Thursday, December 12, 2024

ਜਿਲੇ ਵਿੱਚ ਆਇਆ ਇੱਕ ਕੋਰੋਨਾ ਪਾਜ਼ੀਟਿਵ ਕੇਸ, 33 ਲੋਕਾਂ ਵਿਚੋਂ 32 ਦੀ ਰਿਪੋਰਟ ਨੈਗੇਟਿਵ

ਕਪੂਰਥਲਾ, 7 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸਿਹਤ ਵਿਭਾਗ ਕਪੂਰਥਲਾ ਵੱਲੋਂ ਦਿੱਲੀ ਵਿੱਚ ਨਿਜ਼ਾਮੂਦੀਨ ਵਿਖੇ ਹੋਏ ਤਬਲੀਗੀ ਜਮਾਤ ਦੇ ਮਰਕਜ਼ ਵਿੱਚ ਭਾਗ Jasmeet Bawaਲੈ ਕੇ ਵਾਪਸ ਆਏ ਲੋਕਾਂ ਵਿੱਚੋਂ ਕੁੱਲ 33 ਵਿਅਕਤੀਆਂ ਦੇ ਸੈਂਪਲ ਕੋਰੋਨਾਵਾਇਰਸ ਜਾਂਚ ਲਈ ਭੇਜੇ ਗਏ ਸਨ।ਜਿਨ੍ਹਾਂ ਵਿੱਚੋਂ 1 ਵਿਅਕਤੀ ਦੀ ਰਿਪੋਰਟ ਪਾਜ਼ਟਿਵ ਆਈ ਹੈ।
             ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਦੱਸਿਆ ਕਿ ਕਪੂਰਥਲਾ ਸ਼ਹਿਰ ਦੇ ਪਿੰਡ ਕੋਟ ਕਰਾਰ ਖਾਂ ਨਿਵਾਸੀ ਅਫਜਲ ਸ਼ੇਖ ਦੀ ਰਿਪੋਰਟ ਕੋਰੋਨਾ ਪਾਜੀਟਿਵ ਪਾਈ ਗਈ ਹੈ।ਉਨ੍ਹਾਂ ਦੱਸਿਆ ਕਿ ਪੀੜਤ ਨੂੰ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ ਹੈ ਅਤੇ ਮਰੀਜ਼ ‘ਤੇ ਸਿਹਤ ਵਿਭਾਗ ਦੀ ਪੂਰੀ ਨਜ਼ਰ ਹੈ ਤੇ ਉਸ ਨੂੰ ਇਲਾਜ਼ ਮੁੱਹਈਆ ਕਰਵਾਇਆ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਪੀੜਤ ਸਿਹਤ ਵਿਭਾਗ ਦੀ ਨਿਗਰਾਨੀ ਵਿੱਚ ਹੀ ਰਹੇਗਾ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਵਾਇਰਸ ਪ੍ਰਤੀ ਡਰ ਦਾ ਮਾਹੌਲ਼ ਨਾ ਕ੍ਰਿਏਟ ਕੀਤਾ ਜਾਏ ਬਲਕਿ ਸਿਹਤ ਵਿਭਾਗ ਦਾ ਸਹਿਯੋਗ ਕੀਤਾ ਜਾਏ ਤਾਂ ਜੋ ਸਮੇਂ ਸਿਰ ਪੀੜਤਾਂ ਦੀ ਪਛਾਣ ਕੀਤੀ ਜਾ ਸਕੇ ਤੇ ਇਸ ਵਾਇਰਸ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕੇ।ਉਨ੍ਹਾਂ ਦੱਸਿਆ ਕਿ ਜਿਲੇ ਦਾ ਆਈ.ਡੀ.ਐੱਸ.ਪੀ ਵਿਭਾਗ, ਆਰ.ਆਰ.ਟੀ ਟੀਮਾਂ ਪੂਰੀ ਤਰ੍ਹਾਂ ਇਸ ਵਾਇਰਸ ਤੇ ਨਕੇਲ ਕੱਸਣ ‘ਤੇ ਜੁੱਟੀਆਂ ਹੋਈਆਂ ਹਨ।

Check Also

ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ

ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …