Saturday, October 26, 2024

ਸਰਕਾਰੀ ਐਲੀਮੈਂਟਰੀ ਸਕੂਲ ਰੱਤੋਕੇ ਵਿਖੇ ਮਾਪੇ ਅਧਿਆਪਕ ਮਿਲਣੀ ਦਾ ਆਯੋਜਨ

ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਅੱਜ ਸਰਕਾਰੀ ਐਲੀਮੈਂਟਰੀ ਸਕੂਲ ਰੱਤੋਕੇ ਵਿਖੇ ਮਾਪੇ ਅਧਿਆਪਕ ਮਿਲਣੀ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਵੱਡੀ ਗਿਣਤੀ ‘ਚ ਮਾਪੇ ਅਤੇ ਵਿਦਿਆਰਥੀ ਸ਼ਮਲ ਹੋਏ।ਸਰਪੰਚ ਕੁਲਦੀਪ ਕੌਰ ਅਤੇ ਸਕੂਲ ਮੈਨੇਜਮੈਂਟ ਕਮੇਟੀ ਪ੍ਰਧਾਨ ਬਲਜੀਤ ਬੱਲੀ ਨੇ ਸਾਰਿਆਂ ਨੂੰ ‘ਜੀ ਆਇਆਂ’ ਕਿਹਾ ਅਤੇ ਸਕੂਲ ਦੀਆਂ ਪ੍ਰਾਪਤੀਆਂ ਦੱਸੀਆਂ।ਮੈਡਮ ਪਰਵੀਨ ਕੌਰ ਨੇ ਭਵਿੱਖ ਦੀਆਂ ਯੋਜਨਾਵਾਂ ਦਾ ਜ਼ਿਕਰ ਕਰਦਿਆਂ, ਮਾਪਿਆਂ ਨੂੰ ਹਰ ਘਰ ਅੰਦਰ ਇੱਕ ਰੀਡਿੰਗ ਕਾਰਨਰ ਬਣਾਉਣ ਲਈ ਪ੍ਰੇਰਿਆ।ਅਧਿਆਪਕ ਸੁਰਿੰਦਰ ਸਿੰਘ ਨੇ ਮਾਪਿਆਂ ਨਾਲ਼ ਉਹਨਾਂ ਦੀਆਂ ਸਮੱਸਿਆਵਾਂ ‘ਤੇ ਚਰਚਾ ਕੀਤੀ।ਸਕੂਲ ਵੈਲਫੇਅਰ ਐਸੋਸੀਏਸ਼ਨ ਦੇ ਖਜ਼ਾਨਚੀ ਜਗਪਾਲ ਸਿੰਘ ਨੇ ਲੋਕਾਂ ਨੂੰ ਸਕੂਲ ਨਾਲ਼ ਜੁੜਨ ਅਤੇ ਵੱਧ ਤੋਂ ਵੱਧ ਸਹਿਯੋਗ ਦੇਣ ਲਈ ਪ੍ਰੇਰਿਆ।ਜਿਲ੍ਹਾ ਯੋਜਨਾ ਬੋਰਡ ਦੇ ਮੈਂਬਰ ਅਮਨਦੀਪ ਸਿੰਘ ਸਾਹੋਕੇ ਨੇ ਸਕੂਲ ਨੂੰ ਹਰ ਬਣਦਾ ਯੋਗਦਾਨ ਦੇਣ ਦਾ ਭਰੋਸਾ ਦਿਵਾਇਆ।ਸਮੂਹ ਮਾਪਿਆਂ ਨੇ ਜਿਥੇ ਅਧਿਆਪਕਾਂ ਨਾਲ਼ ਆਪਣੇ ਬੱਚਿਆਂ ਦੀ ਪੜ੍ਹਾਈ ਸਬੰਧੀ ਵਿਚਾਰ ਚਰਚਾ ਕੀਤੀ, ਉਥੇ ਹੀ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਤੋਂ ਵੀ ਇੱਕ ਦੂਜੇ ਨੂੰ ਜਾਣੂ ਕਰਵਾਇਆ।
ਇਸ ਮੌਕੇ ਪੰਚਾਇਤ ਤੋਂ ਇਲਾਵਾ ਸਾਬਕਾ ਸਰਪੰਚ ਗੁਰਚਰਨ ਸਿੰਘ, ਗੁਰਮੀਤ ਸਿੰਘ ਕੁੱਬੇ, ਬਲਿਹਾਰ ਸਿੰਘ ਅਤੇ ਅਧਿਆਪਕਾਂ ਚੋ ਸੁਖਪਾਲ ਸਿੰਘ, ਪਰਦੀਪ ਸਿੰਘ, ਕਰਮਜੀਤ ਕੌਰ, ਸਤਪਾਲ ਕੌਰ, ਰਣਜੀਤ ਕੌਰ, ਸੁਮਨ ਗੋਇਲ, ਸੁਮਨਦੀਪ, ਰਮਨਪ੍ਰੀਤ ਕੌਰ ਆਦਿ ਹਾਜ਼ਰ ਸਨ।ਪ੍ਰੈਸ ਨਾਲ਼ ਜਾਣਕਾਰੀ ਮੈਡਮ ਰੇਨੂੰ ਸਿੰਗਲਾ ਨੇ ਸਾਂਝੀ ਕੀਤੀ।

Check Also

ਵਿਦਿਆਰਥੀਆਂ ਦਾ ਰਾਹ ਦਸੇਰਾ ਬਣੇਗਾ ਜਿਲ੍ਹਾ ਪ੍ਰਸ਼ਾਸ਼ਨ

ਡਿਪਟੀ ਕਮਿਸ਼ਨਰ ਵੱਲੋਂ ਆਈ ਅਸਪਾਇਰ ਲੀਡਰਸ਼ਿਪ ਪ੍ਰੋਗਰਾਮ ਦੀ ਸ਼ੁਰੂਆਤ ਅੰਮ੍ਰਿਤਸਰ, 26 ਅਕਤੂਬਰ (ਸੁਖਬੀਰ ਸਿੰਘ) – …