Sunday, November 10, 2024

ਇੰਟਰਨੈਸ਼ਨਲ ਸਟੂਡੈਂਟਸ ਨਾਲ ਚਰਚਾ `ਚ ਅਮਨਦੀਪ ਦੇਵਗਣ ਜਗਰਾਉਂ

ਲੋਹਟ/ ਜਗਰਾਉਂ, 14 ਜੁਲਾਈ (ਪੰਜਾਬ ਪੋਸਟ – ਕੁਲਦੀਪ ਲੋਹਟ) – ਵਿਦੇਸ਼ਾਂ ਦੀ ਧਰਤੀ `ਤੇ ਸੰਘਰਸ਼ ਕਰ ਰਹੇ ਪੰਜਾਬੀਆਂ ਦੇ ਦੁਖਾਂਤ ਨੂੰ PUNJ1407201901ਬਿਆਨ ਕਰਦਾ ਗੀਤ ਇੰਟਰਨੈਸ਼ਨਲ ਸਟੂਡੈਂਟਸ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।ਇਸ ਗੀਤ ਨੂੰ ਅਵਾਜ਼ ਦਿੱਤੀ ਹੈ ਅਮਨਦੀਪ ਦੇਵਗਣ ਨੇ।ਇਸ ਗੀਤ ਨੂੰ ਜੱਸ ਰਿਕਾਰਡ ਵਲੋ ਵਿਸ਼ਵ ਪੱਧਰ `ਤੇ ਰਿਲੀਜ਼ ਕੀਤਾ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁੱਖੀ ਰਾਊਕੇ ਨੇ ਦੱਸਿਆ ਕਿ ਇੰਟਰਨੈਸ਼ਨਲ ਸਟੂਡੈਂਟਸ ਵਿਦੇਸ਼ਾਂ ਦੀ ਧਰਤੀ `ਤੇ ਵੱਸਦੇ ਪੰਜਾਬੀ ਵਿਦਿਆਰਥੀਆਂ ਦੇ ਪ੍ਰਵਾਸ ਦੁਖਾਂਤ ਨੂੰ ਬਿਆਨ ਕਰਦਾ ਹੈ।ਇਸ ਖੂਬਸੂਰਤ ਗੀਤ ਨੂੰ ਅਮਨਦੀਪ ਦੇਵਗਣ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸ਼ਿੰਗਾਰਿਆ ਹੈ।ਇਸ ਗੀਤ ਨੂੰ ਕੈਨੇਡਾ ਦੇ ਨਾਲ ਹੋਰਨਾਂ ਮੁਲਕਾਂ ਵਿੱਚ ਵੱਸਦੇ ਪੰਜਾਬੀਆਂ ਵਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।

Check Also

ਖ਼ਾਲਸਾ ਕਾਲਜ ਇੰਟਰਨੈਸ਼ਨਲ ਸਕੂਲ ਵਿਖੇ ‘ਲਿਖ ਨੀ ਕਲਮੇ ਮੇਰੀਏ’ ਪੁਸਤਕ ਲੋਕ ਅਰਪਿਤ

ਅੰਮ੍ਰਿਤਸਰ, 9 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ ਵਿਖੇ …

Leave a Reply