ਸਮਰਾਲਾ, 17 ਅਗਸਤ (ਇੰਦਰਜੀਤ ਸਿੰਘ ਕੰਗ) – ਪਿੰਡ ਖੀਰਨੀਆਂ ਵਿੱਚ ਧੀਆਂ ਦਾ ਤਿਉਹਾਰ ਤੀਆਂ ਮਨਾਉਣ ਦਾ ਪਲੇਠਾ ਸਮਾਗਮ ਕੀਤਾ ਗਿਆ।ਇਸ ਵਿੱਚ ਪਿੰਡ ਦੀਆਂ ਸਾਰੀਆਂ ਸੁਆਣੀਆਂ ਅਤੇ ਕੁਆਰੀਆਂ ਧੀਆਂ ਦੀ ਸ਼ਮੂਲੀਅਤ ਨਾਲ ਖੂਬ ਰੌਣਕ ਲੱਗੀ।ਤੀਆਂ ਦੇ ਮੇਲੇ ਦਾ ਉਦਘਾਟਨ ਦਲਜੀਤ ਕੌਰ ਨੇ ਕੀਤਾ।ਪਿੰਡ ਨਿਵਾਸੀ ਗੁਰਮੀਤ ਸਿੰਘ ਅਤੇ ਦਲਜੀਤ ਕੌਰ ਦੀ ਕੈਨੇਡਾ ਨਿਵਾਸੀ ਧੀ ਕਿਰਨਜੋਤ ਨੇ ਮਾਇਆ ਦਾ ਖੁੱਲਾ ਗੱਫਾ ਦੇ ਕੇ ਸਮਾਗਮ ਨੂੰ ਸਫ਼ਲ ਬਣਾਇਆ।ਮੁਟਿਆਰਾਂ ਵਲੋਂ ਅੱਜ ਤੋਂ 40-45 ਵਰ੍ਹੇ ਪਹਿਲਾਂ ਵਾਲੇ ਪੰਜਾਬੀ ਪਹਿਰਾਵੇ ਪਾ ਕੇ ਅਤੇ ਘੜੇ, ਟੋਕਰੇ, ਟੋਕਰੀਆਂ ਆਦਿ ਚੁੱਕ ਕੇ ਸਾਰੇ ਪਿੰਡ ਵਿੱਚ ਗੇੜਾ ਦਿੱਤਾ ਗਿਆ ਅਤੇ ਬੋਲੀਆਂ ਪਾਈਆਂ ਗਈਆਂ।ਮੁਟਿਆਰਾਂ ਨੇ ਪੀਂਘਾਂ ਝੂਟਣ ਦੇ ਨਾਲ ਨਾਲ, ਚਰਖੇ ਕੱਤਣ ਅਤੇ ਤੋੜੇ ਮਧਾਣੀ ਨਾਲ ਦੁੱਧ ਰਿੜਕਿਆ।ਤਿੰਨ ਤੋਂ ਬਾਰਾਂ ਸਾਲ ਦੀਆਂ ਬੱਚੀਆਂ ਦੀਆਂ ਸੂਈ ’ਚ ਧਾਗਾ ਪਾਉਣ ਆਦਿ ਦੀਆਂ ਖੇਡਾਂ ਅਤੇ ਡਾਂਸ ਮੁਕਾਬਲੇ ਕਰਵਾਏ ਗਏ।ਵੱਡੀਆਂ ਧੀਆਂ ਦੇ ਪੇਪਰ ਡਾਂਸ, ਮਿਊਜ਼ੀਕਲ ਚੇਅਰ ਗੇਮ ਆਦਿ ਦੇ ਮੁਕਾਬਲੇ ਕਰਵਾਏ ਗਏ।ਸਾਰੀਆਂ ਮੁਟਿਆਰਾਂ ਤੇ ਬੱਚੀਆਂ ਨੇ ਗਿੱਧੇ ਵਿੱਚ ਚੰਗਾ ਰੰਗ ਬੰਨਿਆ।
ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸਾਹਰਪ੍ਰੀਤ ਸਿੰਘ ਸਿੱਧੂ ਨੇ ਨਿਭਾਈ।
Check Also
ਨਿਗਮ ਕਮਿਸ਼ਨਰ ਵਲੋਂ ਸ਼ਹਿਰ ਦੀਆਂ ਸੜਕਾਂ ਦੀ ਸਫਾਈ ਵਿਵਸਥਾ ਲਈ ਅਚਨਚੇਤ ਚੈਕਿੰਗ
ਅੰਮ੍ਰਿਤਸਰ, 24 ਮਈ (ਜਗਦੀਪ ਸਿੰਘ) – ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਸ਼ਹਿਰ ਦਾ ਦੌਰਾ ਕੀਤਾ …