ਸੰਗਰੂਰ, 20 ਸਤੰਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਲੌਂਗੋਵਾਲ ਦੀ ਇਕੱਤਰਤਾ ਜੋਨ ਆਗੂ ਡਾ. ਸੋਹਣ ਸਿੰਘ ਬਰਨਾਲਾ, ਜੁਝਾਰ ਲੌਂਗੋਵਾਲ ਦੀ ਦੇਖ-ਰੇਖ ਅਤੇ ਸੂਬਾ ਆਗੂ ਬਲਵੀਰ ਚੰਦ ਲੌਂਗੋਵਾਲ ਦੀ ਅਗਵਾਈ ਵਿੱਚ ਭਗਤ ਸਿੰਘ ਲਾਇਬਰੇਰੀ ਵਿਖੇ ਹੋਈ।ਇਸ ਸਬੰਧੀ ਇਕਾਈ ਮੁਖੀ ਪਰਵਿੰਦਰ ਉਭਾਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੋਨਾ ਵਾਇਰਸ ਬਿਮਾਰੀ ਦੇ ਚੱਲਦਿਆਂ ਲੋਕਾਂ ਨੇ ਗੈਬੀ ਸਕਤੀਆਂ ਅਤੇ ਚਮਤਕਾਰੀ ਮੰਤਰਾਂ ਨਾਲ ਵੱਖ-ਵੱਖ ਬਿਮਾਰੀਆਂ ਦਾ ਇਲਾਜ਼ ਕਰਨ ਵਾਲੇ ਅਖੌਤੀ ਸਿਆਣਿਆਂ ਤੇ ਬਾਬਿਆਂ ਦਾ ਜਿਥੇ ਪਰਦਾਫਾਸ਼ ਹੁੰਦਾ ਦੇਖਿਆ ਹੈ, ਉਥੇ ਆਮ ਲੋਕਾਂ, ਮਜ਼ਦੂਰਾਂ, ਛੋਟੀ ਕਿਸਾਨੀ ਅਤੇ ਦੁਕਾਨਦਾਰਾਂ ਨੂੰ ਜਿਊਣ ਲਈ ਸਖ਼ਤ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਮੀਟਿੰਗ ਦੌਰਾਨ ਜਥੇਬੰਦੀ ਦੇ ਕੰਮ ਕਾਜ ਨੂੰ ਵਧਾਉਣ, ਕਰੋਨਾ ਦੀ ਆੜ ਵਿੱਚ ਹਕੂਮਤੀ ਜ਼ਬਰ ਅਤੇ ਕਰੋਨਾ ਨਾਲ ਨਜਿੱਠਣ ਦੇ ਨੁਕਤਿਆਂ ‘ਤੇ ਚਰਚਾ ਕੀਤੀ ਗਈ।
ਮੀਟਿੰਗ ਵਿੱਚ ਜਗਜੀਤ ਬਰਨਾਲਾ, ਐਡਵੋਕੇਟ ਗਗਨ, ਕਮਲਜੀਤ ਵਿੱਕੀ, ਬੀਰਬਲ ਸਿੰਘ, ਗੁਰਜੀਤ ਸਿੰਘ, ਲਖਵੀਰ ਲੱਖੀ ਆਦਿ ਆਗੂ ਤੇ ਮੈਂਬਰ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਇੰਟਰਨੈਸ਼ਨਲ ਸਕੂਲ ਵਿਖੇ ‘ਲਿਖ ਨੀ ਕਲਮੇ ਮੇਰੀਏ’ ਪੁਸਤਕ ਲੋਕ ਅਰਪਿਤ
ਅੰਮ੍ਰਿਤਸਰ, 9 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ ਵਿਖੇ …