Monday, May 20, 2024

ਪੰਜਵੀਂ ਬੋਰਡ ਕਲਾਸ ਦਾ ਨਤੀਜਾ ਆਉਣ ਤੋਂ ਬਾਅਦ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਸੰਗਰੂਰ, 5 ਅਪ੍ਰੈਲ (ਜਗਸੀਰ ਲੌਂਗੋਵਾਲ) – ਸਥਾਨਕ ਸ਼੍ਰੀ ਸਨਾਤਨ ਧਰਮ ਮਹਾਂਬੀਰ ਦਲ ਰਜਿ: ਸਿੱਧ ਸ਼੍ਰੀ ਹਨੂੰਮਾਨ ਮੰਦਰ ਫਾਜ਼ਿਲਕਾ ਕਾਲਜ ਰੋਡ ਦੁਆਰਾ ਚਲਾਏ ਜਾ ਰਹੇ ਸ਼੍ਰੀ ਮਹਾਬੀਰ ਮਾਡਲ ਸਕੂਲ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨਿਆ ਪੰਜਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ ਹੈ।
ਸਕੂਲ ਪ੍ਰਿੰਸੀਪਲ ਸ੍ਰੀਮਤੀ ਮਧੂ ਸ਼ਰਮਾ ਨੇ ਦੱਸਿਆ ਕਿ ਸਾਰੇ ਬੱਚੇ ਫਸਟ ਡਵੀਜ਼ਨ ਵਿੱਚ ਪਾਸ ਹੋਏ ਹਨ।ਇਨ੍ਹਾਂ ਵਿਚੋਂ ਸੋਨਮ (ਬ੍ਰਿਜੇ ਕੁਮਾਰ) 500 ਵਿੱਚੋਂ 488 (97.6%) ਅੰਕ ਲੈ ਕੇ ਪਹਿਲੇ ਸਥਾਨ ’ਤੇ ਰਹੀ ਹੈ।ਦੂਜੇ ਸਥਾਨ `ਤੇ ਸੰਧਿਆ (ਅਮਿਤ ਕੁਮਾਰ) ਜਿਸ ਨੇ 500 ਵਿਚੋਂ 481 (96.2%) ਅੰਕ ਪ੍ਰਾਪਤ ਕੀਤੇ।ਕਾਜ਼ਲ (ਅਮਨਦੀਪ) ਤੀਜੇ ਸਥਾਨ `ਤੇ ਹੈ, ਜਿਸ ਨੇ 500 `ਚੋਂ 479 (95.8%) ਅੰਕ ਪ੍ਰਾਪਤ ਕੀਤੇ।ਖੁਸ਼ਦੀਪ ਕੌਰ (ਰਾਜੂ ਸਿੰਘ) ਚੌਥੇ ਸਥਾਨ `ਤੇ ਹੈ, ਜਿਸ ਨੇ 500 `ਚੋਂ 478 (95.6%) ਅੰਕ ਪ੍ਰਾਪਤ ਕੀਤੇ ਹਨ।ਗੁਰਵਿੰਦਰ ਸਿੰਘ (ਬਲਵਿੰਦਰ ਸਿੰਘ) 500 ਵਿਚੋਂ 476 (95.2%) ਅੰਕ ਲੈ ਕੇ ਪੰਜਵੇਂ ਸਥਾਨ ’ਤੇ ਹੈ।
ਸਕੂਲ ਦੇ ਮੀਡੀਆ ਇੰਚਾਰਜ ਸੰਜੂ ਗਿਲਹੋਤਰਾ ਨੇ ਦੱਸਿਆ ਕਿ ਇਸ ਮੌਕੇ ਮੰਦਰ ਦੇ ਮੁੱਖ ਅਧਿਕਾਰੀ ਐਡਵੋਕੇਟ ਅਤੇ ਸਮਾਜ ਸੇਵੀ ਸੁਭਾਸ਼ ਚੰਦਰ ਕਟਾਰੀਆ ਨੇ ਪੰਜਵੀਂ ਜਮਾਤ ਦੇ ਬੱਚਿਆਂ ਨੂੰ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।ਮੰਦਰ ਕਮੇਟੀ ਦੇ ਅਹੁਦੇਦਾਰ ਰਜਿੰਦਰ ਜਲੰਧਰ ਅਤੇ ਹਰੀਸ਼ ਠਕਰਾਲ ਕਾਲੀ ਨੇ ਮਾਪਿਆਂ, ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ।ਸਕੂਲ ਪ੍ਰਿੰਸੀਪਲ ਸ੍ਰੀਮਤੀ ਮਧੂ ਸ਼ਰਮਾ ਨੇ ਦੱਸਿਆ ਕਿ ਸਮਾਜ ਸੇਵੀ ਸ਼ਾਮ ਲਾਲ ਸ਼ਰਮਾ ਨੇ ਸਕੂਲ ਦੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦੇ ਨਾਲ-ਨਾਲ ਸਕੂਲ ਦੇ ਨਤੀਜਿਆਂ ਵਿੱਚ ਪਹਿਲੇ ਸਥਾਨ ’ਤੇ ਆਉਣ ਵਾਲੇ ਸਾਰੇ ਬੱਚਿਆਂ ਨੂੰ ਸਟੇਸ਼ਨਰੀ ਵੀ ਵੰਡੀ।

 

 

Check Also

ਏਡਿਡ ਸਕੂਲ ਬੰਦ ਕਰਨ ਅਤੇ ਗ੍ਰਾਂਟਾਂ ਵਿੱਚ ਕਟੌਤੀ ਦੀ ਵਿਰੁੱਧ 22 ਮਈ ਨੂੰ ਸਿੱਖਿਆ ਮੰਤਰੀ ਦੇ ਹਲਕੇ `ਚ ਰੋਸ ਮਾਰਚ ਦਾ ਐਲਾਨ

ਅੰਮ੍ਰਿਤਸਰ, 20 ਮਈ (ਖੁਰਮਣੀਆਂ) – ਏਡਿਡ ਸਕੂਲ ਟੀਚਰ ਯੂਨੀਅਨ ਅੰਮ੍ਰਿਤਸਰ ਦੀ ਮੀਟਿੰਗ ਸੈਕੰਡਰੀ ਸਕੂਲ ‘ਚ …