Thursday, December 12, 2024

ਕੋਵਿਡ 19- ਸ੍ਰੀ ਕਾਲੀ ਮਾਤਾ ਮੰਦਰ ਦੇ ਬਾਹਰ ਪ੍ਰਸ਼ਾਦ ਦੀਆਂ ਦੁਕਾਨਾਂ ਅਗਲੇ ਹੁਕਮਾਂ ਤੱਕ ਬੰਦ ਰੱਖਣ ਦੇ ਹੁਕਮ

ਪਟਿਆਲਾ, 10 ਜੁਲਾਈ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਕੁਮਾਰ ਅਮਿਤ ਨੇ ਸ੍ਰੀ ਕਾਲੀ ਮਾਤਾ ਮੰਦਰ ਬਾਹਰ ਪ੍ਰਸ਼ਾਦ ਦੀਆਂ ਦੁਕਾਨਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਕਰੋਨਾ ਕਾਰਨ ਮੰਦਰ ਵਿੱਚ ਭੋਗ/ਪ੍ਰਸ਼ਾਦ ਚੜਾਉਣਾ ਪਹਿਲਾਂ ਹੀ ਬੰਦ ਸੀ, ਪਰ ਇਸ ਦੇ ਬਾਵਜੂਦ ਧਿਆਨ ਵਿੱਚ ਆਇਆ ਹੈ ਕਿ ਮੰਦਰ ਦੇ ਬਾਹਰ ਸਾਰੀਆਂ ਦੁਕਾਨਾਂ ਖੁੱਲਦੀਆਂ ਹਨ ਅਤੇ ਮੰਦਰ ਦਾ ਪ੍ਰਸ਼ਾਦ/ਸਮਾਨ ਆਦਿ ਵੇਚਦੀਆਂ ਹਨ।ਇਸ ਲਈ ਕੋਵਿਡ-19 ਦੀ ਮਹਾਂਮਾਰੀ ਨੂੰ ਰੋਕਣ ਲਈ ਇਹਤਿਆਤ ਵਜੋਂ ਮੰਦਰ ਦੇ ਬਾਹਰ ਪ੍ਰਸ਼ਾਦ ਦੀਆਂ ਦੁਕਾਨਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ।

Check Also

ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ

ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …