡ ਬਟੂਆ ਜਿਲ੍ਹਾ ਕਾਗੜਾ (ਹਿਮਾਚਲ ਪ੍ਰਦੇਸ਼) ਜੋ ਕਿ ਮੁਕੱਦਮਾ ਨੰਬਰ 75 ਮਿਤੀ 17.6.2017 ਧਾਰਾ 302 93 ਥਾਣਾ ਸੁਜਾਨਪੁਰ ਜ਼ਿਲਾ ਪਠਾਨਕੋਟ ਦੇ ਕੇਸ ਵਿੱਚ ਮਿਤੀ 14.06.2019 ਨੂੰ ਸਬ ਜੇਲ੍ਹ ਪਠਾਨਕੋਟ ਤੋਂ ਟੀ.ਬੀ ਦੇ ਇਲਾਜ਼ ਲਈ ਤਬਦੀਲ ਹੋ ਕੇ ਬਤੋਰ ਕੈਦੀ ਕੇਂਦਰੀ ਜੇਲ੍ਹ ਅੰਮ੍ਰਿਤਸਰ ‘ਚ ਦਾਖਲ ਹੋਇਆ ਸੀ।ਉਸ ਦੀ ਮਿਤੀ 21.12.2022 ਨੂੰ ਮੌਤ ਹੋ ਗਈ ਹੈ ਅਤੇ ਇਸ ਦੀ ਮ੍ਰਿਤਕ ਦੇਹ ਡੈਡ ਹਾਊਸ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ‘ਚ ਹੈ।ਉਨਾਂ ਕਿਹਾ ਕਿ ਕੈਦੀ ਦੀ ਉਮਰ ਕਰੀਬ 55 ਸਾਲ ਕੱਦ 5’5” ਰੰਗ ਕਣਕਵੰਨਾ ਹੈ।ਜੇਕਰ ਕੋਈ ਵੀ ਇਸ ਬੰਦੀ ਦੀ ਪਛਾਣ ਕਰਦਾ ਹੈ ਤਾਂ ਇਸ ਸਬੰਧੀ ਦਫਤਰ ਸੁਪਰਡੈਂਟ ਕੇਂਦਰੀ ਜੇਲ੍ਹ ਅੰਮ੍ਰਿਤਸਰ ਨਾਲ ਨੋਡਲ ਅਫਸਰ ਦੇ ਮੋਬਾਇਲ ਨੰ: 70097-36288 ‘ਤੇ ਸੰਪਰਕ ਕਰ ਸਕਦਾ ਹੈ।
ਉਕਤ ਮੁਕੱਦਮੇ ਵਿੱਚ 21.03.2018 ਨੂੰ ਮਾਨਯੋਗ ਅਦਾਲਤ ਤੇਜਵਿੰਦਰ ਸਿੰਘ ਜ਼ਿਲਾ ਅਤੇ ਸ਼ੈਸ਼ਨ ਜੱਜ ਪਠਾਨਕੋਟ ਵਲੋਂ ਉਮਰ ਕੈਦ ਅਤੇ 10,000/- ਰੁਪੈ ਜੁਰਮਾਨਾ ਅਤੇ ਨਾ ਦੇਣ ‘ਤੇ 3 ਮਹੀਨੇ ਹੋਰ ਸਖਤ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ ਉਕਤ ਬੰਦੀ ਕੇਦਰੀ ਜੇਲ੍ਹ ਅੰਮ੍ਰਿਤਸਰ ਵਿਖੇ ਸਜ਼ਾ ਕੱਟ ਰਿਹਾ ਸੀ।

Check Also

ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …