ਸਖਤ ਮਿਹਨਤ ਨਾਲ ਹੀ ਮਿਲਦੀ ਹੈ ਮੰਜ਼ਿਲ – ਨਵਰਾਜ ਕੌਰ
ਸੰਗਰੂਰ, 2 ਅਪ੍ਰੈਲ (ਜਗਸੀਰ ਲੌਂਗੋਵਾਲ) – ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਹਿਲਾਂ ਵਲੋਂ ਪ੍ਰਿੰਸੀਪਲ ਨਵਰਾਜ ਕੌਰ ਦੀ ਅਗਵਾਈ ਵਿੱਚ ਵੱਖ-ਵੱਖ ਜਮਾਤਾਂ ਦੇ ਸਲਾਨਾ ਨਤੀਜੇ ਦੇ ਐਲਾਨ ਕਰਨ ਲਈ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸੁਖਚੈਨ ਖਾਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।ਮੰਚ ਸੰਚਾਲਨ ਕਰਦਿਆਂ ਰਾਜੇਸ਼ ਕੁਮਾਰ ਲੈਕਚਰਾਰ ਹਿਸਟਰੀ ਨੇ ਮਾਪਿਆਂ ਦਾ ਸਵਾਗਤ ਕੀਤਾ ਤੇ ਸਕੂਲ ਵਿੱਚ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਚਾਨਣਾ ਪਾਇਆ।ਪ੍ਰਿੰਸੀਪਲ ਨਵਰਾਜ ਕੌਰ ਨੇ ਕਿਹਾ ਕਿ ਸਾਨੂੰ ਮਿਹਨਤ ਤੇ ਸਚਾਈ ਦੇ ਰਾਹ ‘ਤੇ ਚੱਲਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਜਿਹਨਾਂ ਬੱਚਿਆਂ ਨੇ ਵੱਧ ਮਿਹਨਤ ਕੀਤੀ ਹੈ।ਉਨ੍ਹਾਂ ਨੇ ਆਪਣੀਆਂ ਜਮਾਤਾਂ ਵਿਚੋਂ ਖਾਸ ਸਥਾਨ ਹਾਸਲ ਕੀਤਾ ਹੈ।
ਲੈਕਚਰਾਰ ਪਰਮਿੰਦਰ ਕੁਮਾਰ ਲੌਂਗੋਵਾਲ ਨੇ ਸਮੂਹ ਵਿਦਿਆਰਥੀਆਂ ਤੇ ਮਾਪਿਆਂ, ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਕੂਲ ਦੇ ਸਹੀ ਸੰਚਾਲਨ ਤੇ ਸੰਭਾਲ ਲਈ ਤੁਹਾਡੇ ਸਹਿਯੋਗ ਦੀ ਲੋੜ ਹੈ।
ਐਲਾਨ ਕੀਤੇ ਨਤੀਜੇ ਅਨੁਸਾਰ ਗਿਆਰਵੀਂ-ਏ ਜਮਾਤ ਵਿਚੋਂ ਅਰਸ਼ਦੀਪ ਸਿੰਘ, ਮਨਜੀਤ ਸਿੰਘ ਤੇ ਅਰਫਾਨ ਖਾਂ।ਗਿਆਰਵੀਂ-ਬੀ ਜਮਾਤ ਵਿਚੋਂ ਬੂਟਾ ਸਿੰਘ, ਸਿਮਰਨਜੀਤ ਕੌਰ ਤੇ ਅਮਨਦੀਪ ਕੌਰ, ਗਿਆਰਵੀਂ-ਸਾਇੰਸ ਵਿਚੋਂ ਸੁਖਬੀਰ ਸਿੰਘ, ਮਨੀਸ਼ ਸਿੰਘ ਤੇ ਅਮਨ ਖੁਰਾਣਾ, ਨੌਵੀਂ-ਏ ਜਮਾਤ ਵਿਚੋਂ ਨਵਜੋਤ ਕੌਰ, ਸਿਮਰਨ ਕੌਰ ਤੇ ਰਮਨਪ੍ਰੀਤ ਕੌਰ, ਨੌਵੀਂ-ਬੀ ਜਮਾਤ ਵਿਚੋਂ ਰਮਨਜੀਤ ਕੌਰ, ਲਵਜੋਤ ਕੌਰ ਤੇ ਲਾਡੀ ਕੌਰ ਬਾਵਾ, ਸੱਤਵੀਂ-ਏ ਜਮਾਤ ਵਿਚੋਂ ਮੁਸਕਾਨ, ਗਗਨਦੀਪ ਕੌਰ ਤੇ ਸਿਮਰਨ, ਸੱਤਵੀਂ-ਬੀ ਜਮਾਤ ਵਿਚੋਂ ਰਮਨਪ੍ਰੀਤ ਕੌਰ, ਕਰਨਵੀਰ ਕੌਰ ਤੇ ਬੀਰਦਵਿੰਦਰ ਸਿੰਘ, ਛੇਵੀਂ-ਏ ਜਮਾਤ ਵਿਚੋਂ ਯੁਵਰਾਜ ਸਿੰਘ, ਮਨਪ੍ਰੀਤ ਕੌਰ ਤੇ ਖੁਸ਼ਦੀਪ ਕੌਰ, ਛੇਵੀਂ-ਬੀ ਜਮਾਤ ਵਿਚੋਂ ਸੁਮਨਦੀਪ ਕੌਰ, ਜਸ਼ਨਦੀਪ ਸਿੰਘ ਤੇ ਸਤਨਾਮ ਸਿੰਘ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ‘ਤੇ ਰਹੇ।
ਇਹਨਾਂ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਸਮੇਂ ਪ੍ਰਿੰਸੀਪਲ ਨਵਰਾਜ ਕੌਰ, ਹੰਸ ਰਾਜ, ਰਾਜੇਸ਼ ਕੁਮਾਰ, ਗੁਰਦੀਪ ਸਿੰਘ, ਪਰਮਿੰਦਰ ਕੁਮਾਰ ਲੌਂਗੋਵਾਲ, ਨਰੇਸ਼ ਰਾਣੀ, ਲਖਵੀਰ ਸਿੰਘ, ਬਲਵਿੰਦਰ ਕੌਰ, ਗਗਨਜੋਤ ਕੌਰ, ਚਰਨਦੀਪ ਸੋਨੀਆ, ਹਰਵਿੰਦਰ ਸਿੰਘ ਨੇ ਸਾਂਝੇ ਤੌਰ ਤੇ ਕੀਤੀ।ਇਸ ਮੌਕੇ ਰਕੇਸ਼ ਕੁਮਾਰ, ਪ੍ਰੀਤੀ ਰਾਣੀ, ਹਰਦੇਵ ਕੌਰ, ਸਵਿਤਾ ਵਸ਼ਿਸ਼ਟ, ਰਕੇਸ਼ ਕੁਮਾਰ ਅਸ਼ਵਨੀ ਕੁਮਾਰ, ਕੰਚਨ ਸਿੰਗਲਾ, ਸੁਖਵਿੰਦਰ ਕੌਰ, ਸ਼ਵੇਤਾ ਅਗਰਵਾਲ, ਪਰਮਜੀਤ ਕੌਰ, ਦੀਪ ਸ਼ਿਖਾ, ਸੰਦੀਪ ਸਿੰਘ, ਕਰਨੈਲ ਸਿੰਘ, ਨਿਰਮਲ ਸਿੰਘ ਵੀ ਹਾਜ਼ਰ ਸਨ।