ਸੰਗਰੂਰ, 13 ਅਪ੍ਰੈਲ (ਜਗਸੀਰ ਲੌਂਗੋਵਾਲ)- ਵਿਦਿਅਕ ਸੰਸਥਾ ਐਸ.ਏ.ਐਸ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਚੀਮਾ ਵਲੋਂ ਸਫਲਤਾਪੂਰਵਕ ਅਪਣੇ 25 ਸਾਲ ਪੂਰੇ ਕਰਨ ਦੀ ਖੁਸ਼ੀ ਵਿੱਚ “ਸਿਲਵਰ ਜ਼ੁਬਲੀ ਸਮਾਰੋਹ” ਕਰਵਾਇਆ ਗਿਆ।ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਪਤਨੀ ਗਗਨਦੀਪ ਕੌਰ ਢੀਂਡਸਾ ਅਤੇ ਜਗਤਜੀਤ ਇੰਡਸਟਰੀ ਦੇ ਚੇਅਰਮੈਨ ਧਰਮ ਸਿੰਘ ਸਰਾਓ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਸਕੂਲੀ ਬੱਚਿਆਂ ਨੇ ਵੱਖ-ਵੱਖ ਨਾਚ ਜਿਵੇਂ ਮਲਵਈ ਗਿੱਧਾ, ਲੁੱਡੀ, ਹਰਿਆਣਵੀ ਨਾਚ ਭੰਗੜਾ, ਸੰਮੀ, ਰਾਜਸਥਾਨੀ ਅਤੇ ਕੋਰਿਓਗਰਾਫੀ ਆਦਿ ਪੇਸ਼ਕਾਰੀਆਂ ਨੇ ਆਏ ਸਰੋਤਿਆਂ ਦੀ ਵਾਹ ਵਾਹ ਖੱਟੀ।
ਸਕੂਲ ਡਾਇਰੈਕਟਰ/ ਪ੍ਰਿੰਸੀਪਲ ਵਿਕਰਮ ਸ਼ਰਮਾ ਨੇ ਮੁੱਖ ਮਹਿਮਾਨ ਤੇ ਉਹਨਾਂ ਨਾਲ ਆਈਆਂ ਹੋਰ ਨਾਮਵਰ ਸਖਸ਼ੀਅਤਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਦਾ ਧੰਨਵਾਦ ਕੀਤਾ।ਉਹਨਾਂ ਕਿਹਾ ਕਿ ਜੋ ਇਹ ਸੰਸਥਾ ਅੱਜ ਆਪਣੇ 25 ਸਾਲ ਪੂਰੇ ਕਰਨ ਦਾ ਜਸ਼ਨ ਮਨਾ ਰਹੀ ਹੈ, ਇਸ ਦਾ ਸਿਹਰਾ ਸਕੂਲ ਸਟਾਫ, ਵਿਦਿਆਰਥੀਆਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਜਾਂਦਾ ਹੈ, ਜਿਨ੍ਹਾਂ ਦੇ ਸਹਿਯੋਗ ਸਦਕਾ ਇਹ ਸਕੂਲ ਵਿੱਦਿਆ, ਖੇਡਾਂ, ਸੱਭਿਆਚਾਰਕ ਅਤੇ ਧਾਰਮਿਕ ਖੇਤਰ ਵਿੱਚ ਲਗਾਤਾਰ ਬੁਲੰਦੀਆਂ ਨੂੰ ਛੂਹ ਰਿਹਾ ਹੈ।
ਇਸ ਮੋਕੇ ਮੇਲਾ ਸਿੰਘ ਵਾਲਿਆ (ਅਮਰੀਕਾ), ਮੁਖਤਿਆਰ ਅਲੀ ਸ਼ਾਹਪੁਰ, ਨਿਰਮਲ ਫੋਜੀ, ਗੁਰਮੇਲ ਸਿੰਘ, ਗੋਪਾਲ ਸ਼ਰਮਾ ਪ੍ਰਧਾਨ ਭਾਰਤ ਵਿਕਾਸ ਪ੍ਰੀਸ਼ਦ, ਨਰਿੰਦਰਪਾਲ ਸੈਕਟਰੀ ਮਾਰਕਿਟ ਕਮੈਟੀ ਸੁਨਾਮ, ਰਜਿੰਦਰ ਕੁਮਾਰ ਲੀਲੂ ਪ੍ਰਧਾਨ ਦੁਰਗਾ ਸ਼ਕਤੀ ਮੰਦਿਰ ਤਰਲੋਚਣ ਗੋਇਲ, ਵਿਨੋਦ ਗਰਗ (ਪ੍ਰੈਸ), ਜੇ.ਕੇ ਜ਼ਿੰਦਲ ਰਾਮ ਨੌਮੀ ਉਤਸਵ ਕਮੈਟੀ ਚੀਮਾ, ਡਾ. ਨੈਬ ਸਿੰਘ, ਡਾ. ਸਰੇਸ਼ ਸ਼ਰਮਾ, ਡਾ. ਸੁਰਿੰਦਰ ਗੋਇਲ, ਕਿਰਨ ਨਰਸਿੰਗ ਹੋਮ, ਡਾ. ਜਸਪਾਲ ਸਿੰਘ, ਡਾ. ਕੁਲਦੀਪ, ਆਪ ਆਗੂ ਮਨੀ ਨੰਬਰਦਾਰ ਤੇ ਕੁਲਦੀਪ ਸਿੱਧੂ, ਕੁਲਦੀਪ ਸ਼ਰਮਾ (ਪ੍ਰੈਸ), ਮਾਸਟਰ ਗੁਰਦੀਪ ਸਿੰਘ, ਨੈਸ਼ਨਲ ਐਥਲੀਟ ਸੋਣ ਸਿੰਘ, ਦਰਸ਼ਨ ਸਿੰਘ ਸੰਤ ਅਤਰ ਸਿੰਘ ਸਪੋਟਸ ਕਲੱਬ ਚੀਮਾ ਆਦਿ ਇਲਾਕੇ ਦੀਆਂ ਨਾਮਵਰ ਸਖਸ਼ੀਅਤਾਂ ਹਾਜ਼ਰ ਸਨ।
Check Also
ਐਡਵੋਕੇਟ ਧਾਮੀ ਨੇ ਪਹਿਲਗਾਮ ’ਚ ਹੋਏ ਹਮਲੇ ਦੇ ਪੀੜ੍ਹਤਾਂ ਨਾਲ ਸੰਵੇਦਨਾ ਪ੍ਰਗਟਾਈ
ਅੰਮ੍ਰਿਤਸਰ, 26 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …