Sunday, May 11, 2025
Breaking News

ਲਾਇਨਜ਼ ਕਲੱਬ ਸੰਗਰੂਰ ਗਰੇਟਰ ਨੇ ਹੜ੍ਹ ਪੀੜਤ ਬੱਚਿਆਂ ਲਈ ਭੇਜੀਆਂ ਦਵਾਈਆਂ

ਸੰਗਰੂਰ, 15 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਗ੍ਰੇਟਰ ਨੇ ਸਿਵਲ ਹਸਪਤਾਲ ਸੰਗਰੂਰ ਵਿਖੇ ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਵਿਕਾਸ ਧੀਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੂਨਕ ਵਿਖੇ ਹੜ੍ਹ ਪ੍ਰਭਾਵਿਤ ਬੱਚਿਆਂ ਲਈ ਦਵਾਈਆਂ ਦਿੱਤੀਆਂ ਗਈਆਂ।ਲਾਇਨਜ਼ ਕਲੱਬ ਦੇ ਪ੍ਰਧਾਨ ਲਾਇਨ ਇੰਜ: ਸੁਖਮਿੰਦਰ ਸਿੰਘ ਭੱਠਲ ਨੇ ਦੱਸਿਆ ਕਿ ਪਿਛਲੇ ਦਿਨੀਂ ਲਾਇਨ ਚਮਨ ਸਿਦਾਨਾ ਨੂੰ ਸਿਵਲ ਹਸਪਤਾਲ ਸੰਗਰੂਰ ਵਿਖੇ ਤਾਇਨਾਤ ਡਿਪਟੀ ਮੈਡੀਕਲ ਕਮਿਸ਼ਨਰ ਦਾ ਫ਼ੋਨ ਆਇਆ ਕਿ ਮੂਨਕ ਵਿਖੇ ਹੜ੍ਹਾਂ ਕਾਰਨ ਬੱਚਿਆਂ ਲਈ ਕੁੱਝ ਦਵਾਈਆਂ ਦੀ ਲੋੜ ਹੈ, ਜੇਕਰ ਲਾਇਨ ਕਲੱਬ ਸੰਗਰੂਰ ਗ੍ਰੇਟਰ (ਐਨ.ਜੀ.ਓ) ਵੱਲੋਂ ਇਹ ਦਵਾਈਆਂ ਦਿੱਤੀਆਂ ਜਾਣ ਤਾਂ ਹੜ੍ਹ ਪੀੜਤ ਬੱਚਿਆਂ ਨੂੰ ਬਿਮਾਰ ਹੋਣ ਤੋਂ ਬਚਾਇਆ ਜਾ ਸਕਦਾ ਹੈ।ਸੋ ਲਾਇਨ ਚਮਨ ਸਿਦਾਨਾ ਵਲੋਂ ਤੁਰੰਤ ਇਸ ਮਾਮਲੇ `ਤੇ ਪ੍ਰਧਾਨ ਇੰਜ ਐਸ.ਐਸ ਭੱਠਲ ਅਤੇ ਕਲੱਬ ਦੇ ਸਕੱਤਰ ਇੰਜ. ਵੀ.ਕੇ ਦੀਵਾਨ ਨਾਲ ਗੱਲਬਾਤ ਕਰਕੇ ਸਵੇਰੇ ਕਲੱਬ ਮੈਂਬਰਾਂ ਨੇ ਲੋੜੀਂਦੀਆਂ ਦਵਾਈਆਂ ਹਸਪਤਾਲ ਦੇ ਅਧਿਕਾਰੀਆਂ ਨੂੰ ਸੌਂਪ ਦਿੱਤੀਆਂ।
ਇਸ ਮੌਕੇ ਲਾਇਨ ਇੰਜ: ਰਵਿੰਦਰ ਗੁਪਤਾ ਅਤੇ ਲਾਇਨ ਚਮਨ ਸਾਧਨਾ ਮੌਜ਼ੂਦ ਸਨ।

Check Also

ਬਾਬਾ ਬਕਾਲਾ ਸਾਹਿਬ ਨੂੰ ਕੀਤਾ ਜਾਵੇਗਾ ਪੰਜਾਬ ‘ਚ ਸਭ ਤੋਂ ਪਹਿਲਾਂ ਨਸ਼ਾ ਮੁਕਤ – ਪ੍ਰਧਾਨ ਸੁਰਜੀਤ ਕੰਗ

ਬਾਬਾ ਬਕਾਲਾ, 7 ਮਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੇ ਨਗਰ ਪੰਚਾਇਤ ਬਾਬਾ …