Monday, December 23, 2024

ਕੈਬਨਿਟ ਮੰਤਰੀ ਗੁਰਮੀਤ ਸਿੰਘ ਹੇਅਰ ਨੇ ਕੀਤਾ ਖੇਡ ਕੋਚਿੰਗ ਸੈਂਟਰਾਂ ਦਾ ਦੌਰਾ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ) – ਖੇਡਾਂ ਅਤੇ ਸਕੂਲ ਸਿੱਖਿਆ ਮੰਤਰੀ ਪੰਜਾਬ ਗੁਰਮੀਤ ਸਿੰਘ ਹੇਅਰ ਨੇ ਜਿਲ੍ਹਾ ਖੇਡ ਪ੍ਰਬੰਧਕਾਂ ਤੇ ਕੋਚਾਂ ਨਾਲ ਵਿਸੇਸ਼ ਮੁਲਾਕਾਤ ਕੀਤੀ।ਡਾਇਰੈਕਟਰ ਖੇਡ ਵਿਭਾਗ ਪੰਜਾਬ ਪਰਮਿੰਦਰ ਪਾਲ ਸਿੰੰਘ ਇਸ ਸਮੇਂ ਹਾਜ਼ਰ ਸਨ।ਕੈਬਨਿਟ ਮੰਤਰੀ ਹੇਅਰ ਅਤੇ ਡਾਇਰੈਕਟਰ ਸਪੋਰਟਸ ਪੰਜਾਬ ਚੰਡੀਗੜ੍ਹ ਨੂੰ ਗੁਰਿੰਦਰ ਸਿੰਘ ਹੁੰਦਲ ਸੁਪਰਡੈਂਟ ਗ੍ਰੇਡ-1 ਐਸ.ਏ.ਐਸ ਮੋਹਾਲੀ-ਕਮ-ਡੀ.ਡੀ.ਓ ਅੰਮ੍ਰਿਤਸਰ ਅਤੇ ਇੰਦਰਵੀਰ ਸਿੰਘ ਆਫੀਸ਼ੀਏਟਿੰਗ ਜਿਲ੍ਹਾ ਖੇਡ ਅਫਸਰ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ।ਉਨਾਂ ਨੇ ਅੰਮ੍ਰਿਤਸਰ ਦੇ ਖਾਲਸਾ ਸਕੂਲ ਵਿਖੇ ਚੱਲ ਰਹੇ ਵੱਖ-ਵੱਖ ਕੋਚਿੰਗ ਸੈਂਟਰਾਂ, ਗੇਮ-ਹੈਂਡਬਾਲ, ਫੁੱਟਬਾਲ, ਜੂਡੋ, ਐਥਲੈਟਿਕਸ ਆਦਿ ਦੀਆਂ ਗਰਾਊਂਡਾਂ ਦਾ ਵੀ ਮੁਆਇਨਾਂ ਕੀਤਾ।
          ਇਸ ਉਪਰੰਤ ਉਨ੍ਹਾਂ ਨੇ ਜੀ.ਐਨ.ਡੀ.ਯੂ ਵਿਖੇ ਖੇਡ ਵਿਭਾਗ ਪੰਜਾਬ ਦੇ ਕੋਚਿੰਗ ਸੈਂਟਰ ਸਾਈਕਲਿੰਗ, ਜਿਮਨਾਸਟਿਕ, ਕੁਸ਼ਤੀ ਆਦਿ ਦਾ ਵੀ ਦੌਰਾ ਕੀਤਾ ਅਤੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਗਈ।ਖੇਡਾਂ ਅਤੇ ਸਕੂਲ ਸਿਖਿਆ ਮੰਤਰੀ ਨੇ ਜਿਲ੍ਹਾ ਖੇਡ ਪ੍ਰਬੰਧਕਾਂ ਤੇ ਕੋਚਾਂ ਕੋਲੋਂ ਬੀਤੇ ਖੇਡ ਸੈਸ਼ਨ ਦੀਆਂ ਪ੍ਰਾਪਤੀਆਂ ਦੀ ਜਾਣਕਾਰੀ ਹਾਸਲ ਕੀਤੀ ਅਤੇ ਖਿਡਾਰੀਆਂ ਨਾਲ ਨੂੰ ਕਈ ਦਿਸ਼ਾ ਨਿਰਦੇਸ਼ ਦਿੱਤੇ।ਉਨਾਂ ਨੇ ਪੰਜਾਬ ਦੇ ਖੇਡ ਖੇਤਰ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੁੱਝ ਹੋਰ ਨਵਾਂ ਤੇ ਵੱਖਰਾ ਕਰਨ ਦੀ ਸਲਾਹ ਵੀ ਦਿੱਤੀ।
              ਇਸ ਮੋਕੇ ਵਿਧਾਇਕ ਡਾਕਟਰ ਅਜੇ ਗੁਪਤਾ ਵਿਧਾਇਕਾ ਜੀਵਨਜੋਤ ਕੌਰ, ਸ੍ਰੀਮਤੀ ਨੀਤੂ ਕਬੱਡੀ ਕੋਚ, ਦਲਜੀਤ ਸਿੰਘ ਫੁੱਟਬਾਲ ਕੋਚ, ਸਿਮਰਨਜੀਤ ਸਿੰਘ ਸਾਈਕਲਿੰਗ ਕੋਚ, ਜਸਪ੍ਰੀਤ ਸਿੰਘ ਬਾਕਸਿੰਗ ਕੋਚ, ਅਕਾਸ਼ਦੀਪ ਸਿੰਘ ਜਿਮਨਾਸਟਿਕ ਕੋਚ, ਹਰਜੀਤ ਸਿੰਘ ਟੇਬਲ ਟੈਨਿਸ ਕੋਚ, ਸ਼ੀ੍ਰਮਤੀ ਸਵਿਤਾ ਕੁਮਾਰੀ ਐਥਲੈਟਿਕਸ ਕੋਚ, ਸ੍ਰੀਮਤੀ ਨੀਤੂ ਬਾਲਾ ਜਿਮਨਾਸਟਿਕ ਕੋਚ, ਜਸਵੰਤ ਸਿੰਘ ਹੈਂਡਬਾਲ ਕੋਚ, ਕਰਮਜੀਤ ਸਿੰਘ ਜੂਡੋ ਕੋਚ, ਸ੍ਰੀਮਤੀ ਰਜਨੀ ਸੈਣੀ ਜਿਮਨਾਸਟਿਕ ਕੋਚ, ਬਲਬੀਰ ਸਿੰਘ ਜਿਮਨਾਸਟਿਕ ਕੋਚ, ਸਾਹਿਲ ਹੰਸ ਕੁਸ਼ਤੀ ਕੋਚ, ਬਸੰਤ ਸਿੰਘ ਕੁਸ਼ਤੀ ਕੋਚ, ਜਤਿੰਦਰ ਸਿੰਘ ਬਾਕਸਿੰਗ ਕੋਚ ਆਦਿ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …