Friday, November 22, 2024

ਅੰਮ੍ਰਿਤਸਰ ਨੇ ਜੀ-20 ਪ੍ਰਧਾਨਗੀ ਤਹਿਤ ਜੀ-20 ਐਜੂਕਸ਼ਨ ਵਰਕਿੰਗ ਗਰੁੱਪ ਦੀ ਦੂਜੀ ਮੀਟਿੰਗ ਦੀ ਕੀਤੀ ਮੇਜ਼ਬਾਨੀ

ਰਿਸਰਚ ਤੇ ਇਨੋਵੇਸ਼ਨ ਸਹਿਯੋਗ, ਮੁੱਢਲੀ ਸਾਖਰਤਾ ਤੇ ਸੰਖਿਆ ਅਤੇ ਜੀਵਨ ਭਰ ਸਿੱਖਣ ਦੇ ਮੌਕਿਆਂ ਬਣੀ ਸਹਿਮਤੀ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਤਿੰਨ-ਦਿਨਾਂ ਘ20 ਓਦਾਂਘ ਈਵੈਂਟ ਦਾ ਦੂਜਾ ਦਿਨ ਪਹਿਲ ਵਾਲੇ ਖੇਤਰਾਂ ‘ਰਿਸਰਚ ਨੂੰ ਮਸ਼ਬੂਤ ਕਰਨਾ ਅਤੇ ਸਹਿਯੋਗ ਦੇ ਮਾਧਿਅਮ ਨਾਲ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨਾ`, `ਸਮਰੱਥਾ ਨਿਰਮਾਣ, ਕੰਮ ਦੇ ਭਵਿੱਖ ਦੇ ਸੰਦਰਭ ਵਿੱਚ ਜੀਵਨ ਭਰ ਸਿੱਖਣ ਨੂੰ ਉਤਸ਼ਾਹਿਤ ਕਰਨਾ` ਅਤੇ `ਖਾਸ ਤੌਰ `ਤੇ ਮਿਸ਼ਰਤ ਸਿੱਖਿਆ ਦੇ ਸੰਦਰਭ ਵਿੱਚ ਮੁੱਢਲੀ ਸਾਖਰਤਾ ਅਤੇ ਗਿਣਤੀ ਨੂੰ ਸੁਨਿਸ਼ਚਿਤ ਕਰਨ` ‘ਤੇ ਕੇਂਦ੍ਰਿਤ ਸੀ।

ਮੀਟਿੰਗ ਦੀ ਪ੍ਰਧਾਨਗੀ ਇੰਡੀਆ ਚੇਅਰ ਕੇ.ਸੰਜੇ ਮੁਰਥੀ ਸਕੱਤਰ ਉੱਚ ਸਿੱਖਿਆ, ਸੰਜੇ ਕੁਮਾਰ ਸਕੱਤਰ ਸਕੂਲ ਸਿੱਖਿਆ ਤੇ ਸਾਖਰਤਾ ਅਤੇ ਅਤੁਲ ਕੁਮਾਰ ਤਿਵਾਰੀ, ਸਕੱਤਰ, ਹੁਨਰ ਵਿਕਾਸ ਅਤੇ ਉਦਮਤਾ ਮੰਤਰਾਲੇ ਦੇ ਵਿਕਲਪਿਕ ਚੇਅਰਮੈਨ ਵਜੋਂ ਕੀਤੀ ਗਈ।ਮੀਟਿੰਗ ਵਿੱਚ ਰਿਸਰਚ ਇਨੋਵੇਸ਼ਨ ਇਨੀਸ਼ੀਏਟਿਵ ਗੈਦਰਿੰਗ (੍ਰੀੀਘ), ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ (੍ਰੀੀਘ) ਅਤੇ ਦੀਆਂ ਪੇਸ਼ਕਾਰੀਆਂ ਵੀ ਸ਼਼ਾਮਲ ਸਨ।

ਇਸ ਪ੍ਰੋਗਰਾਮ ਨੇ ਸਾਰੇ ਜੀ-20 ਮੈਂਬਰ ਦੇਸ਼ਾਂ, ਸੱਦਾ ਦਿੱਤੇ ਗਏ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਨੂੰ ਗਿਆਨ ਸਾਂਝਾ ਕਰਨ ਅਤੇ ਸਾਧਾਰਣ ਗਲੋਬਲ ਚੁਣੌਤੀਆਂ ਦੇ ਸਮਾਧਾਨ ਦੇ ਲਈ ਸਹਿਯੋਗ ਦੇ ਮਹੱਤਵ `ਤੇ ਚਰਚਾ ਕਰਨ ਦੇ ਲਈ ਇਕੱਠੇ ਲੈ ਕੇ ਆਇਆ।ਜੀ-20 ਰਾਜਾਂ ਨੇ ਉਨ੍ਹਾਂ ਸਮੱਸਿਆਵਾਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਦਾ ਸਮਾਧਾਨ ਕਰਨ ‘ਤੇ ਬਲ ਦਿੱਤਾ ਜੋ ਪ੍ਰਭਾਵਸ਼ਾਲੀ ਅਕਾਦਮਿਕ ਰਿਸਰਚ ਸਹਿਯੋਗ ਵਿੱਚ ਰੁਕਾਵਟ ਪੈਦਾ ਕਰਦੀਆਂ ਹਨ। ਇਹ ਵੀ ਸਵੀਕਾਰ ਕੀਤਾ ਗਿਆ ਕਿ, ਸਾਡੇ ਸੰਚਿਤ ਗਿਆਨ ਅਤੇ ਇਨੋਵੇਸ਼ਨ ਕੌਸ਼ਲ ਦੇ ਇੱਕ ਵੱਡੇ ਅਤੇ ਅਧਿਕ ਸਮਾਵੇਸ਼ੀ ਆਲਮੀ ਲਾਭ ਲਈ ਗੁਣਕ ਪ੍ਰਭਾਵ ਬਣਾਉਣ ਲਈ, ਹੁਣ ਰਿਸਰਚ ਅਤੇ ਇਨੋਵੇਸ਼ਨ ਵਿੱਚ ਦੇਸ਼ਾਂ ਵਿਚਕਾਰ ਮਜ਼ਬੂਤ ਸਹਿਯੋਗ ਦੀ ਜ਼ਰੂਰਤ ਹੈ।ਕਵਰ ਕੀਤੇ ਗਏ ਕੁੱਝ ਵਿਸ਼ਿਆਂ ਵਿੱਚ ਖੋਜਕਰਤਾਵਾਂ ਅਤੇ ਵਿਦਿਆਰਥੀਆਂ ਦੇ ਆਦਾਨ-ਪ੍ਰਦਾਨ, ਅੰਤਰਰਾਸ਼ਟਰੀ ਰਿਸਰਚ, ਡੇਟਾ ਗੋਪਨੀਯਤਾ ਅਤੇ ਹੋਰ ਨੈਤਿਕ ਚਿੰਤਾਵਾਂ ਦੇ ਲਈ ਸਾਂਝੇ ਸਹਿਯੋਗ ਲਈ ਇੱਕ ਰੂਪ-ਰੇਖਾ ਵਿਕਸਿਤ ਕਰਨਾ ਸ਼ਾਮਲ ਹੈ।ਮੀਟਿੰਗ ਦੇ ਦੌਰਾਨ, ਡੈਲੀਗੇਟਸ ਨੇ ਸਿੱਖਿਆ, ਨਿੱਜੀ ਖੇਤਰ ਅਤੇ ਸਮਾਜ ਵਿਚਕਾਰ ਦੇ ਪਾੜੇ ਨੂੰ ਪੂਰਾ ਕਰਨ ਲਈ ਰਿਸਰਚ ਖੇਤਰ ਵਿੱਚ ਲੈਂਗਿਕ ਸਮਾਨਤਾ ਅਤੇ ਲੈਂਗਿਕ ਸਮਾਵੇਸ਼ ਦੇ ਨਾਲ-ਨਾਲ ਬਿਹਤਰ ਜ਼ਮੀਨੀ ਸਾਂਝੇਦਾਰੀ `ਤੇ ਵੀ ਜ਼ੋਰ ਦਿੱਤਾ।
ਇਸ ਤੋਂ ਇਲਾਵਾ ਦੂਜੇ ਅਤੇ ਤੀਜੇ ਸੈਸ਼ਨਾਂ ਵਿੱਚ, ਸਿੱਖਣ ਸਮੱਗਰੀ ਨੂੰ ਡਿਜ਼ਾਈਨ ਕਰਕੇ ਅਤੇ ਹੁਨਰ ਵਿਕਾਸ ਫਰੇਮਵਰਕ ਵਿਕਸਿਤ ਕਰਕੇ ਕਲਾਸਰੂਮ ਅਧਿਆਪਨ ਵਿੱਚ ਰਚਨਾਤਮਕਤਾ ਨੂੰ ਪ੍ਰੇਰਿਤ ਕਰਨ ਲਈ ਅਧਿਆਪਕ ਟ੍ਰੇਨਿੰਗ ਦੀ ਮਹੱਤਤਾ, ਮੁੱਢਲੀ ਸਾਖਰਤਾ ਅਤੇ ਸੰਖਿਆ ਨੂੰ ਪ੍ਰਾਪਤ ਕਰਨ ਲਈ ਮਿਸ਼ਰਤ ਸਿੱਖਿਆ ਦੀ ਵਰਤੋਂ `ਤੇ ਧਿਆਨ ਕੇਂਦ੍ਰਿਤ ਕੀਤਾ।ਜੀ-20 ਦੇਸ਼ਾਂ ਵਿੱਚ ਹੁਨਰ ਦੇ ਪਾੜੇ ਅਤੇ ਅਸੰਤੁਲਨ ਨੂੰ ਪੂਰਾ ਕਰਨ ਲਈ ਵਿਦਿਆਰਥੀਆਂ ਲਈ ਵੋਕੇਸ਼ਨਲ ਸਿੱਖਿਆ ਦੇ ਮੌਕੇ ਪੈਦਾ ਕਰਨ ਲਈ ਉਦਯੋਗ ਸਮੇਤ, ਹਿੱਸੇਦਾਰਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਦੇ ਨਾਲ ਸਾਂਝੇਦਾਰੀ ਬਣਾਉਣ ਦੇ ਆਲੇ-ਦੁਆਲੇ ਘੁੰਮਦੀ ਚਰਚਾ ਦੇ ਨਾਲ ਸਹਿਯੋਗ ਦੁਬਾਰਾ ਸੈਸ਼ਨ ਦਾ ਇੱਕ ਮੁੱਖ ਫੋਕਸ ਸੀ।ਸੰਯੁਕਤ ਕਾਰਵਾਈ ਲਈ ਦੱਸੇ ਗਏ ਕੁੱਝ ਉਪ-ਪ੍ਰਾਥਮਿਕਤਾ ਖੇਤਰ ਸਨ-ਪਾਠਕ੍ਰਮ ਮੁਲਾਂਕਣ ਅਤੇ ਵਿਦਿਅਕ ਅਭਿਆਸਾਂ ਦਾ ਵਿਕਾਸ ਕਰਨਾ, ਬਰਾਬਰ ਮੌਕੇ ਪ੍ਰਦਾਨ ਕਰਨਾ ਅਤੇ ਹਾਸ਼ੀਏ `ਤੇ ਪਏ ਅਤੇ ਆਦਿਵਾਸੀ ਭਾਈਚਾਰਿਆਂ ਦਾ ਸਮਰਥਨ ਕਰਨਾ।
ਮੀਟਿੰਗ ਦਾ ਸਮਾਪਨ ਅਲਟਰਨੇਟ ਇੰਡੀਆ ਚੇਅਰ, ਅਤੁਲ ਕੁਮਾਰ ਤਿਵਾਰੀ, ਸਕੱਤਰ, ਕੌਸ਼ਲ ਵਿਕਾਸ ਅਤੇ ਉਦਮਤਾ ਮੰਤਰਾਲੇ ਦੀਆਂ ਟਿੱਪਣੀਆਂ ਦੇ ਨਾਲ ਹੋਇਆ, ਜਿਨ੍ਹਾਂ ਨੇ ਸ਼ਧਘ 4 ਟੀਚੇ ਨੂੰ ਪ੍ਰਾਪਤ ਕਰਨ ਦੇ ਲਈ “ਸਮਾਵੇਸ਼ੀ ਅਤੇ ਬਰਾਬਰ ਗੁਣਵੱਤਾ ਵਾਲੀ ਸਿੱਖਿਆ ਸੁਨਿਸ਼ਚਿਤ ਕਰਨ ਅਤੇ ਸਭ ਲਈ ਜੀਵਨ ਭਰ ਸਿੱਖਣ ਦੇ ਅਵਸਰਾਂ ਨੂੰ ਉਤਸ਼ਾਹਿਤ ਕਰਨ”, “ਸਾਨੂੰ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਸਿੱਖਣ ਦੇ ਮਿਸ਼ਰਤ ਅਵਸਰ ਸਾਰੇ ਵਿਦਿਆਰਥੀਆਂ ਦੇ ਪਹੁੰਚਯੋਗ ਹੋਣ” ਇਸ ਗੱਲ ‘ਤੇ ਜ਼ੋਰ ਦਿੱਤਾ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …