ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ) – ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਚੰਡੀਗੜ੍ਹ ਅਧੀਨ ਚੱਲ ਰਹੀ ਸੰਸਥਾ ਸਹਿਯੋਗ (ਹਾਫ ਵੇਅ ਹੋਮ) ਵਿਖੇ ਪਦਮਾ ਨਾਮ ਦੀ ਸਹਿਵਾਸਣ, ਜਿਸ ਦੀ ਉਮਰ 35 ਸਾਲ ਹੈ, 18/01/2016 ਤੋਂ ਰਹਿ ਰਹੀ ਸੀ।ਸਹਿਵਾਸਣ ਹੋਣ ਕਾਰਨ ਇਸ ਦੀ ਦਵਾਈ ਪਿਛਲੇ ਕੁੱਝ ਸਮੇਂ ਤੋਂ ਚੱਲ ਰਹੀ ਸੀ।ਸਹਿਵਾਸਣ ਪਦਮਾ ਆਪਣੇ ਘਰ ਜਾਣ ਲਈ ਵਾਰ-ਵਾਰ ਜ਼ਿਦ ਕਰਦੀ ਸੀ।ਸੰਸਥਾ ਇੰਚਾਰਜ਼ ਮੈਡਮ ਸਵਿਤਾ ਦੁਆਰਾ ਇਸ ਦੀ ਕੋਂਸਲਿੰਗ ਕਰਵਾਈ ਗਈ।ਇਸ ਦੋਰਾਨ ਇਸ ਸਹਿਵਾਸਣ ਵਲੋਂ ਇਸ ਦੇ ਘਰ/ਪਰਿਵਾਰਕ ਮੈਂਬਰਾਂ ਬਾਰੇ ਦੱਸਿਆ ਗਿਆ ਅਤੇ ਇਹ ਪਤਾ ਚੱਲਿਆ ਕਿ ਇਹ ਸਹਿਵਾਸਣ ਕਰਨਾਟਕ ਸਟੇਟ ਦੀ ਰਹਿਣ ਵਾਲੀ ਹੈ।ਇਸ ਉਪਰੰਤ ਵਿਭਾਗ ਵਲੋਂ ਉਸ ਦੀ ਸਬੰਧਤ ਸਟੇਟ ਕਰਨਾਟਕ ਨਾਲ ਤਾਲਮੇਲ ਕੀਤਾ ਗਿਆ ਅਤੇ ਜ਼ਿਲਾ ਸਮਾਜਿਕ ਸੁਰੱਖਿਆ ਅਫਸਰ ਅੰਮ੍ਰਿਤਸਰ ਅਤੇ ਸੁਪਰਡੈਂਟ ਹੋਮ ਦੁਆਰਾ ਸਹਿਵਾਸਣ ਪਦਮਾ ਨੂੰ ਇਸ ਦੀ ਸਟੇਟ ਕਰਨਾਟਕ ਵਿੱਚ ਭੇਜਣ ਦੇ ਯੋਗ ਉਪਰਾਲੇ ਕੀਤੇ ਗਏ ਅਤੇ ਸਟੇਟ ਦੀ ਇੱਕ ਸੰਸਥਾ ਨਾਲ ਤਾਲਮੇਲ ਕਰਕੇ ਇਸ ਸਹਿਵਾਸਣ ਨੂੰ ਉਸ ਸੰਸਥਾ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ ।
Check Also
ਮਾਂ ਦਿਵਸ ‘ਤੇ ਬੱਚਿਆਂ ਦੇ ਡਰਾਇੰਗ ਮੁਕਾਬਲੇ ਕਰਵਾਏ ਗਏ
ਸੰਗਰੂਰ, 11 ਮਈ (ਜਗਸੀਰ ਲੌਂਗੋਵਾਲ) – ਮਦਰ ਡੇ ਦਿਵਸ ਮੌਕੇ ਸਥਾਨਕ ਰਬਾਬ ਕਲਾਸਿਜ਼ ਸੰਗਰੂਰ ਵਿਖੇ …