Tuesday, December 24, 2024

ਪੰਜਾਬ ਨੰਬਰਦਾਰ ਐਸੋਸੀਏਸ਼ਨ (ਗਾਲਿਬ) ਦੀ ਕਿਸਾਨਾਂ ਦੇ ਹੱਕ ‘ਚ ਲਾਮਬੰਦੀ ਸਬੰਧੀ ਮੀਟਿੰਗ

ਸਮਰਾਲਾ, 8 ਜਨਵਰੀ (ਇੰਦਰਜੀਤ ਸਿੰਘ ਕੰਗ) – ਪੰਜਾਬ ਨੰਬਰਦਾਰਾ ਐਸੋਸੀਏਸ਼ਨ (ਗ਼ਾਲਿਬ) ਰਜਿ: ਨੰਬਰ 169 ਦੀ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਸੁਰਮੁਖ ਸਿੰਘ ਹਰਬੰਸਪੁਰਾ ਦੀ ਪ੍ਰਧਾਨਗੀ ਹੇਠ ਤਹਿਸੀਲ ਕੰਪਲੈਕਸ ਸਮਰਾਲਾ ਵਿਖੇ ਮੀਟਿੰਗ ਹੋਈ।ਜਿਸ ਵਿੱਚ ਵਿਸ਼ੇਸ਼ ਤੌਰ ‘ਤੇ ਸੂਬਾ ਪ੍ਰਧਾਨ ਪਰਮਿੰਦਰ ਗ਼ਾਲਿਬ ਅਤੇ ਕੌਮੀ ਤੇ ਸੂਬਾ ਜਨਰਲ ਸਕੱਤਰ ਆਲਮਜੀਤ ਸਿੰਘ ਚਕੋਹੀ ਹਾਜ਼ਰ ਹੋਏ।
              ਪ੍ਰਧਾਨ ਗ਼ਾਲਿਬ ਤੇ ਚਕੋਹੀ ਨੇ ਦਿੱਲੀ ਵਿਖੇ ਚੱਲ ਰਹੇ ਸੰਘਰਸ਼ ਹਮਾਇਤ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮੀਟਿੰਗਾਂ ਕਰ ਕੇ ਦਿੱਲੀ ਜਾਣ ਸਬੰਧੀ ਨੰਬਰਦਾਰ ਭਾਈਚਾਰੇ ਨਾਲ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਜੋ ਨੰਬਰਦਾਰ ਦਿੱਲੀ ਗਏ ਹੋਏ ਹਨ, ਉਹ ਕੁੱਝ ਦਿਨਾਂ ਲਈ ਘਰਾਂ ਨੂੰ ਵਾਪਸ ਆ ਜਾਣਗੇ ਅਤੇ ਜੋ ਪੰਜਾਬ ਤੋਂ ਨੰਬਰਦਾਰ ਦਿੱਲੀ ਲਈ ਰਵਾਨਾ ਹੋਣਗੇ।
                ਜ਼ਿਲ੍ਹਾ ਬਾਡੀ ਦੀ ਮੀਟਿੰਗ ਵਿੱਚ ਮੋਦੀ ਵਲੋਂ ਬਣਾਏ ਕਾਲੇ ਕਾਨੂੰਨ ਦੇ ਵਿਰੋਧ ਵਿੱਚ ਮੋਦੀ ਦਾ ਪੁਤਲਾ ਵੀ ਫੂਕਿਆ ਗਿਆ ਅਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜੀ ਕੀਤੀ ਗਈ।ਸਬ ਡਵੀਜ਼ਨ ਕੂਮ ਕਲਾਂ ਦੇ ਨਵ-ਨਿਯੁੱਕਤ ਪ੍ਰਧਾਨ ਗਿਆਨ ਸਿੰਘ ਤੇ ਚੁਣੀ ਗਈ ਸਾਰੀ ਟੀਮ ਨੂੰ ਪ੍ਰਧਾਨ ਗ਼ਾਲਿਬ ਨੇ ਸਨਮਾਨਿਤ ਕੀਤਾ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਤਹਿਸੀਲ ਸਮਰਾਲਾ ਪ੍ਰਧਾਨ ਸੋਹਣ ਸਿੰਘ ਭਰਥਲਾ, ਤਹਿਸੀਲ ਜਗਰਾਉਂ ਪ੍ਰਧਾਨ ਡਾ. ਹਰਨੇਕ ਸਿੰਘ ਹਠੂਰ, ਤਹਿਸੀਲ ਖੰਨਾ ਪ੍ਰਧਾਨ ਸ਼ੇਰ ਸਿੰਘ ਫੈਜ਼ਗੜ੍ਹ, ਤਹਿਸੀਲ ਪਾਇਲ ਪ੍ਰਧਾਨ ਨਰਿੰਦਰ ਸਿੰਘ ਜਰਗੜੀ, ਤਹਿਸੀਲ ਪਾਇਲ ਕਾਰਜ਼ਕਾਰੀ ਪ੍ਰਧਾਨ ਗੁਰਦੀਪ ਸਿੰਘ ਚੋਪੜਾ, ਤਹਿਸੀਲ ਕੂਮ ਕਲਾਂ ਪ੍ਰਧਾਨ ਗਿਆਨ ਸਿੰਘ, ਜ਼ਿਲ੍ਹਾ ਜਨਰਲ ਸਕੱਤਰ ਰਾਜਪਾਲ ਸਿੰਘ ਇਕੋਲਾਹੀ, ਜ਼ਿਲ੍ਹਾ ਵਾਈਸ ਪ੍ਰਧਾਨ ਪਰਮਜੀਤ ਸਿੰਘ ਮਜ਼ਾਰੀ, ਸੂਬਾ ਕਾਰਜਕਾਰਣੀ ਮੈਂਬਰ ਰਣਜੀਤ ਸਿੰਘ ਢਿੱਲਵਾਂ, ਅਮਰਜੀਤ ਸਿੰਘ ਸਮਰਾਲਾ, ਬਲਵੀਰ ਸਿੰਘ ਲਸਾਡਾ, ਤਹਿਸੀਲ ਪਾਇਲ ਸੀਨੀਅਰ ਮੀਤ ਪ੍ਰਧਾਨ ਗੁਰਤੇਜ ਸਿੰਘ ਬਰਮਾਲੀਪੁਰ, ਲੱਖਾ ਸਿੰਘ, ਚਮਨ ਲਾਲ, ਪਰਮਿੰਦਰ ਸਿੰਘ ਪਿੰਕੀ ਕੂੰਮਕਲਾਂ, ਕਿਸ਼ਨ ਲਾਲ ਕੂੰਮਕਲਾਂ, ਰਮਨਦੀਪ ਚਾਪੜਾ, ਪੰਜਾਬ ਕਾਰਜਕਾਰਣੀ ਮੈਂਬਰ ਬਲਵੀਰ ਸਿੰਘ ਲਸਾੜਾ, ਗੁਰਤੇਜ ਸਿੰਘ ਬਰਮਾਲੀਪੁਰ ਅਤੇ ਅਵਤਾਰ ਸਿੰਘ ਕਾਉਂਕੇ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …