Monday, September 16, 2024

ਟੈਕਨੀਕਲ ਟੈਕਸਟਾਈਲ ਕਨਕਲੇਵ ਪੰਜਾਬ `ਚ 120 ਡੈਲੀਗੇਟਾਂ ਨੇ ਭਾਗ ਲਿਆ

ਸਰਕਾਰ ਟੈਕਸਟਾਈਲ ਉਦਯੋਗਾਂ ਨੂੰ ਤਕਨੀਕੀ ਟੈਕਸਟਾਈਲ ਵੱਲ ਉਭਾਰਨ ਲਈ ਯਤਨਸ਼ੀਲ

ਅੰਮ੍ਰਿਤਸਰ, 1 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਪਰਲ ਤੇ ਟੈਕਸਟਾਈਲ ਟੈਕਨਾਲੋਜੀ ਵਿਭਾਗ ਅਤੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਵਲੋਂ ਟੈਕਨੀਕਲ ਟੈਕਸਟਾਈਲ ਕਨਕਲੇਵ ਪੰਜਾਬ ਦਾ ਆਯੋਜਨ ਕੀਤਾ ਗਿਆ।ਪੰਜਾਬ ਯੂਨੀਵਰਸਿਟੀ ਦੇ ਟੈਕਨਾਲੋਜੀ ਇਨਏਬਲਿੰਗ ਸੈਂਟਰ ਸੀ.ਆਈ.ਆਈ ਪੰਜਾਬ ਚੈਪਟਰ; ਅੰਮ੍ਰਿਤਸਰ ਗਰੁੱਪ ਆਫ਼ ਕਾਲਜਿਜ਼ ਅਤੇ ਅੰਮ੍ਰਿਤਸਰ ਦੀਆਂ ਟੈਕਸਟਾਈਲ ਐਸੋਸੀਏਸ਼ਨਾਂ ਦੇ ਸਹਿਯੋਗ ਨਾਲ ਕਰਵਾਈ ਇਸ ਕਨਕਲੇਵ ‘ਚ ਵੱਖ-ਵੱਖ ਅਦਾਰਿਆਂ ਤੋਂ ਬੁੱਧੀਜੀਵੀਆਂ ਨੇ ਭਾਗ ਲਿਆ।
ਡਾ. ਦਪਿੰਦਰ ਕੌਰ ਬਖਸ਼ੀ ਸੰਯੁਕਤ ਡਾਇਰੈਕਟਰ ਪੀ.ਐਸ.ਸੀ.ਐਸ.ਟੀ ਨੇ `ਤਕਨੀਕੀ ਟੈਕਸਟਾਈਲ` ਨੂੰ ਤੇਜੀ ਨਾਲ ਉਭਰਦਾ ਹੋਇਆ ਖੇਤਰ ਦੱਸਦਿਆਂ ਕਿਹਾ ਕਿ ਸਰਕਾਰ ਪੰਜਾਬ ਰਾਜ ਦੇ ਟੈਕਸਟਾਈਲ ਉਦਯੋਗਾਂ ਨੂੰ ਸਹਾਇਕ ਖੋਜ ਅਤੇ ਤਕਨੀਕੀ ਉਸਾਰ ਰਾਹੀਂ ਤਕਨੀਕੀ ਟੈਕਸਟਾਈਲ ਵੱਲ ਉਭਾਰਨ ਲਈ ਯਤਨਸ਼ੀਲ ਹੈ। ਉਦਘਾਟਨੀ ਸੈਸ਼ਨ ਦੌਰਾਨ ਡਾ. ਅਨੂਪ ਰਕਸ਼ਿਤ, ਕਾਰਜਕਾਰੀ ਨਿਰਦੇਸ਼ਕ ਇੰਡੀਅਨ ਟੈਕਨੀਕਲ ਟੈਕਸਟਾਈਲ ਐਸੋਸੀਏਸ਼ਨ ਨੇ ਨੈਸ਼ਨਲ ਟੈਕਨੀਕਲ ਟੈਕਸਟਾਈਲ ਮਿਸ਼ਨ ਅਤੇ ਹੋਰ ਸਰਕਾਰੀ ਪਹਿਲਕਦਮੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ।ਸੀ.ਆਈ.ਆਈ ਪੰਜਾਬ ਦੇ ਵਾਈਸ ਚੇਅਰਮੈਨ ਡਾ. ਪੀ.ਜੇ ਸਿੰਘ ਨੇ ਉਦਯੋਗ ਨੂੰ ਉਭਰਦੀਆਂ ਤਕਨੀਕਾਂ ਨੂੰ ਅਪਣਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ।ਡਾ. ਜਤਿੰਦਰ ਕੌਰ ਅਰੋੜਾ ਕਾਰਜ਼ਕਾਰੀ ਨਰਦੇਸ਼ਕ ਪੀ.ਐਸ.ਸੀ.ਐਸ.