Monday, May 20, 2024

6 ਆਯੂਸ਼ ਹੈਲਥ ਵੈਲਨੈਸ ਸੈਂਟਰਾਂ ਲਈ ਨਵ-ਨਿਯੁਕਤ ਯੋਗਾ ਇੰਸਟੱਕਟਰਾਂ ਨੂੰ ਦਿੱਤੇ ਨਿਯੁੱਕਤੀ ਪੱਧਰ

ਪਠਾਨਕੋਟ, 2 ਨਵੰਬਰ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਦਫਤਰ ਪਠਾਨਕੋਟ ਵਲੋਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇੱਕ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕਰਵਾਇਆ ਗਿਆ।ਜਿਸ ਦੀ ਪ੍ਰਧਾਨਗੀ ਡਾ. ਮਲਕੀਤ ਸੰਘ ਜਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਪਠਾਨਕੋਟ ਵਲੋਂ ਕੀਤੀ ਗਈ।ਹਰਬੀਰ ਸਿੰਘ ਡਿਪਟੀ ਕਮਿਸ਼ਨਰ ਪਠਾਨਕੋਟ ਵਲੋਂ ਨਵਨਿਯੁਕਤ ਯੋਗਾ ਇੰਸਟਕਟਰਾਂ ਨੂੰ ਨਿਯੁੱਕਤੀ ਪੱਤਰ ਦਿੱਤੇ ਗਏ।ਜਤਿਨ ਸ਼ਰਮਾ ਸੀਨੀਅਰ ਸਹਾਇਕ ਜਿਲ੍ਹਾ ਆਯੁਰਵੈਦਿਕ ਦਫਤਰ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ, ਅੰਕੁਸ਼ ਸ਼ਰਮਾ, ਅਭਿਸ਼ੇਕ ਸ਼ਰਮਾ ਅਤੇ ਸੰਦੀਪ ਕੁਮਾਰ ਉਪਵੈਦ ਆਦਿ ਵੀ ਹਾਜ਼ਰ ਰਹੇ।
ਡਾ. ਮਲਕੀਤ ਸਿੰਘ ਨੇ ਦੱਸਿਆ ਕਿ ਡਾਇਰੈਕਟੋਰੇਟ ਆਫ ਆਯੁਰਵੈਦਾ ਪੰਜਾਬ ਚੰਡੀਗੜ੍ਹ ਵਲੋਂ 316 ਯੋਗਾ ਇੰਸਟਕਟਰ, 158 ਮਹਿਲਾਵਾਂ ਅਤੇ 158 ਪੁਰਸ਼ਾਂ ਦੀਆਂ ਅਸਾਮੀਆਂ ਲਈ ਵਿਗਿਆਪਨ ਦਿੱਤਾ ਗਿਆ ਸੀ।ਜਿਹਨਾ ਵਿਚੋਂ ਜਿਲ੍ਹਾ ਪਠਾਨਕੋਟ ਲਈ 6 ਆਯੁਰਵੈਦਿਕ ਵੈਲਨੈਸ ਸੈਂਟਰਾਂ ਲਈ ਕੁੱਲ 12 ਯੋਗਾ ਇੰਸਟਕਟਰ (6 ਮਹਿਲਾਵਾਂ 6 ਪੁਰਸ਼) ਦੀ ਇੰਟਰਵਿਊ ਕੀਤੀ ਗਈ ਸੀ।ਅੱਜ ਮਿਤੀ 02.11.2023 ਨੂੰ ਡਾਇਰੈਕਟਰ ਆਯੁਰਵੈਦਾ ਪੰਜਾਬ ਅਭਿਨਗ ਤ੍ਰਿਖਾ ਆਈ.ਏ.ਐਸ, ਸੰਯੁਕਤ ਡਾਇਰੈਕਟਰ ਡਾ. ਰਵੀ ਡੂਮਰਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਨਿਯੁੱਕਤ ਕੀਤੇ ਗਏ ਯੋਗਾ ਇੰਸਟਕਟਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ।ਡਿਪਟੀ ਕਮਿਸਨਰ ਨੇ ਦੱਸਿਆ ਕਿ ਯੋਗਾ ਇੰਸਟੱਕਟਰਾਂ ਨੂੰ ਸਟੇਸ਼ਨ ਅਲਾਟ ਕਰ ਦਿੱਤੇ ਗਏ ਹਨ।

Check Also

ਗੁਰੂ ਨਾਨਕ ਦੇਵ ਮੈਡੀਕਲ ਕਾਲਜ ਨੂੰ ਏਮਜ਼ ‘ਚ ਤਬਦੀਲ ਕੀਤਾ ਜਾਵੇਗਾ – ਸੰਧੂ ਸਮੁੰਦਰੀ

ਅੰਮ੍ਰਿਤਸਰ, 19 ਮਈ (ਸੁਖਬੀਰ ਸਿੰਘ) – ਡਾ: ਹਰਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਮਾਹਿਰ ਡਾਕਟਰਾਂ …