Monday, April 21, 2025
Breaking News

ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਵੱਲੋਂ ਵਿਸ਼ਵ ਥੈਲੇਸੀਮੀਆ ਦਿਵਸ ਮੌਕੇ ਜਾਗਰੂਕਤਾ ਰੈਲੀ

ਅੰਮ੍ਰਿਤਸਰ, 11 ਮਈ (ਜਗਦੀਪ ਸਿੰਘ) – ਸਥਾਨਕ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਅਤੇ ਐਸ.ਜੀ.ਆਰ.ਡੀ ਥੈਲੇਸੀਮੀਆ ਵੈਲਫੇਅਰ ਸੋਸਾਇਟੀ ਵੱਲੋਂ ਵਿਸ਼ਵ ਥੈਲੇਸੀਮੀਆ ਦਿਵਸ ‘ਤੇ ਜਾਗਰੂਕਤਾ ਰੈਲੀ ਕੱਢੀ ਗਈ।ਜੋ ਭਰਾਵਾਂ ਦਾ ਢਾਬਾ ਹਾਲ ਬਾਜ਼ਾਰ ਤੋਂ ਸ਼ੁਰੂ ਹੋ ਕੇ ਹੈਰੀਟੇਜ਼ ਸਟਰੀਟ ਤੋਂ ਹੁੰਦੇ ਹੋਏ ਸ੍ਰੀ ਹਰਿਮੰਦਰ ਸਾਹਿਬ ਪੁੱਜੀ।ਡਿਪਟੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਪਰਮਿੰਦਰ ਸਿੰਘ ਭੰਡਾਲ ਨੇ ਇਸ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦਿਖਾਈ।
                  ਪਰਮਿੰਦਰ ਸਿੰਘ ਭੰਡਾਲ ਨੇ ਰੈਲੀ ਵਿੱਚ ਵਿਦਿਆਰਥੀਆਂ ਦਾ ਉਤਸ਼ਾਹ ਦੇਖਦੇ ਹੋਏ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਥੈਲੇਸੀਮੀਆ ਅਤੇ ਇਸ ਤੋਂ ਬਚਾਅ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਵਿਸ਼ਵ ਭਰ ਵਿੱਚ ਅੰਤਰਰਾਸ਼ਟਰੀ ਥੈਲੇਸੀਮੀਆ ਦਿਵਸ ਮਨਾਇਆ ਜਾਂਦਾ ਹੈ।ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਣ ਲਈ ਵਿਆਹ ਤੋਂ ਪਹਿਲਾਂ ਹੀਮੋਗਲੋਬਿਨ ਇਲੈਕਟ੍ਰੋਫੋਰੇਸਿਸ ਟੈਸਟ ਕਰਵਾਉਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ।
                  ਡਾ. ਗੁਰਸ਼ਰਨ ਸਿੰਘ ਸਕੱਤਰ ਥੈਲੇਸੀਮੀਆ ਸੁਸਾਇਟੀ ਨੇ ਦੱਸਿਆ ਕਿ ਜਿੰਨ੍ਹਾਂ ਮਾਤਾ ਪਿਤਾ ਅੰਦਰ ਥੈਲੇਸੀਮੀਆ ਜੀਨ ਹੁੰਦੇ ਹਨ, ਉਨ੍ਹਾਂ ਤੋਂ ਇਹ ਰੋਗ ਅੱਗੇ ਪੀੜ੍ਹੀਆਂ ਤੱਕ ਚੱਲਦਾ ਰਹਿੰਦਾ ਹੈ, ਜਿਸ ਨੂੰ ਮੈਡੀਕਲ ਭਾਸ਼ਾ ਵਿੱਚ ਥੈਲੇਸੀਮੀਆ ਕੈਰੀਅਰ ਕਿਹਾ ਜਾਂਦਾ ਹੈ।ਉਨ੍ਹਾਂ ਕਿਹਾ ਕਿ ਥੈਲੇਸੀਮੀਆ ਬਿਮਾਰੀ ਨਾਲ ਪੀੜ੍ਹਤ ਮਾਤਾ ਪਿਤਾ ਸਰੀਰਕ ਪੱਖੋਂ ਤੰਦਰੁਸਤ ਲੱਗਦੇ ਹਨ, ਜਿਸ ਕਾਰਨ ਪੂਰੀ ਜਿੰਦਗੀ ਇਸ ਬਿਮਾਰੀ ਬਾਰੇ ਪਤਾ ਨਹੀਂ ਲੱਗਦਾ।ਉਨ੍ਹਾਂ ਕਿਹਾ ਕਿ ਥੈਲੇਸੀਮੀਆ ਬਾਰੇ ਅਣਜਾਣਤਾ ਜਾਂ ਘੱਟ ਜਾਣਕਾਰੀ ਦੇ ਕਾਰਨ ਸਮਾਜ ਵਿੱਚ ਥੈਲੇਸੀਮੀਆ ਕੈਰੀਅਰ ਪਰਿਵਾਰਾਂ ਵਿੱਚ 25 ਪ੍ਰਤੀਸ਼ਤ ਬੱਚੇ ਥੈਲੇਸੀਮੀਆ ਮੇਜਰ ਨਾਮ ਦੀ ਗੰਭੀਰ ਬਿਮਾਰੀ ਨਾਲ ਪੀੜ੍ਹਤ ਹਨ।ਉਨ੍ਹਾਂ ਕਿਹਾ ਕਿ ਲੜਕਿਆਂ ਅਤੇ ਲੜਕੀਆਂ ਨੂੰ ਵਿਆਹ ਤੋਂ ਪਹਿਲਾਂ ਥੈਲੇਸੀਮੀਆ (ਹੀਮੋਗਲੋਬਿਨ-ਏ2) ਟੈਸਟ ਕਰਵਾਉਣਾ ਚਾਹੀਦਾ ਹੈ ਅਤੇ ਜੇ ਉਹ ਪਾਜ਼ਟਿਵ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ ਅਜਿਹੇ ਵਿਅਕਤੀ ਨਾਲ ਵਿਆਹ ਨਹੀਂ ਕਰਵਾਉਣਾ ਚਾਹੀਦਾ, ਜੋ ਥੈਲੇਸੀਮੀਆ ਕੈਰੀਅਰ ਹੋਣ।ਉਨ੍ਹਾਂ ਕਿਹਾ ਕਿ ਜੇ ਮਾਤਾ ਪਿਤਾ ਦੋਵੇਂ ਥੈਲੇਸੀਮੀਆ ਕੈਰੀਅਰ ਹਨ ਤਾਂ ਗਰਭ ਧਾਰਨ ਤੋਂ 10 ਹਫ਼ਤਿਆਂ ਬਾਅਦ ਭਰੂਣ ਦੀ ਜਾਂਚ ਕਰਕੇ ਇਸ ਬਿਮਾਰੀ ਬਾਰੇ ਪਤਾ ਲਗਾਇਆ ਜਾ ਸਕਦਾ ਹੈ ਅਤੇ ਜੇ ਬੱਚਾ ਥੈਲੇਸੀਮੀਆ ਮੇਜਰ ਹੋਵੇ ਤਾਂ ਅਜਿਹੀ ਸਥਿਤੀ ਵਿੱਚ ਡਾਕਟਰੀ ਸਲਾਹ ਅਤੇ ਨਿਗਰਾਨੀ ਅਧੀਨ ਮੈਡੀਕਲ ਟਰਮੀਨੇਸ਼ਨ ਆਫ਼ ਪ੍ਰੈਗਨੇਸੀ ਐਕਟ ਦਾ ਇਸਤਮਾਲ ਕਰਕੇ ਗਰਭਪਾਤ ਕੀਤਾ ਜਾ ਸਕਦਾ ਹੈ।
              ਐਸ.ਜੀ.ਆਰ.ਡੀ ਬਲੱਡ ਬੈਂਕ ਵਿਖੇ ਇੱਕ ਖੂਨਦਾਨ ਕੈਂਪ ਵੀ ਲਗਾਇਆ ਗਿਆ, ਜਿਥੇ ਵੱਖ-ਵੱਖ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਸਮੇਤ 150 ਤੋਂ ਵੱਧ ਵਿਅਕਤੀਆਂ ਨੇ ਥੈਲੇਸੀਮੀਆ ਦੇ ਮਰੀਜ਼ਾਂ ਲਈ ਖੂਨਦਾਨ ਕੀਤਾ। ਸੰਸਥਾਂ ਵੱਲੋਂ ਦਾਨੀ ਵਿਅਕਤੀਆਂ ਨੂੰ ਸਰਟੀਫਿਕੇਟ ਦੇ ਕੇ ਉਤਸ਼ਾਹਿਤ ਕੀਤਾ ਗਿਆ।
ਰੈਲੀ ਦੌਰਾਨ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਡਾਕਟਰ, ਐਮ.ਬੀ.ਬੀ.ਐਸ ਅਤੇ ਨਰਸਿੰਗ ਦੇ ਵਿਦਿਆਰਥੀਆਂ ਨੇ ਲੋਕਾਂ ਨੂੰ ਥੈਲੇਸੀਮੀਆ ਬਿਮਾਰੀ ਸਬੰਧੀ ਜਾਗਰੂਕ ਕੀਤਾ।ਡਾ. ਮਨਜੀਤ ਸਿੰਘ ਉਪਲ, ਡਾਇਰੈਕਟਰ ਪ੍ਰਿੰਸੀਪਲ, ਡਾ. ਅਨੁਪਮਾ ਮਹਾਜਨ, ਵਾਈਸ ਪ੍ਰਿੰਸੀਪਲ, ਡਾ. ਗੁਰਸ਼ਰਨ ਸਿੰਘ, ਪ੍ਰੋਫੈਸਰ ਤੇ ਮੁੱਖੀ, ਬੱਚਾ ਵਿਭਾਗ, ਅਮਨਦੀਪ ਸਿੰਘ ਡਿਪਟੀ ਰਜਿਸ਼ਟਰਾਰ ਤੇ ਹੋਰ ਨਾਮੀ ਸਖਸ਼ੀਅਤਾਂ ਮੌਜ਼ੂਦ ਰਹੀਆਂ।
                      ਸੰਸਥਾਂ ਵੱਲੋਂ 12 ਮਈ ਨੂੰ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਵਿੱਚ ਉਪਰੋਕਤ ਵਿਸ਼ੇ ਦੇ ਸਬੰੰਧ ‘ਚ ਇੱਕ ਬਹੁੱਤ ਵੱਡੇ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ।ਜਿਸ ਵਿੱਚ ਸੰਸਥਾ ਦੇ ਉਪਰਾਲਿਆ ਸਦਕਾ ਜਿਹੜੇ ਰੋਗੀਆਂ ਨੂੰ ਰਾਹਤ ਮਿਲੀ ਹੈ ਜਾਂ ਮਿਲ ਰਹੀ ਹੈ, ਉਹ ਆਪਣੀ ਵਿੱਥਿਆ ਆਪ ਸੁਣਾਉਣਗੇ।ਵਿਸ਼ਵ ਪ੍ਰਸਿੱਧ ਹਾਸ ਕਲਾਕਾਰ ਗੁਰਪ੍ਰੀਤ ਸਿੰਘ ਘੁੱਗੀ ਸੈਮੀਨਾਰ ‘ਚ ਬਤੋਰ ਮੁੱਖ ਮਹਿਮਾਨ ਪੁੱਜਣਗੇ ਅਤੇ ਥੈਲੇਸੀਮੀਆ ਨਾਲ ਪੀੜ੍ਹਤ ਮਰੀਜ਼ਾਂ ਦੀ ਹੋਸਲਾ ਅਫਜ਼ਾਈ ਕਰਨਗੇ।

Check Also

ਗੋਲਡਨ ਜੁਬਲੀ ਸੈਂਟਰ ਫਾਰ ਐਂਟਰਪ੍ਰਨਿਓਰਸ਼ਿਪ ਐਂਡ ਇਨੋਵੇਸ਼ਨ ਸੈਂਟਰ ਦੀ ਫਰਾਂਸ ਦੇ ਰਾਜਦੂਤ ਵਲੋਂ ਸ਼ਲਾਘਾ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …