ਅੰਮ੍ਰਿਤਸਰ, 6 ਮਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਦੇ ਹਰ ਖੇਤਰ ਨੂੰ ਸਾਫ ਸੁਥਰਾ ਰੱਖਣ ਲਈ ਸਫਾਈ ਮੁਹਿੰਮ ਦਾ ਆਰੰਭ ਕੀਤਾ ਹੈ, ਜਿਸ ਦੀ
ਲੜੀ ਨੂੰ ਅੱਗੇ ਤੋਰਦੇ ਹੋਏ ਹਲਕਾ ਪੱਛਮੀ ਦੇ ਵਿਧਾਇਕ ਡਾ: ਜਸਬੀਰ ਸਿੰਘ ਸੰਧੂ ਨੇ ਇੰਡੀਆ ਗੇਟ ਤੋਂ ਸਮਾਰਕ ਜਰਨੈਲ ਸ਼ਾਮ ਸਿੰਘ ਅਟਾਰੀਵਾਲਾ ਤੱਕ ਸਫਾਈ ਦਾ ਆਗਾਜ਼ ਕੀਤਾ ਹੈ।ਉਨ੍ਹਾਂ ਹਾਜ਼ਰ ਇਲਾਕਾ ਵਾਸੀਆਂ ਨੂੰ ਕਿਹਾ ਕਿ ਜੇਕਰ ਸਾਡਾ ਆਲਾ ਦੁਆਲਾ ਸਾਫ ਸੁਥਰਾ ਹੋਵੇਗਾ ਤਾਂ ਹੀ ਅਸੀਂ ਸਿਹਤਮੰਦ ਹੋਵਾਂਗੇ ਅਤੇ ਸਾਡੇ ਬੱਚੇ ਵੀ ਬਿਮਾਰੀਆਂ ਦੀ ਗ੍ਰਿਫਤ ਤੋਂ ਦੂਰ ਰਹਿਣਗੇ।ਉਨ੍ਹਾਂ ਕਿਹਾ ਕਿ ਸਾਡੀ ਸਭ ਦੀ ਜਿੰਮੇਵਾਰੀ ਬਣਦੀ ਹੈ ਕਿ ਆਪਣੇ ਘਰਾਂ ਦਾ ਕੂੜਾ ਨਗਰ ਨਿਗਮ ਦੀ ਗੱਡੀ ਦੇ ਸਪੁੱਰਦ ਹੀ ਕਰਨ ਨਾ ਕਿ ਘਰਾਂ ਦੇ ਬਾਹਰ, ਸੜਕਾਂ ਦੇ ਕਿਨਾਰੇ ਸੁੱਟਣ।ਡਾ: ਸੰਧੂ ਨੇ ਕਿ ਮਾਨ ਸਰਕਾਰ ਦਾ ਇੱਕ ਹੀ ਉਦੇਸ਼ ਹੈ ਕਿ ਰਾਜ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ, ਸਿਖਿਆ ਅਤੇ ਹਰਿਆਵਲ ਭਰਪੂਰ ਵਾਤਾਵਰਣ ਦੇ ਨਾਲ ਨਾਲ ਸਫਾਈ ਵਿਵਸਥਾ ਨੂੰ ਬਰਕਰਾਰ ਰੱਖਣਾ ਹੈ।
ਇਸ ਮੌਕੇ ਸਿਹਤ ਅਫਸਰ ਰਮਾ ਕੁਮਾਰੀ, ਮੁੱਖ ਸੈਨਟਰੀ ਇੰਸਪੈਕਟਰ ਰਾਕੇਸ਼ ਮਰਵਾਹਾ, ਸੈਨਟਰੀ ਇੰਸਪੈਕਟਰ ਅਸ਼ੋਕ ਕੁਮਾਰ, ਰਵਿੰਦਰ ਕੁਮਾਰ, ਬ੍ਰਹਮਦਾਸ, ਸ਼ਾਮ ਸਿੰਘ, ਦਵਿੰਦਰ ਕੁਮਾਰ ਅਤੇ ਇਲਾਵਾ ਵਾਸੀ ਹਾਜਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
Punjab Post Daily Online Newspaper & Print Media