Saturday, December 21, 2024

ਪ੍ਰੇਮ ਸਭਾ ਸਕੂਲ ਦੇ ਵਿਦਿਆਰਥੀਆਂ ਲਈ ਕਲਾਸਰੂਮ ਬੈਂਚ ਦਿੱਤੇ

ਸੰਗਰੂਰ, 21 ਅਪ੍ਰੈਲ (ਜਗਸੀਰ ਲੌਂਗੋਵਾਲ) – ਸੰਗਰੂਰ ਦੇ ਸਭ ਤੋਂ ਪੁਰਾਣੇ ਸਕੂਲਾਂ ਵਿਚੋਂ ਪ੍ਰੇਮ ਸਭਾ ਸੀਨੀਅਰ ਸੈਕੰਡਰੀ ਸਕੂਲ, ਜੋ ਕਿ ਸ਼ੁਰੂ ਤੋਂ ਹੀ ਅੰਸ਼ਿਕ ਸਰਕਾਰੀ ਮਦਦ ਨਾਲ ਚੱਲਦਾ ਹੈ, ਅੱਜ ਆਪਣੀ ਹੋਂਦ ਬਚਾਉਣ ਲਈ ਸੰਘਰਸ਼ ਕਰ ਰਿਹਾ ਹੈ।ਇਸ ਸਕੂਲ ਵਿੱਚ ਜ਼ਿਆਦਾਤਰ ਗਰੀਬ ਬੱਚੇ ਪੜ੍ਹਾਈ ਕਰਦੇ ਹਨ, ਪ੍ਰੰਤੂ ਮੰਦਭਾਗੀ ਗੱਲ ਹੈ ਕਿ ਸਰਕਾਰੀ ਮਦਦ ਦਿਨੋ-ਦਿਨ ਘਟਦੀ ਜਾ ਰਹੀ ਹੈ।
ਅੱਜ ਇਸੇ ਸਕੂਲ ਵਿਚੋਂ ਹੀ ਪੜ੍ਹੇ ਹੋਏ 1993 ਬੈਚ (ਮੈਟ੍ਰਿਕ) ਦੇ ਵਿਦਿਆਰਥੀਆਂ ਨੇ ਸਕੂਲ ਦੀਆਂ ਸਾਰੀਆਂ ਪ੍ਰਾਇਮਰੀ ਕਲਾਸਾਂ ਲਈ 1.10 ਲੱਖ ਰੁਪਏ ਦੀ ਕੀਮਤ ਦੇ ਕਲਾਸਰੂਮ ਬੈਂਚ ਦਾਨ ਕੀਤੇ।ਇਹਨਾਂ ਵਿਚੋਂ ਕਈ ਵਿਦਿਆਰਥੀ ਅੱਜ ਪ੍ਰਭਾਵਸ਼ਾਲੀ ਅਹੁੱਦਿਆਂ ‘ਤੇ ਬੈਠੇ ਹਨ ਅਤੇ ਕਈ ਵਿਦਿਆਰਥੀ ਉੱਘੇ ਸਨਅਤਕਾਰੀ ਬਣ ਕੇ ਸਮਾਜ ਪ੍ਰਤੀ ਆਪਣੀਆਂ ਜਿੰਮੇਦਾਰੀਆਂ ਨਿਭਾਅ ਰਹੇ ਹਨ ।
ਸਕੂਲ ਪ੍ਰਿੰਸੀਪਲ ਸ਼੍ਰੀਮਤੀ ਗੀਤਾ ਰਾਣੀ ਨੇ ਦੱਸਿਆ ਕਿ ਕਰੀਬ 30 ਸਾਲ ਪਹਿਲਾਂ ਮੈਟ੍ਰਿਕ ਕਰ ਚੁੱਕੇ ਇਹਨਾਂ ਵਿਦਿਆਰਥੀਆਂ ਨੇ ਕੁੱਝ ਮਹੀਨੇ ਪਹਿਲਾਂ ਸਕੂਲ ਵਿਚ ਹੀ ਮੁੜ ਮੇਲ-ਮਿਲਾਪ ਕਰਨ ਦਾ ਇਰਾਦਾ ਕੀਤਾ ਸੀ। ਇਸ ਮੌਕੇ ਹੀ ਇਹਨਾਂ ਨੇ ਸਕੂਲ ਦੀ ਹਾਲਤ ਨੂੰ ਦੇਖਦੇ ਹੋਏ, ਇਥੇ ਪੜ੍ਹ ਰਹੇ ਗਰੀਬ ਬੱਚਿਆਂ ਲਈ ਕੁੱਝ ਕਰਨ ਦੀ ਇੱਛਾ ਪ੍ਰਗਟ ਕੀਤੀ।ਉਨ੍ਹਾਂ ਨੇ ਸਕੂਲ ਮੈਨਜਮੈਂਟ ਨਾਲ ਗੱਲਬਾਤ ਕਰਕੇ, ਸਾਰੇ ਹੀ ਪ੍ਰਾਇਮਰੀ ਦਰਜੇ ਦੇ ਬੱਚਿਆਂ ਲਈ ਕਲਾਸਰੂਮ ਬੈਂਚ ਦੇਣ ਦਾ ਇਰਾਦਾ ਕੀਤਾ।ਮੰਚ ਸੰਚਾਲਨ ਕਰਦਿਆਂ ਪਰਮਿੰਦਰ ਕੁਮਾਰ ਲੌਂਗੋਵਾਲ ਨੇ ਦੱਸਿਆ ਕਿ ਅਜਿਹੇ ਸਕੂਲ ਸਰਕਾਰ ਤੋਂ ਵਿਸ਼ੇਸ਼ ਧਿਆਨ ਮੰਗਦੇ ਹਨ, ਪਰੰਤੂ ਸਰਕਾਰਾਂ ਦਾ ਇਹਨਾਂ ਵੱਲ ਕੋਈ ਧਿਆਨ ਨਹੀਂ ਹੈ।
ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਗਿਰੀਸ਼ ਗਰਗ ਅਤੇ ਐਡਵੋਕੇਟ ਪਵਨ ਗੁਪਤਾ, ਓਮ ਪ੍ਰਕਾਸ਼ ਗੋਇਲ, ਦਲਜੀਤ ਸਿੰਘ ਡੰਡਾਸ ਨੇ ਸਕੂਲ ਦੀ ਪ੍ਰਗਤੀ ਲਈ ਆਪਣੇ ਵਿਚਾਰ ਸਾਂਝੇ ਕੀਤੇ।ਉਹਨਾਂ ਨੇ ਸਮਾਜਿਕ ਸੰਸਥਾਵਾਂ ਨੂੰ ਵੀ ਗਰੀਬ ਬੱਚਿਆਂ ਦੀ ਪੜ੍ਹਾਈ ਲਈ ਅੱਗੇ ਆਉਣ ਦੀ ਅਪੀਲ ਕੀਤੀ।ਐਕਸੀਅਨ ਮੁਨੀਸ਼ ਗਰਗ ਨੇ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ ਅਤੇ ਵਿਸ਼ਵਾਸ਼ ਦਿਵਾਇਆ ਕਿ ਉਹ ਸਕੂਲ ਦੀ ਬਿਹਤਰੀ ਲਈ ਸੰਜ਼ੀਦਗੀ ਨਾਲ ਯਤਨਸ਼ੀਲ ਰਹਿਣਗੇ।
ਇਸ ਮੌਕੇ ਉਹਨਾਂ ਨਾਲ ਤੁਸਮ ਬਾਂਸਲ, ਅਮਿਤ ਬਾਂਸਲ, ਅਨਿਲ ਗੋਇਲ ਆਡੀਟਰ, ਵਿਨੋਦ ਕੁਮਾਰ, ਦਿਨੇਸ਼ ਬਾਂਸਲ, ਹਰਮਨਦੀਪ, ਅਮਿਤ ਅਰੋੜਾ, ਅਵਤਾਰ ਸਿੰਘ, ਪ੍ਰਿੰਸੀਪਲ ਸੁਖਦਰਸ਼ਨ ਸਿੰਘ ਢਿੱਲੋਂ, ਬਾਬੂ ਪੂਰਨ ਚੰਦ ਜ਼ਿੰਦਲ, ਦੇਵ ਰਾਜ ਬੀ.ਕੇ.ਓ ਚਤੁਰਭੁਜ ਗੋਇਲ ਤੇ ਸਮੂਹ ਸਟਾਫ ਮੈਂਬਰ ਹਾਜ਼਼ਰ ਸਨ।

Check Also

“On The Spot painting Competition” of school students held at KT :Kalã Museum

Amritsar, December 20 (Punjab Post Bureau) – An “On The Spot painting Competition” of the …