ਅੰਮ੍ਰਿਤਸਰ, 30 ਅਕਤੂਬਰ (ਸੁਖਬੀਰ ਸਿੰਘ) – ਪੁਲਿਸ ਕਮਿਸ਼ਨਰ ਅੰਮ੍ਰਿਤਸਰ ਅਰੁਨ ਪਾਲ ਸਿੰਘ ਆਈ.ਪੀ.ਐਸ ਦੇ ਦਿਸ਼ਾ ਨਿਰਦੇਸ਼ਾਂ ‘ਤੇ ਏ.ਡੀ.ਸੀ.ਪੀ-ਟਰੈਫਿਕ ਸ਼੍ਰੀਮਤੀ ਅਮਨਦੀਪ ਕੌਰ ਪੀ.ਪੀ.ਐਸ ਅਤੇ ਏ.ਸੀ.ਪੀ-ਟਰੈਫਿਕ ਅੰਮ੍ਰਿਤਸਰ ਰਜੇਸ਼ ਕੱਕੜ ਪੀ.ਪੀ.ਐਸ, ਦੀ ਅਗਵਾਈ ਹੇਠ ਟਰੈਫਿਕ ਐਜੂਕੇਸ਼ਨ ਸੈਲ ਵੱਲੋਂ ਵੇਰਕਾ ਬਾਈਪਾਸ ਵਿਖੇ ਰੇਤਾ/ਬੱਜ਼ਰੀ ਦੇ ਕਮਰਸ਼ੀਅਲ਼ ਵਾਹਣਾਂ ਨਾਲ ਇੱਕ ਟਰੈਫਿਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਐਸ.ਆਈ ਹਰਭਜਨ ਸਿੰਘ, ਐਚ.ਸੀ ਸਲਵੰਤ ਸਿੰਘ, ਸੀ.ਟੀ ਰਜੇਸ਼ ਕੁਮਾਰ ਟਰੈਫਿਕ ਐਜੂਕੇਸ਼ਨ ਸੈਲ ਵਲੋਂ ਕਮਰਸ਼ੀਅਲ਼ ਵਾਹਣ ਡਰਾਈਵਰਾਂ ਨੂੰ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਸ਼ੇਸ਼ ਤੌਰ ‘ਤੇ ਲੇਨ ਡਰਾਇਵਿੰਗ ਦੀ ਪਾਲਣਾ ਕਰਨ, ਹੌਲੀ ਚੱਲਣ ਵਾਲੇ ਵਾਹਣ ਖੱਬੀ ਲੇਨ ਅਤੇ ਤੇਜ਼ ਰਫਤਾਰ ‘ਚ ਚੱਲਣ ਵਾਲੇ ਵਹੀਕਲ ਸੱਜੀ ਲੇਨ ਵਿੱਚ ਚਲਾਉਣ ਬਾਰੇ ਦੱਸਿਆ ਗਿਆ।ਹਾਈਵੇ ਤੇ ਚੱਲਦੇ ਸਮੇਂ ਤੁਰੰਤ ਬਰੇਕ ਨਾ ਲਗਾਉਣ ਬਾਰੇ ਕਿਹਾ ਗਿਆ ਅਤੇ ਓਵਰਲੋਡਿੰਗ ਬਾਰੇ, ਡ੍ਰਿੰਕ ਐਂਡ ਡਰਾਇਵ, ਰੈਡ ਲਾਇਟ ਜੰਪ ਨਾ ਕਰਨ ਬਾਰੇ ਸੁਚੇਤ ਕੀਤਾ।
Check Also
ਬਾਬਾ ਬਕਾਲਾ ਸਾਹਿਬ ਨੂੰ ਕੀਤਾ ਜਾਵੇਗਾ ਪੰਜਾਬ ‘ਚ ਸਭ ਤੋਂ ਪਹਿਲਾਂ ਨਸ਼ਾ ਮੁਕਤ – ਪ੍ਰਧਾਨ ਸੁਰਜੀਤ ਕੰਗ
ਬਾਬਾ ਬਕਾਲਾ, 7 ਮਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੇ ਨਗਰ ਪੰਚਾਇਤ ਬਾਬਾ …