Sunday, November 24, 2024

ਭੁਪਾਲ ਵਿਖੇ ਹੋਣ ਵਾਲੇ ਰਾਸ਼ਟਰੀ ਪੱਧਰ ਦੇ ਸੰਮੇਲਨ ਲਈ ਪੰਜਾਬ ਤੋਂ ਕਹਾਣੀਕਾਰਾਂ ਦਾ ਜਥਾ ਰਵਾਨਾ

ਸੰਗਰੂਰ, 17 ਜੂਨ (ਜਗਸੀਰ ਲੌਂਗੋਵਾਲ) – ਲਘੂਕਥਾ ਸੋਧ ਕੇਂਦਰ ਸੰਮਿਤੀ ਭੁਪਾਲ ਵਲੋਂ 18 ਜੂਨ ਨੂੰ ਕਰਵਾਏ ਜਾ ਰਹੇ ਸਲਾਨਾ ਅਖਿਲ ਭਾਰਤੀਯ ਲਘੂਕਥਾ ਸੰਮੇਲਨ ਚ ਹਿੱਸਾ ਲੈਣ ਲਈ ਪੰਜਾਬ ਤੋਂ ਕਹਾਣੀਕਾਰ ਅਤੇ ਲੇਖਕਾਂ ਦਾ ਇੱਕ ਜਥਾ ਰਵਾਨਾ ਹੋਇਆ।
ਰਵਿੰਦਰਨਾਥ ਟੈਗੋਰ ਵਿਸ਼ਵ ਵਿਦਿਆਲਿਆ ਅਤੇ ਵਨਮਾਲੀ ਸਿਰਜਨ ਪੀਠ ਭੁਪਾਲ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਸਲਾਨਾ ਉਤਸ਼ਵ ਵਿੱਚ ਦੇਸ਼-ਵਿਦੇਸ਼ ਦੇ ਮਿੰਨੀ ਕਹਾਣੀ ਲੇਖਕ ਅਤੇ ਹੋਰ ਲੇਖਕ ਹਿੱਸਾ ਲੈ ਰਹੇ ਹਨ।ਇਸ ਉਤਸਵ ਵਿੱਚ ਸ਼ਾਮਲ ਹੋਣ ਜਾ ਰਹੇ, ਪੰਜਾਬ ਦੇ ਮਿੰਨੀ ਕਹਾਣੀ ਲੇਖਕ ਜਗਦੀਸ਼ ਰਾਏ ਕੁਲਰੀਆਂ, ਦਰਸ਼ਨ ਸਿੰਘ ਬਰੇਟਾ, ਮਹਿੰਦਰ ਪਾਲ ਬਰੇਟਾ, ਪਰਮਜੀਤ ਕੌਰ, ਗੁਰਪ੍ਰੀਤ ਕੌਰ, ਗੁਰਸੇਵਕ ਰੋੜਕੀ ਅਤੇ ਬੀਰ ਇੰਦਰ ਸਿੰਘ ਬਨਭੌਰੀ ਨੇ ਦੱਸਿਆ ਕਿ ਡਾਕਟਰ ਸ਼ਿਆਮ ਸੁੰਦਰ ਦੀਪਤੀ ਦੀ ਅਗਵਾਈ ਵਿੱਚ ਪੰਜਾਬ ਤੋਂ ਇਹ ਮਿੰਨੀ ਕਹਾਣੀ ਲੇਖਕ ਮੰਚ ਦੇ ਮੈਂਬਰ ਇਸ ਸੰਮੇਲਨ ਦਾ ਹਿੱਸਾ ਬਣ ਰਹੇ ਹਨ।ਉਨ੍ਹਾਂ ਦੱਸਿਆ ਕਿ ਇਸ ਸੰਮੇਲਨ ਦੌਰਾਨ ਮਿੰਨੀ ਕਹਾਣੀਆਂ ਦੇ ਭਵਿੱਖ ਅਤੇ ਮੌਜ਼ੂਦਾ ਲੇਖਣੀ ‘ਤੇ ਵਿਚਾਰ ਚਰਚਾ ਸਮੇਤ ਇਸ ਖੇਤਰ ਚ ਆਪੋ-ਆਪਣੇ ਅਨੁਭਵ ਹੋਰਨਾਂ ਲੇਖਕਾਂ ਨਾਲ ਸਾਂਝੇ ਕੀਤੇ ਜਾਣਗੇ।ਦੇਸ਼-ਵਿਦੇਸ਼ ਵਿੱਚ ਆਪੋ-ਆਪਣੀਆਂ ਭਾਸ਼ਾਵਾਂ ਵਿੱਚ ਇੱਕ ਮੰਚ ‘ਤੇ ਆਪਣੀਆਂ ਲਿਖਤਾਂ ਪੜ੍ਹਨ ਦਾ ਇਹ ਇੱਕ ਵੱਡਾ ਮੰਚ ਹੈ।ਉਨ੍ਹਾਂ ਦੱਸਿਆ ਕਿ ਇਸ ਰਾਸ਼ਟਰੀ ਪੱਧਰ ਦੇ ਮੰਚ ‘ਤੇ ਪੰਜਾਬ ਤੋਂ ਪ੍ਰਸਿੱਧ ਲੇਖਕ ਡਾਕਟਰ ਸ਼ਿਆਮ ਸੁੰਦਰ ਦੀਪਤੀ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾਵੇਗਾ।

Check Also

ਸੂਬੇ ਦਾ ਵਿਕਾਸ ਕਰਨਾ ਮੇਰੀ ਪਹਿਲੀ ਤਰਜ਼ੀਹ – ਡਾ. ਰਵਜੋਤ ਸਿੰਘ

ਵਾਲਡ ਸਿਟੀ ਦੇ ਸੀਵਰੇਜ ਨੂੰ ਬਦਲਣ ਦੀ ਬਣਾਓ ਤਜਵੀਜ਼ ਅੰਮ੍ਰਿਤਸਰ, 23 ਨਵੰਬਰ (ਸੁਖਬੀਰ ਸਿੰਘ) – …