ਡੀ.ਸੀ ਨੇ ਸ਼ਗੁਨ ਕੁਕਿੰਗ ਆਇਲ ਤੋਂ ਪ੍ਰਾਪਤ ਰਾਸ਼ਨ ਦੀਆਂ 1100 ਕਿੱਟਾਂ ਲੋੜਵੰਦਾਂ ਨੂੰ ਭੇਜੀਆਂ
ਸੰਗਰੂਰ, 29 ਮਾਰਚ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕਰਫਿਊ ਦੇ ਦੌਰਾਨ ਗਰੀਬ ਲੋਕਾਂ ਤੇ ਝੁੱਗੀ ਝੌਂਪੜੀ ਵਿੱਚ ਰਹਿੰਦੇ ਪਰਿਵਾਰਾਂ ਦੀ ਮਦਦ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਘਰੇਲੂ ਰਾਸ਼ਨ ਸਮੱਗਰੀ ਪਹੁੰਚਾਉਣ ਦੀ ਪ੍ਰਕਿਰਿਆ ਤਹਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਆਟਾ, ਵਨਸਪਤੀ ਘਿਓ, ਦਾਲ, ਨਮਕ, ਖੰਡ, ਚਾਹਪੱਤੀ, ਸਾਬਣ ਆਦਿ ਦੇ ਸਮਾਨ `ਤੇ ਆਧਾਰਿਤ 1100 ਕਿੱਟਾਂ ਲੋੜਵੰਦ ਪਰਿਵਾਰਾਂ ਨੂੰ ਮੁਹੱਈਆ ਕਰਵਾਉਣ ਹਿੱਤ ਵਾਹਨ ਰਵਾਨਾ ਕੀਤੇ। ਸੰਗਰੂਰ ਡਿਸਟ੍ਰਿਕਟ ਇੰਡਸਟਰੀ ਚੈਂਬਰ ਦੇ ਜ਼ਿਲ੍ਹਾ ਪ੍ਰਧਾਨ ਘਨਸ਼ਿਆਮ ਕਾਂਸਲ ਅਤੇ ਸ਼ਗੁਨ ਕੁਕਿੰਗ ਆਇਲ ਦੇ ਐਮ.ਡੀ ਦੀਪਕ ਜ਼ਿੰਦਲ ਦੇ ਸਹਿਯੋਗ ਨਾਲ ਪ੍ਰਾਪਤ ਰਾਸ਼ਨ ਸਮੱਗਰੀ ਪਾਰਦਰਸ਼ੀ ਢੰਗ ਨਾਲ ਲੋੜਵੰਦਾਂ ਤੱਕ ਪਹੁੰਚਾਉਣ ਦੇ ਦਿਸ਼ਾ ਨਿਰਦੇਸ਼ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਰੂਰੀ ਲੋੜਾਂ ਦੀ ਪੂਰਤੀ ਹਿੱਤ ਛੋਟਾਂ ਵੀ ਦਿੱਤੀਆਂ ਜਾ ਰਹੀਆਂ ਹਨ ਹੈ। ਉਨਾਂ ਕਿਹਾ ਕਿ ਲੋਕ ਆਪਣੇ ਘਰਾਂ ਤੋਂ ਬਿਲਕੁੱਲ ਵੀ ਬਾਹਰ ਨਾ ਨਿਕਲਣ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਰਜਿੰਦਰ ਸਿੰਘ ਬਤਰਾ, ਸਹਾਇਕ ਕਮਿਸ਼ਨਰ ਅੰਕੁਰ ਮਹਿੰਦਰੂ, ਸਹਾਇਕ ਕਮਿਸ਼ਨਰ ਅੰਡਰ ਟਰੇਨਿੰਗ ਦੇਵਦਰਸ਼ਦੀਪ ਸਿੰਘ, ਮਹਿੰਦਰਪਾਲ ਸਿੰਘ, ਪੰਕਜ, ਰਾਜੀਵ ਸ਼ਰਮਾ, ਮਿੰਕੂ ਜਵੰਦਾ, ਸਰਜੀਵਨ ਜਿੰਦਲ ਵੀ ਮੌਜ਼ੂਦ ਸਨ।