Thursday, December 12, 2024

ਜਿਲੇ ‘ਚ 424 ਨੈਗੇਟਿਵ ਰਿਪੋਰਟਾਂ ਹੋਈਆਂ ਪ੍ਰਾਪਤ

5 ਵਿਅਕਤੀ ਆਏ ਪਾਜ਼ਟਿਵ, ਜ਼ਿਲੇ ਵਿੱਚ ਕੁੱਲ ਐਕਟਿਵ ਕੇਸ 55

ਬਠਿੰਡਾ, 11 ਜੁਲਾਈ (ਪੰਜਾਬ ਪੋਸਟ ਬਿਊਰੋ) – ਸ਼ਨੀਵਾਰ ਦੀ ਸ਼ਾਮ ਤੱਕ ਕਰੋਨਾ ਵਾਇਰਸ ਨਾਲ ਸਬੰਧਤ 424 ਵਿਅਕਤੀਆਂ ਦੀਆਂ ਨੈਗੇਟਿਵ ਅਤੇ 5 ਵਿਅਕਤੀਆਂ ਦੀਆਂ ਰਿਪੋਰਟਾਂ ਪਾਜ਼ਟਿਵ ਪ੍ਰਾਪਤ ਹੋਈਆਂ।ਇਸ ਸਮੇਂ ਜ਼ਿਲੇ ਵਿੱਚ ਕੁੱਲ 55 ਐਕਟਿਵ ਕੇਸ ਹਨ।ਜ਼ਿਲੇ ਦੇ ਡਿਪਟੀ ਕਮਿਸਨਰ ਬੀ.ਸ੍ਰੀਨਿਵਾਸਨ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਾਪਤ ਰਿਪੋਰਟਾਂ ਵਿਚੋਂ 3 ਲੇਬਰ ਨਾਲ ਸਬੰਧਤ, ਇੱਕ ਬਠਿੰਡਾ ਕੈਂਟ ਅਤੇ ਇੱਕ ਕੇਸ ਜ਼ਿਲਾ ਲੁਧਿਆਣਾ ਨਾਲ ਸਬੰਧਤ ਉਸ ਵਿਅਕਤੀ ਦਾ ਹੈ, ਜੋ ਲੁਧਿਆਣਾ ਵਿਖੇ ਨੌਕਰੀ ਕਰਦਾ ਹੈ, ਪਰ ਬਠਿੰਡੇ ਦਾ ਰਹਿਣ ਵਾਲਾ ਹੈ।
                   ਡਿਪਟੀ ਕਮਿਸ਼ਨਰ ਬੀ.ਸ੍ਰੀਨਿਵਾਸਨ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵਲੋਂ ਪ੍ਰਾਪਤ ਹਦਾਇਤਾਂ ਦੀ ਪਾਲਣਾ ਕਰਦਿਆਂ ਮਾਸਕ ਪਾਉਣਾ ਯਕੀਨੀ ਬਣਾਉਣ, ਵਾਰ-ਵਾਰ ਹੱਥ ਧੋਣ ਤੇ ਲਗਭਗ 2 ਗਜ਼ ਦੀ ਆਪਸੀ ਦੂਰੀ ਬਣਾ ਕੇ ਰੱਖਣ ਤਾਂ ਜੋ ਇਸ ਮਹਾਂਮਾਰੀ ਤੋਂ ਮਾਤ ਦਿੱਤੀ ਜਾ ਸਕੇ।

Check Also

ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ

ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …