ਅੰਮ੍ਰਿਤਸਰ, 28 ਫਰਵਰੀ ( ਜਗਦੀਪ ਸਿੰਘ )- ਸ਼ਿਵਰਾਤਰੀ ਦੇ ਪਾਵਨ ਤਿਉਹਾਰ ਸੰਗਤਾਂ ਵਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸੇ ਤਰਾਂ ਸਥਾਨਿਕ ਵਿਧਾਨ ਸਭਾ ਹਲਕਾ ਦੱਖਣੀ ਅਧੀਨ ਵਾਰਡ ਨੰਬਰ 42 ਵਿਚ ਅੱਜ ਸ਼ਿਵਰਾਤਰੀ ਦੇ ਪਾਵਨ ਤਿਉਹਾਰ ਮੌਕੇ ਚੌਕ ਚਿੰਤਪੁਰਨੀ ‘ਚ ਚੂੜ ਬੇਰੀ ਵਿਖੇ ਸ਼ਿਵ ਗੌਰਜਾਂ ਸੇਵਕ ਸਭਾ ਵਲੋਂ ਕੌਸਲਰ ਮਨਮੋਹਨ ਸਿੰਘ ਟੀਟੂ ਦੀ ਅਗਵਾਈ ਹੁਠ ਸ਼ਿਵ ਮੰਦਰ ਨਜ਼ਦੀਕ ਲੰਗਰ ਲਗਾਏ ਗਏ।ਇਲਾਕਾ ਨਿਵਾਸੀਆਂ ਵਲੋਂ ਇਸ ਮੌਕੇ ਪ੍ਰਬੰਧਕਾਂ ਵਲੋਂ ਸਮਾਗਮ ਵਿਚ ਪਹੁੰਚੇ ਕੌਂਸਲਰ ਮਨਮੋਹਨ ਸਿੰਘ ਟੀਟੂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਸ: ਟੀਟੂ ਨੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਜਿਥੇ ਸਾਨੂੰ ਪ੍ਰਭੂ ਭਗਤੀ ਨਾਲ ਜੋੜਦੇ ਹਨ ਉਥੇ ਸਾਡੇ ਸਮਾਜ ਨੂੰ ਇਕ ਸਰਵ ਸਾਂਝੀ ਵਾਰਤਾ ਦਾ ਸੰਦੇਸ਼ ਵੀ ਦਿੰਦੇ ਹਨ। ਇਸ ਮੌਕੇ ਹੋਰਨਾ ਤੋਂ ਇਲਾਵਾ ਜਥੇ:ਪੂਰਨ ਸਿੰਘ ਮੱਤੇਵਾਲ ਸਕੱਤਰ ਜਨਰਲ, ਪਰਮਿੰਦਰ ਸਿੰਘ ਬਬਲੂ ਪਾਰੋਵਾਲ ਬੱਸ ਸਰਵਿਸ ਵਾਲੇ, ਰਜਿੰਦਰ ਸਿੰਘ ਬਿੱਟੂ, ਸਵਿੰਦਰ ਸਿੰਘ ਵਸੀਕਾ, ਸ਼ਾਮ ਲਾਲ ਸਕੱਤਰ ਬੁਲਾਰੀਆ, ਸਵਿੰਦਰ ਸਿੰਘ ਸੰਧੂ, ਜਸਵੰਦਰ ਸਿੰਘ, ਮਾਨ ਸਿੰਘ, ਆਸ਼ੂ ਮਹੰਤ, ਦਵਿੰਦਰ ਸਿੰਘ ਗਿਆਨੀ, ਟੋਨੀ ਪ੍ਰਧਾਨ ਆਦਿ ਮੌਜੂਦ ਹਨ।
Check Also
ਪੂਰੇ ਸਮੈਸਟਰ ਦੌਰਾਨ ਵੱਧ ਹਾਜ਼ਰੀਆਂ ਲਗਾਉਣ ਵਾਲੇ ਵਿਦਿਆਰਥੀਆਂ ਦਾ ਸਨਮਾਨ
ਸੰਗਰੂਰ, 5 ਮਈ (ਜਗਸੀਰ ਲੌਂਗੋਵਾਲ) – ਅਕਸਰ ਹੀ ਦੇਖਿਆ ਗਿਆ ਹੈ ਕਿ ਸਕੂਲ, ਕਾਲਜ ਪ੍ਰਬੰਧਕਾਂ …