ਰੱਖੜੀ ‘ਤੇ ਵਿਸ਼ੇਸ਼
ਰੱਖੜੀ ਤਿਉਹਾਰ ‘ਤੇ ਭੈਣ ਆਪਣੇ ਮਿਠਾਸ ਭਰੇ ਪਿਆਰ ਨਾਲ ਆਪਣੇ ਵੀਰ ਦੀ ਲੰਬੀ ਉਮਰ ਤੇ ਖ਼ੁਸੀਆਂ ਭਰੇ ਜੀਵਨ ਦੀ ਕਾਮਨਾ ਕਰਦੀ ਹੈ। ਦੇਸ਼ ਦੇ ਕਈ ਸੂਬੇ ਹੋਣ ਕਾਰਨ ਇਸ ਨੂੰ ਵੱਖ-ਵੱਖ ਰੀਤਾਂ-ਰਵਾਜ਼ਾਂ ਨਾਲ ਮਨਾਇਆ ਜਾਂਦਾ ਹੈ। ਜਿਵੇਂ ਉੱਤਰ ਭਾਰਤ ਵਿੱਚ ‘ਕਜਰੀ-ਪੁੰਨਿਆ’, ਪੱਛਮੀ ਭਾਰਤ ਵਿੱਚ ‘ਨਾਰੀਅਲ-ਪੁੰਨਿਆ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਤਿਉਹਾਰ ਦੇ ਨਾਲ ਕਈ ਪੁਰਾਤਨ ਕਿੱਸੇ ਕਹਾਣੀਆਂ ਜੁੜੀਆਂ ਹੋਈਆਂ ਹਨ। ਜਿਵੇਂ ਕਿ ਸ੍ਰੀ ਕ੍ਰਿਸਨ ਦੀ ਉਂਗਲੀ ਵਿੱਚੋਂ ਖੂਨ ਵਹਿਨ ਤੇ ਪਾਡਵਾਂ ਦੀ ਪਤਨੀ ਦਰੋਪਦੀ ਨੇ ਆਪਣੀ ਸਾੜ੍ਹੀ ਦਾ ਪੱਲਾ ਪਾੜ ਕੇ ਉਨ੍ਹਾਂ ਦੀ ਉਂਗਲੀ ਤੇ ਬੰਨਿਆ ਅਤੇ ਉਨ੍ਹਾਂ ਦੀ ਰੱਖਿਆ ਕਰਨ ਦਾ ਸ੍ਰੀ ਕ੍ਰਿਸ਼ਨ ਨੇ ਸੰਕਲਪ ਲਿਆ ਸੀ। ਜਦੋਂ ਦੁਰਯੋਧਨ ਨੇ ਦਰੋਪਦੀ ਨੂੰ ਭਰੀ ਸਭਾ ਵਿੱਚ ਅਪਮਾਨਿਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਵਕਤ ਸਾੜ੍ਹੀ ਦੇ ਪੱਲੇ ਦਾ ਮੁੱਲ ਤਾਰਨ ਕੀਤਾ, ਭਾਵ ਰੱਖੜੀ ਦੀ ਲਾਜ ਰੱਖੀ।ਰਾਜਾ ਪੋਰਸ ਤੇ ਮਹਾਨ ਸਿਕੰਦਰ ਦੀ ਪਤਨੀ ਨੇ ਪੋਰਸ ਦੀ ਰੱਖਿਆ ਲਈ ਉਸਦੀ ਕਲਾਈ ਤੇ ਧਾਗਾ ਬੰਨ੍ਹ ਕੇ ਪੋਰਸ ਦੀ ਰੱਖਿਆ ਦਾ ਬਚਨ ਲਿਆ, ਚਿਤੌੜ੍ਹ ਦੀ ਰਾਣੀ ਕਰਮਾਵਤੀ ਨੇ ਬਹਾਦਰ ਸ਼ਾਹ ਤੋਂ ਆਪਣੀ ਤੇ ਦੇਸ਼ ਦੀ ਰੱਖਿਆ ਲਈ ਹੁਮਾਯੂੰ ਨੂੰ ਰੱਖੜੀ ਬੰਨ੍ਹੀ ਸੀ । ਹੋਰ ਵੀ ਕਈ ਪੁਰਾਤਨ ਕਥਾਵਾਂ ਦੇ ਨਾਲ-ਨਾਲ ਭਾਰਤੀ ਇਤਿਹਾਸ ਵਿੱਚ ਵੀ ਰੱਖੜੀ ਦੇ ਅਲੱਗ-ਅਲੱਗ ਸਵਰੁੂਪਾਂ ਦੀਆਂ ਝਲਕਾਂ ਵੇਖਣ ਨੂੰ ਮਿਲਦੀਆਂ ਹਨ।
ਰੱਖੜੀ ਦਾ ਤਿਉਹਾਰ ਸਾਉਣ, ਭਾਦੋਂ ਦੀ ਪੁੰਨਿਆ ਵਾਲੇ ਦਿਨ ਮਨਾਇਆ ਜਾਂਦਾ ਹੈ।ਜਿਸ ਨੂੰ ਰੱਖੜ ਪੁੰਨਿਆ ਵੀ ਕਿਹਾ ਜਾਂਦਾ ਹੈ।ਇਸ ਦਿਨ ਭੈਣਾਂ ਪੂਜਾ ਦੀ ਥਾਲੀ ਵਿੱਚ ਰੱਖੜੀ ਦੇ ਪਵਿੱਤਰ ਧਾਗਾ, ਰੋਲੀ, ਚਾਵਲ, ਮਿਠਾਈ, ਦੀਪਕ ਸਜਾ ਕੇ ਤਿਆਰ ਕਰਦੀਆਂ ਹਨ।ਭੈਣ ਆਪਣੇ ਭਰਾ ਦੀ ਆਰਤੀ ਉਤਾਰ ਕੇ ਰੱਖੜੀ ਸਹੋਣੇ ਜਿਹੇ ਗੁੱਟ ਤੇ ਸਜਾਉਾਂਦੀ ਅਤੇ ਭਰਾ ਦਾ ਮੂੰਹ ਮਿੱਠਾ ਕਰਾਉਾਂਦੀ ।
ਜਿਸ ਘਰ ਵੀਰ ਨਹੀਂ,
ਭੈਣਾਂ ਰੋਂਦੀਆਂ ਗੇਟ ਦੇ ਓਹਲੇ।
ਜਾਂ
ਇੱਕ ਵੀਰ ਦੇਈ ਵੇ ਰੱਬਾ,
ਚਿੱਤ ਰੱਖੜੀ ਬੰਨ੍ਹਣ ਨੂੰ ਕਰਦਾ।
ਇੱਕ ਵੀਰ ਦੇਈ ਵੇ ਰੱਬਾ,
ਮੇਰੀ ਸਾਰੀ ਉਮਰ ਦੇ ਮਾਪੇ।
ਇਨਸਾਨੀ ਰਿਸ਼ਤਿਆਂ ਦੇ ਵਿੱਚ ਭੈਣ-ਭਰਾ ਦਾ ਰਿਸ਼ਤਾ ਸਭ ਤੋਂ ਕੋਮਲ ਤੇ ਜਜ਼ਬਾਤੀ ਰਿਸਤਾ ਹੈ। ”ਦਾਸ ਦੇ ਚਾਰ ਲੜਕੀਆਂ ਹਨ ਅਜਿਹੇ ਦਿਨ ਜਦ ਵੀ ਆਉਂਦੇ ਹਨ ਅਤੇ ਮਾਂ -ਧੀਆਂ ਦੇ ਦਿਲਾਂ ‘ਤੇ ਕੀ ਬੀਤਦੀ ਹੈ ਇਹ ਤਾਂ ਉਹੀ ਜਾਣਦਾ ਹੈ ਜਿਸ ਤਨ ਲੱਗਦੀ ਹੈ। ਸੋ ਵੀਰ ਦੇ ਬਿਨ੍ਹਾਂ ਭੈਣ ਨੂੰ ਇਹ ਸਾਰਾ ਜੱਗ ਸੁੰਨਾ-ਸੁੰਨਾ ਲੱਗਦਾ ਸਾਰੇ ਤਿੱਥ ਤਿਉਹਾਰ ਸੱਖਣੇ-ਵਿਹੁਣੇ ਪ੍ਰਤੀਤ ਹੁੰਦੇ ਹਨ ਤੇ ਉਹ ਇਉਂ ਮਹਿਸੂਸ ਕਰਦੀ ਹੈ। ਭੈਣ ਨੂੰ ਵੀਰ ਬਿਨ੍ਹਾਂ ਆਪਣਾ ਆਪ ਊਣਾਂ-ਊਣਾਂ ਲੱਗਦਾ ਤੇ ਉਹ ਕਿਸੇ ਖਾਸ ਮੌਕੇ ਤੇ ਅੱਖਾਂ ਭਰ ਲੈਂਦੀ ਹੈ। ਆਪਣੇ ਆਪ ਦੇ ਦੋਧੀ ਵੀਰ ਤੋਂ ਸੱਖਣੀ ਭੈਣ ਜੱਗ ਤੋ ਉਚਾਟ ਹੈ ਆਪਣੇ ਰੱਬ ਕੋਲੋਂ ਅਰਦਾਸਾਂ ਕਰਕੇ ਵੀਰ ਦੀ ਮੰਗ ਕਰਦੀ ਹੈ। ਸਾਉਣ ਮਹੀਨੇ ਦੀ ਪੁੰਨਿਆ ਨੂੰ ਭੈਣ ਭਰਾ ਦੇ ਭਾਵਨਾਵਾਂ ਦਾ ਤਿਉਹਾਰ ਹੁੰਦਾ ਹੈ।ਰੱਖੜੀ ਜੋ ਭੈਣ ਤੇ ਭਰਾ ਦੇ ਸਬੰਧਾਂ ਨੂੰ ਹੋਰ ਗੂੜ੍ਹਾ ਕਰਦਾ ਹੈ।ਜਿਥੋ ਤੱਕ ਰੱਖੜੀ ਦਾ ਸਬੰਧ ਹੈ ਇਹ ਸੰਜੀਦਾ, ਸਵੈ-ਸੁਰੱਖਿਆ ਦਾ ਅਹਿਸਾਸ ਕਰਾਉਾਂਦਾ।ਰੱਖਣਾ ਦਾ ਅਰਥ ‘ਰੱਖਾਂ’ ਮਤਲਬ ਅਸੀਸਾਂ ਮਿਹਰਾਂ ਲਈ ਹੈ।ਰੱਖੜੀ ਦੇ ਤਿਉਹਾਰ ਤੇ ਭੈਣ ਆਪਣੇ ਪਿਆਰ ਦਾ ਪ੍ਰਗਟਾਵਾ ਵੀਰ ਦੀ ਕਲਾਈ ਬਾਂਹ ਤੇ ਰੱਖੜੀ ਬੰਨ੍ਹ ਕੇ ਕਰਦੀ ਹੈ ਤੇ ਸੱਤੇ ਖੈਰਾਂ ਮੰਗਦੀ ਹੈ।ਭੈਣ ਤੋਂ ਰੱਖੜੀ ਬੰਨ੍ਹਾਂ ਕੇ ਵੀਰ ਉਸ ਨੂੰ ਕੋਈ ਨਾ ਕੋਈ ਸੌਗਾਤ/ਤੋਹਫ਼ਾ ਦਿੰਦਾ ਹੈ ਤੇ ਭੈਣ ਦੀ ਰਾਖੀ ਲਈ ਉਸ ਸੁੱਖਾਂ ਦੁੱਖਾਂ ਦੀ ਸਾਂਝੀਵਾਲਤਾ ਲਈ ਵਚਨਬੱਧਤਾ ਦਾ ਭਰੋਸਾ ਦਿਵਾਉਾਂਦਾ।ਤਾਂ ਭੈਣ ਦੇ ਮੂੰਹੋਂ ਆਪਣੇ-ਆਪ ਨਿੱਕਲਦਾ ਹੈ।
ਸ਼ੱਕਾਂ ਪੂਰਦੇ ਅੰਮਾਂ ਦੇ ਜਾਏ, ਚਾਚੇ ਤਾਏ ਮਤਲਬ ਦੇ।
ਭੈਣ ਨੂੰ ਆਪਣੇ ਵੀਰ ਤੇ ਭਾਬੋ ਦਾ ਚਾਅ ਵੀ ਅੰਤਾਂ ਦਾ ਹੁੰਦਾ ਹੈ ਤੇ ਆਪਣੇ ਵੀਰ ਭਰਜਾਈ ਦੀ ਸਿਫ਼ਤ ਇਉਂ ਕਰਦੀ ਹੈ। ਤੇ ਕਦੇ-ਕਦੇ ਭਾਬੋ ਦਾ ਸੁਭਾਅ ਆਪਣੀ ਨਣਦਾਂ ਪ੍ਰਤੀ ਠੀਕ ਨਹੀਂ ਹੁੰਦਾ ਤੇ ਉਹ ਵਿਚੋਂ ਵਿੱਚ ਕੁੜਦੀ ਹੈ ਤਾਂ ਭੈਣ ਫੇਰ ਝੱਟ ਪਰਖ ਲੈਂਦੀ ਹੈ। ਜ਼ਿਨ੍ਹਾਂ ਵੀਰ ਵਿਹੂਣੀਆਂ ਕਰਮਾਂ ਮਾਰੀਆਂ ਦੇ ਕੋਈ ਭਰਾ ਨਹੀਂ ਹੁੰਦਾ ਤਾਂ ਹੋਰ ਨੌਜਵਾਨਾਂ ਨੂੰ ਜੋ ਇੱਜ਼ਤ ਦੀ ਰਾਖੀ ਦੀ ਸ਼ਾਹਦੀ ਭਰਦੇ ਹੋਣ ਧਰਮ ਦਾ ਭਰਾ ਕਹਿ ਕੇ ਰੱਖੜੀ ਬੰਨ੍ਹਦੀਆਂ ਹਨ। ਸਕੇ ਭਰਾ ਨੂੰ ਤਾਂ ਸਮਾਜਿਕ ਬੰਧਨ ਤੇ ਖੂਨ ਦੇ ਰਿਸ਼ਤੇ ਦਾ ਅਹਿਸਾਸ ਹੁੰਦਾ ਪਰ ਪਰਾਇਆ ਮਰਦ ਕਦੇ ਵੀ ਡੋਲ ਸਕਦਾ ਹੈ।ਔਰਤ ਤੇ ਮਰਦ ਨੂੰ ਭੈਣ ਤੇ ਭਰਾ ਦੇ ਰਿਸ਼ਤੇ ਦੀ ਕਦਰ ਕਰਨੀ ਚਾਹੀਦੀ ਹੈ ਤੇ ਇਸ ਲਛਮਣ ਰੇਖਾ ਨੂੰ ਧਰਮ ਨੂੰ ਭਰਾਵਾਂ ਨੂੰ ਲੰਘਣਾ ਬਹੁਤ ਵੱਡਾ ਗੁਨਾਹ ਹੈ। ਭੈਣ ਤੇ ਭਰਾ ਦੇ ਰਿਸ਼ਤੇ ਦੀ ਆੜ ਹੇਠਾਂ ਕੋਈ ਗੁਨਾਹ ਉਸ ਪ੍ਰਮਾਤਮਾ ਦੀ ਕਚਹਿਰੀ ਵਿੱਚ ਬਖ਼ਸ਼ਿਆ ਜਾਣਾ ਅਸੰਭਵ ਹੈ। ਸੋ ਸਾਨੂੰ ਭੈਣ-ਭਰਾ ਦੇ ਰਿਸ਼ਤੇ ਦੀ ਪਵਿੱਤਰਤਾ/ ਕੋਮਲਾਂ ਨੂੰ ਕਾਇਮ ਰੱਖਣਾ ਚਾਹੀਦਾ ਹੈ।
ਅਵਤਾਰ ਸਿੰਘ ਕੈਂਥ ਬਠਿੰਡਾ
93562-00120