ਟੀ ਨੇ ਆਪਣੇ ਵਿਸ਼ੇਸ਼ ਸੰਬੋਧਨ ‘ਚ ਦੱਸਿਆ ਕਿ ਮਿਸ਼ਨ ਇਨੋਵੇਟ ਪੰਜਾਬ ਤਹਿਤ ਸੂਬੇ ਦੀ ਖੋਜ਼, ਨਵੀਨਤਾ ਅਤੇ ਉਦਮ ਯੋਗਤਾ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਖੇਤਰੀ ਚੁਣੌਤੀਆਂ ਅਤੇ ਉਹਨਾਂ ਦੇ ਹੱਲ ਨੂੰ ਸਮਝਣ ਲਈ ਅਕਾਦਮੀਆ ਅਤੇ ਉਦਯੋਗ ਵਿਚਕਾਰ ਤਾਲਮੇਲ ਨੂੰ ਉਤਸ਼ਾਹਿਤ ਕਰਨ ਲਈ ਮੁੱਖ ਤਰਜ਼ੀਹੀ ਖੇਤਰਾਂ ਵਿੱਚ `ਟਰਾਂਸਲੇਸ਼ਨਲ ਰਿਸਰਚ ਕੋਹੋਰਟ` ਸਥਾਪਤ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿਚੋਂ ਤਕਨੀਕੀ ਟੈਕਸਟਾਈਲ ਇੱਕ ਹੈ।
ਡਾ. ਪੀ.ਕੇ ਪਤੀ ਕੋਆਰਡੀਨੇਟਰ ਜੀ.ਜੇ.ਸੀ.ਈ.ਆਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਵਿਦਵਾਨਾਂ ਅਤੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਯੂਨੀਵਰਸਿਟੀ ਦੀਆਂ ਖੋਜ਼ ਅਤੇ ਅਕਾਦਮਿਕ ਗਤੀਵਿਧੀਆਂ ਬਾਰੇ ਦੱਸਿਆ।ਤਕਨੀਕੀ ਸੈਸ਼ਨ ਦੀ ਪ੍ਰਧਾਨਗੀ ਡਾ. ਪੀ.ਜੇ ਸਿੰਘ ਵੀ.ਸੀ.-ਸੀ.ਆਈ.ਆਈ ਪੰਜਾਬ ਅਤੇ ਪ੍ਰੋ. ਮਨੂ ਸ਼ਰਮਾ ਕੋਆਰਡੀਨੇਟਰ, ਟੀ.ਈਸ.ੀ-ਪੀ.ਯੂ ਵੱਲੋਂ ਕੀਤੀ ਗਈ, ਜਿਸ ਵਿੱਚ ਉਘੇ ਟੈਕਸਟਾਈਲ ਉਦਯੋਗ ਅਤੇ ਖੋਜ਼ ਸੰਸਥਾਵਾਂ ਨੇ ਮੌਜ਼ੂਦਾ ਤਕਨਾਲੋਜੀਆਂ ਅਤੇ ਭਵਿੱਖ ਦੀਆਂ ਲੋੜਾਂ ਬਾਰੇ ਵਿਚਾਰ-ਵਟਾਂਦਰਾ ਕੀਤਾ।
ਖੋਜਕਰਤਾਵਾਂ, ਫੈਕਲਟੀ ਮੈਂਬਰਾਂ, ਟੈਕਸਟਾਈਲ ਉਦਯੋਗ ਦੇ ਪ੍ਰਤੀਨਿਧਾਂ, ਨੀਤੀ ਨਿਰਮਾਤਾਵਾਂ, ਕੇਂਦਰ ਅਤੇ ਰਾਜ ਸਰਕਾਰਾਂ ਸਮੇਤ ਲਗਭਗ 120 ਡੈਲੀਗੇਟਾਂ ਨੇ ਇਸ ਕਨਕਲੇਵ ਵਿਚ ਭਾਗ ਲਿਆ।ਅੰਤ ‘ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਪਰਲ ਅਤੇ ਟੈਕਸਟਾਈਲ ਟੈਕਨਾਲੋਜੀ ਵਿਭਾਗ ਦੇ ਮੁਖੀ ਡਾ. ਵਰਿੰਦਰ ਕੌਰ ਨੇ ਮਹਿਮਾਨਾਂ ਅਤੇ ਬੁਲਾਰਿਆਂ ਨੂੰ ਸਨਮਾਨਿਤ ਕਰਦਿਆਂ ਟੈਕਸਟਾਈਲ ਉਦਯੋਗ ਨੂੰ ਪੰਜਾਬ ਵਿੱਚ ਤਕਨੀਕੀ ਟੈਕਸਟਾਈਲ ਦੇ ਉਤਪਾਦਨ ਨੂੰ ਅਪਣਾਉਣ ਲਈ ਵੀ ਪ੍ਰੇਰਿਤ ਕੀਤਾ।

Check Also

ਖ਼ਾਲਸਾ ਕਾਲਜ ਵੁਮੈਨ ਨੇ ਸਵੱਛ ਭਾਰਤ ਮਿਸ਼ਨ ’ਚ ਪ੍ਰਾਪਤ ਕੀਤਾ ਦੂਜਾ ਸਥਾਨ

ਅੰਮ੍ਰਿਤਸਰ, 14 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵੁਮੈਨ ਨੇ ਨਗਰ ਨਿਗਮ ਅਧੀਨ ਚੱਲ …