Thursday, December 12, 2024

ਸਿਹਤ ਵਿਭਾਗ ਦੀ ਟੀਮ ਨੇ ਪਿੰਡ ਕੋਟਲਾ ਪਾਵਰ ਹਾਊਸ ‘ਚ ਕੋਵਿਡ ਸੈਂਪਲਾਂ ਦੀ ਕੀਤੀ ਕੁਲੈਕਸ਼ਨ

ਲੋਕਾਂ ਨੂੰ ਸਾਵਧਾਨੀਆਂ ਵਰਤ ਕੇ ਕਰੋਨਾ ਨੂੰ ਹਰਾਉਣ ਲਈ ਕੀਤਾ ਜਾਗਰੂਕ

ਕੀਰਤਪੁਰ ਸਾਹਿਬ, 10 ਜੁਲਾਈ (ਪੰਜਾਬ ਪੋਸਟ ਬਿਊਰੋ) – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਚਲਾਏ ਮਿਸ਼ਨ ਫਤਿਹ ਤਹਿਤ ਸਿਹਤ ਵਿਭਾਗ ਵਲੋਂ ਪੂਰੀ ਮਿਹਨਤ ਤੇ ਲਗਨ ਨਾਲ ਕਰੋਨਾ ਨੂੰ ਹਰਾਉਣ ਦੇ ਯਤਨ ਜਾਰੀ ਹਨ। ਕੀਰਤਪੁਰ ਸਾਹਿਬ ਦੇ ਸੀਨੀਅਰ ਮੈਡੀਕਲ ਅਫਸਰ ਡਾ. ਰਾਮ ਪ੍ਰਕਾਸ ਸਰੋਆ ਦੀ ਅਗਵਾਈ ਵਿੱਚ ਡਾਕਟਰ ਅਤੇ ਸਮੁੱਚਾ ਪੈਰਾ ਮੈਡੀਕਲ ਸਟਾਫ ਲੋਕਾਂ ਨੁੰ ਕੋਵਿਡ ਦੀਆਂ ਸਾਵਧਾਂਨੀਆਂ ਮਾਸਕ ਪਾਉਣਾ, ਵਾਰ ਵਾਰ ਹੱਥ ਧੋਣਾ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਬਾਰੇ ਪ੍ਰੇਰਿਤ ਕਰ ਰਹੇ ਹਨ।
                ਸ੍ਰੀ ਕੀਰਤਪੁਰ ਸਾਹਿਬ ਦੇ ਸਿਹਤ ਵਿਭਾਗ ਦੀ ਟੀਮ ਸੀ.ਐਚ.ਓ ਰਾਜਪ੍ਰੀਤ ਕੋਰ, ਸੀ.ਐਚ.ਓ ਅਰਵਿੰਦਰ ਕੋਰ ਵਲੋ ਪਿੰਡ ਕੋਟਲਾ ਪਾਵਰ ਹਾਊਸ ਦੇ 44 ਕੋਵਿਡ ਸੈਂਪਲਾਂ ਦੀ ਕੁਲੈਕਸ਼ਨ ਕੀਤੀ ਗਈ।ਇਸ ਦੇ ਨਾਲ ਹੀ ਲੋਕਾਂ ਨੁੰ ਜਾਣਕਾਰੀ ਦਿੱਤੀ ਗਈ ਕਿ ਜਦੋ ਤੱਕ ਕੋਵਿਡ ਦੇ ਇਲਾਜ਼ ਲਈ ਕੋਈ ਢੁੱਕਵੀਂ ਦਵਾਈ ਨਹੀ ਬਣਦੀ ਉਸ ਸਮੇਂ ਤੱਕ ਸਾਵਧਾਨੀ ਅਤੇ ਪ੍ਰਹੇਜ਼ ਹੀ ਇਸ ਦਾ ਇਲਾਜ ਹੈ।ਇਸ ਲਈ ਹਰ ਤਰਾਂ ਨਾਲ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਹਨ। ਬੱਚਿਆਂ ਅਤੇ ਬਜੁਰਗਾਂ ਨੂੰ ਬਿਨਾ ਕਿਸੇ ਜਰੂਰੀ ਕੰਮ ਤੋਂ ਘਰ ਤੋਂ ਬਾਹਰ ਨਹੀ ਨਿਕਲਣਾ ਚਾਹੀਦਾ ਅਤੇ ਆਪਣੇ ਘਰ ਦੇ ਆਲੇ ਦੁਆਲੇ ਵੀ ਸਫਾਈ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ।
             ਇਸ ਮੋਕੇ ਸਕੰਦਰ ਸਿੰਘ, ਸੁਖਦੀਪ ਸਿੰਘ, ਸੁਰਿੰਦਰ ਸਿੰਘ, ਭਵਨਪ੍ਰੀਤ ਕੋਰ, ਰਵਿੰਦਰ ਸਿੰਘ, ਬਲਜਿੰਦਰ ਕੋਰ, ਨੀਸ਼ਾ, ਸਰਪੰਚ ਜਗਦੀਸ਼ ਰਾਮ ਆਦਿ ਮੋਜ਼ੂਦ ਸਨ।

Check Also

ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ

ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …