ਅੰਮ੍ਰਿਤਸਰ, 4 ਅਪ੍ਰੈਲ (ਪੰਜਾਬ ਪੋਸਟ- ਮਨਜੀਤ ਸਿੰਘ) – ਇਤਲਾਹ ਮਿਲਣ `ਤੇ ਗੱਡੀ ਨੰ: 108 ਵਲੋਂ ਇਕ ਨਾ ਮਾਲੂਮ ਵਿਅਕਤੀ ਨੂੰ ਬੇਹੋਸ਼ੀ ਦੀ ਹਾਲਤ ਵਿਚ ਇਲਾਜ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਦਾਖਲ ਕਰਵਾਇਆ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ।ਪੁਲਿਸ ਦੇ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਦੀ ਸ਼ਨਾਖਤ ਕਰਨ ਲਈ ਉਸ ਦੀ ਲਾਸ਼ ਸਿਵਲ ਹਸਪਤਾਲ ਮੁਰਦਾ ਘਰ ਦੀ ਮੋਰਚਰੀ ਨੰ: 6 ਵਿਚ 72 ਘੰਟੇ ਲਈ ਰੱਖੀ ਗਈ ਹੈ।ਮਿ੍ਰਤਕ ਦੀ ਉਮਰ ਕਰੀਬ 35 ਸਾਲ, ਰੰਗ ਕਣਕਵੰਨਾ, ਕੱਦ ਕਰੀਬ 5 ਫੁੱਟ 6/7 ਇੰਚ, ਮੋਨਾ ਹੈ, ਮੁੱਛਾਂ ਕੱਟੀਆਂ ਹੋਈਆਂ, ਕਾਲੀ ਪੈਂਟ ਅਤੇ ਕਾਲੀ ਬਰਾਊਨ ਚੈਕਦਾਰ ਕਮੀਜ਼ ਪਾਈ ਹੋਈ ਹੈ।ਬੁਲਾਰੇ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਇਸ ਵਿਅਕਤੀ ਬਾਬਤ ਜਾਣਦਾ ਹੋਵੇ, ਤਾਂ ਉਹ ਬਲਵਿੰਦਰ ਸਿੰਘ ਏ.ਐਸ.ਆਈ ਗਲਿਆਰਾ ਪੁਲਿਸ ਚੌਕੀ ਨਾਲ ਸੰਪਰਕ ਕਰ ਸਕਦਾ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …