ਅੰਮ੍ਰਿਤਸਰ, 1 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਰਣਜੀਤ ਐਵੀਨਿਊ ਵਿਖੇ ਆਈ.ਬੀ.ਟੀ ਦੇ ਸਹਿਯੋਗ ਨਾਲ ‘ਕਾਲਜ ਦੇ ਕੈਂਪਸ ’ਚ ਕੈਰੀਅਰ ਕੌਂਸਲਿੰਗ’ ਵਿਸ਼ੇ ’ਤੇ ਐਕਸਟੈਨਸ਼ਨ ਲੈਕਚਰ ਦਾ ਆਯੋਜਨ ਕੀਤਾ।ਕਾਲਜ ਦੀ ਕਾਰਜਕਾਰੀ ਪਿੰ੍ਰਸੀਪਲ ਡਾ. ਮਨਦੀਪ ਕੌਰ ਦੇ ਨਿਰਦੇਸ਼ਾਂ ‘ਤੇ ਕਰਵਾਏ ਇਸ ਲੈਕਚਰ ’ਚ ਜਤਿੰਦਰ ਕੁਮਾਰ ਅਤੇ ਜਤਿਨ ਕੁਮਾਰ ਨੇ ਮੁਕਾਬਲੇ ਦੀਆਂ ਪ੍ਰੀਖਿਆਵਾਂ ’ਚ ਰਿਸੋਰਸ ਪਰਸਨ ਵਜੋਂ ਸ਼ਿਰਕਤ ਕੀਤੀ।
ਇਹ ਵਿਦਿਆਰਥੀਆਂ ਲਈ ਉਨ੍ਹਾਂ ਦੇ ਭਵਿੱਖ ਦੇ ਨਜ਼ਰੀਏ ਤੋਂ ਇਕ ਸ਼ਾਨਦਾਰ ਇੰਟਰਐਕਟਿਵ ਸੈਸ਼ਨ ਸੀ।ਡਾ. ਮਨਦੀਪ ਕੌਰ ਨੇ ਮਾਹਿਰਾਂ ਦੁਆਰਾ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੀ ਗਈ ਜਾਣਕਾਰੀ ਲਈ ਧੰਨਵਾਦ ਕਰਦਿਆਂ ਕਿਹਾ ਕਿ ਕਾਲਜ ਦੇ ਪਲੇਸਮੈਂਟ ਸੈਲ ਦੀ ਇੰਚਾਰਜ਼ ਲਕਸ਼ਮੀ ਚੋਪੜਾ ਦੁਆਰਾ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …