Thursday, December 12, 2024

ਪਿੰਡ ਖੱਟਰਾਂ ਵਿਖੇ ਲਗਾਏ ਖੂਨਦਾਨ ਕੈਂਪ ਦੌਰਾਨ 45 ਯੂਨਿਟ ਖੂਨ ਹੋਇਆ ਇੱਕਤਰ

ਸਮਰਾਲਾ, 20 ਮਾਰਚ (ਪੰਜਾਬ ਪੋਸਟ ਬਿਊਰੋ) – ਇੱਥੋਂ ਨਜਦੀਕੀ ਪਿੰਡ ਖੱਟਰਾਂ ਵਿਖੇ ਜੋਗਿੰਦਰ ਸਿੰਘ ਅਤੇ ਮਾਤਾ ਜਸਵੰਤ ਕੌਰ ਦੀ ਯਾਦ ਨੂੰ ਸਮਰਪਿਤ ਵਿਸ਼ਾਲ PPNJ2003202008ਖੂਨਦਾਨ ਕੈਂਪ ਇਕਬਾਲ ਸਿੰਘ ਭੰਗੂ ਕੈਨੇਡਾ, ਲਖਵੀਰ ਸਿੰਘ ਭੰਗੂ ਕੈਨੇਡਾ, ਪਰਮਿੰਦਰ ਸਿੰਘ ਮਾਂਗਟ ਕੈਨੇਡਾ ਵਲੋਂ ਗੁਰਦੁਆਰਾ ਸਿੰਘ ਸਭਾ ਖੱਟਰਾਂ ਵਿਖੇ ਕੋਹਿਨੂਰ ਵੈਲਫੇਅਰ ਅਤੇ ਸਪੋਰਟਸ ਕਲੱਬ, ਗਰਾਮ ਪੰਚਾਇਤ ਖੱਟਰਾਂ ਦੇ ਸਹਿਯੋਗ ਨਾਲ ਲਗਾਇਆ ਗਿਆ।
           ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਖੱਟਰਾਂ ਅਤੇ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਖੂਨਦਾਨ ਕੈਂਪ ਦਾ ਉਘਦਾਟਨ ਬਲਜਿੰਦਰ ਸਿੰਘ ਬਬਲੂ ਲੋਪੋਂ ਨੇ ਆਪਣੇ ਕਰ ਕਮਲਾਂ ਨਾਲ ਕੀਤਾ।ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਦੇ ਸਮੇਂ ਵਿੱਚ ਖੂਨਦਾਨ ਇੱਕ ਮਹਾਨ ਦਾਨ ਹੈ, ਜਿਸ ਨਾਲ ਅਸੀਂ ਕਿਸੇ ਲੋੜਵੰਦ ਦੀ ਜ਼ਿੰਦਗੀ ਬਚਾ ਸਕਦੇ ਹਾਂ ਅਤੇ ਆਪਣਾ ਖੂਨਦਾਨ ਕਰਕੇ ਆਪਣਾ ਸਰੀਰ ਵੀ ਤੰਦਰੁਸਤ ਰੱਖ ਸਕਦੇ ਹਾਂ।ਸਾਨੂੰ ਅਜਿਹੇ ਮਹਾਨ ਕਾਰਜਾਂ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣਾ ਚਾਹੀਦਾ ਹੈ।ਇਹ ਖੂਨਦਾਨ ਕੈਂਪ ਸਿਵਲ ਹਸਪਤਾਲ ਲੁਧਿਆਣਾ ਦੀ ਟੀਮ ਵਲੋਂ ਲਗਾਇਆ ਗਿਆ, ਜਿਸ ਵਿੱਚ 45 ਦੇ ਕਰੀਬ ਖੂਨਦਾਨੀਆਂ ਨੇ ਖੂਨਦਾਨ ਕੀਤਾ, ਜਿਨ੍ਹਾਂ ਨੂੰ ਬਾਅਦ ਵਿੱਚ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
                 ਕੈਂਪ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਮਨਜੀਤ ਸਿੰਘ ਮੁਤੋਂ, ਗੁਰਪ੍ਰੀਤ ਸਿੰਘ ਗੋਲੂ, ਕ੍ਰਿਪਾਲ ਸਿੰਘ ਲੁਧਿਆਣਾ, ਧਰਮਿੰਦਰ ਸਿੰਘ ਖੱਟਰਾਂ ਸੰਮਤੀ ਮੈਂਬਰ, ਪੰਚ ਸੋਹਣ ਸਿੰਘ, ਪੰਚ ਸੁਰਿੰਦਰ ਕੌਰ, ਚਰਨਜੀਤ ਸਿੰਘ ਪ੍ਰਧਾਨ, ਅਮਨਦੀਪ ਸਿੰਘ ਖੰਗੂੜਾ, ਨੋਨ ਭੰਗੂ, ਗੁਰਪ੍ਰੀਤ ਸਿੰਘ ਬੇਦੀ, ਰਾਜਵਿੰਦਰ ਸਮਰਾਲਾ, ਗਗਨਦੀਪ ਸ਼ਰਮਾ, ਨੀਰਜ ਸਿਹਾਲਾ, ਦੀਪ ਦਿਲਬਰ ਕੋਟਾਲਾ, ਸ਼ਰਨਾ ਮਾਂਗਟ, ਮਨੀ ਮਾਂਗਟ, ਅੰਤਰਜੋਤ ਸਿੰਘ, ਸ਼ੰਟੀ ਬੇਦੀ ਐਮ. ਸੀ., ਸੋਨੂੰ ਯਾਦਵ, ਵਿੱਕੀ ਰਾਣਾ, ਬਿੱਟੂ ਬੇਦੀ ਨੇ ਵਿਸ਼ੇਸ਼ ਸਹਿਯੋਗ ਦਿੱਤਾ।

Check Also

ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ

ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …