ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸ੍ਰੀ ਗੁਰੂ ਤੇਗ ਬਹਾਦਰ ਕਾਲਜ ਵੁਮੈਨ ਦੇ ਕਾਸਮੈਟੋਲੋਜੀ ਵਿਭਾਗ ਵਲੋਂ ਵਾਲਾਂ ਨੂੰ ਸਜਾਉਣ ਦੀ ਭੂਮਿਕਾ ਵਿਸ਼ੇ ’ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਸੈਮੀਨਾਰ ’ਚ ਇਸ ਖੇਤਰ ਦੇ ਰਿਸੋਰਸ ਪਰਸਨ ਅਮਿਤ ਨੇ ਵਾਲਾਂ ਦੀ ਸਜ਼ਾਵਟ ਬਾਰੇ ਵੱਖ-ਵੱਖ ਗੁਰਾਂ ਤੋਂ ਜਾਣੂ ਕਰਵਾਇਆ।
ਅਮਿਤ ਨੇ ਪ੍ਰੋਜੈਕਟ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦੇਂਦਿਆਂ ਕਿਹਾ ਕਿ ਖੁਰਾਕ ਦੀ ਭੂਮਿਕਾ ਵਾਲਾਂ ਦੀ ਉਮਰ ਅਤੇ ਗੁਣਵੱਤਾ ’ਚ ਵਾਧਾ ਕਰਦੀ ਹੈ।ਇਸ ਲਈ ਸ਼ੁੱਧ ਅਤੇ ਸਮੇਂ ਸਿਰ ਖਾਧਾ ਗਿਆ ਖਾਣਾ ਇਨਸਾਨ ਦੇ ਵਾਲਾਂ ਦੀ ਗੁਣਵੱਤਾ ਨੂੰ ਕਾਇਮ ’ਚ ਸਹਾਈ ਸਿੱਧ ਹੁੰਦਾ ਹੈ।ਉਨ੍ਹਾਂ ਕਿਹਾ ਕਿ ਵਾਲਾਂ ਦੀ ਖੂਬਸੂਰਤੀ ਨੂੰ ਬਰਕਰਾਰ ਰੱਖਣ ਲਈ ਹਮੇਸ਼ਾਂ ਸਮੇਂ ’ਤੇ ਵਾਲ ਧੋਵੋ ਅਤੇ ਸਮੇਂ ’ਤੇ ਤੇਲ ਨਾਲ ਮਾਲਿਸ਼ ਕੀਤੀ।ਉਨ੍ਹਾਂ ਨੇ ਵਿਦਿਆਰਥਣਾਂ ਨੂੰ ਵੱਖ-ਵੱਖ ਆਧੁਨਿਕ ਤਕਨੀਕ ਨਾਲ ਹੇਅਰ ਸਟਾਈਲ ਬਾਰੇ ਦੱਸਿਆ।ਉਨਾਂ ਕਿਹਾ ਕਿ ਆਮਦਨੀ ਸਬੰਧੀ ਇਹ ਕਿੱਤਾ ਕਾਫ਼ੀ ਲਾਹੇਵੰਦ ਹੈ।
ਕਾਲਜ ਪ੍ਰਿੰਸੀਪਲ ਨਾਨਕ ਸਿੰਘ ਨੇ ਵਿਭਾਗ ਦੇ ਫੈਕਲਟੀ ਦੁਆਰਾ ਕਰਵਾਏ ਗਏ ਸੈਮੀਨਾਰ ‘ਚ ਵਿਦਿਆਰਥਣਾਂ ਨੂੰ ਪ੍ਰਦਾਨ ਕੀਤੀ ਗਈ ਜਾਣਕਾਰੀ ਦੀ ਸ਼ਲਾਘਾ ਕੀਤੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …