ਸੰਗਰੂਰ, 31 ਅਗਸਤ (ਜਗਸੀਰ ਲੌਂਗੋਵਾਲ) – 67ਵੀਆਂ ਪੰਜਾਬ ਸਕੂਲ ਜਿਲ੍ਹਾ ਪੱਧਰੀ ਖੇਡਾਂ ਲੜਕੇ/ ਲੜਕੀਆਂ ਅੰਡਰ-14, 17 ਤੇ ਅੰਡਰ-19 ਵਰਗ ਦੇ ਗੱਤਕਾ
ਮੁਕਾਬਲੇ ਅਕਾਲ ਫਿਜ਼ੀਕਲ ਕਾਲਜ ਮਸਤੂਆਣਾ ਸਾਹਿਬ ਵਿਖੇ ਕਰਵਾਏ ਗਏ।ਜਿਸ ਵਿੱਚ ਪੈਰਾਮਾਊਂਟ ਪਬਲਿਕ ਸਕੂਲ ਚੀਮਾਂ ਦੇ ਲੜਕੇ ਲੜਕੀਆਂ ਨੇ ਚੀਮਾਂ ਜਨ ਵਲੋਂ ਖੇਡਦੇ ਹੋਏ ਅੰਡਰ-14 (ਸਿੰਗਲ ਸੋਟੀ ) ਫਰੀ ਸੋਟੀ) ਟੀਮ, ਅਤੇ ਅੰਡਰ-17,19 (ਸਿੰਗਲ ਸੋਟੀ।ਫਰੀ ਸੋਟੀ) ਵਿਅਕਤੀਗਤ ਮੁਕਾਬਲਿਆਂ ਵਿੱਚ ਗੋਲਡ ਮੈਡਲ ਅਤੇ ਲੜਕਿਆਂ ਨੇ ਅੰਡਰ-14 ਟੀਮ (ਸਿੰਗਲ ਸੋਟੀ) ਨੇ ਬਰਾਊਂਜ ਮੈਡਲ ਪ੍ਰਾਪਤ ਕਰਕੇ ਆਪਣੀ ਚੋਣ ਰਾਜ ਪੱਧਰੀ ਖੇਡਾਂ ਵਿੱਚ ਕਰਵਾਈ।ਖਿਡਾਰੀਆਂ ਦਾ ਸਕੂਲ ਪਹੁੰਚਣ ‘ਤੇ ਸੰਸਥਾ ਦੇ ਐਮ.ਡੀ ਜਸਵੀਰ ਸਿੰਘ ਚੀਮਾਂ ਅਤੇ ਮੈਡਮ ਕਿਰਨਪਾਲ ਕੌਰ ਵਲੋਂ ਵਿਸ਼ੇਸ਼ ਤੌਰ ‘ਤੇ ਬੱਚਿਆ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਕੋਚ ਸ਼ਮਸ਼ੇਰ ਸਿੰਘ, ਨਵਦੀਪ ਸਿੰਘ ਡੀ.ਪੀ.ਈ, ਮੰਗਤ ਰਾਏ ਅਤੇ ਡੀ.ਪੀ.ਈ ਵੀਰਪਾਲ ਕੌਰ ਹਾਜ਼ਰ ਸਨ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media