Sunday, May 25, 2025
Breaking News

ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ 54ਵਾਂ ਸਥਾਪਨਾ ਦਿਵਸ 24 ਨਵੰਬਰ ਨੂੰ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਆਪਣਾ 54ਵਾਂ ਸਥਾਪਨਾ ਦਿਵਸ 24 ਨਵੰਬਰ 2023 (ਸ਼ੁੱਕਰਵਾਰ) ਨੂੰ ਉਤਸ਼ਾਹ ਨਾਲ ਮਨਾਉਣ ਜਾ ਰਹੀ ਹੈ।ਵਾਈਸ-ਚਾਂਸਲਰ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਹੇਠ ਵੱਖ-ਵੱਖ ਕਮੇਟੀਆਂ ਵਲੋ ਕਾਰਜ਼ ਆਰੰਭੇ ਗਏ ਹਨ।ਇਸ ਦਿਨ ਦੇ ਜਸ਼ਨਾਂ ਦਾ ਆਰੰਭ 24 ਨਵੰਬਰ 2023 ਸਵੇਰੇ 8.15 ਵਜੇ ਗੁਰਦੁਆਰਾ ਸਾਹਿਬ ਵਿਖੇ ਭੋਗ ਸ੍ਰੀ ਅਖੰਡ ਪਾਠ ਉਪਰੰਤ ਸ਼ਬਦ ਕੀਰਤਨ ਅਤੇ ਅਰਦਾਸ ਨਾਲ ਹੋਵੇਗਾ।
ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਨੇ ਇਸ ਸਬੰਧੀ ਦੱਸਿਆ ਕਿ ਪ੍ਰਨੀਤ ਸਿੰਘ ਸਚਦੇਵ, ਆਈ.ਆਰ.ਐਸ (ਸੇਵਾ-ਮੁਕਤ) ਪ੍ਰੋਫੈਸਰ ਆਫ ਐੈਮੀਨੈਂਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਸਾਬਕਾ ਪ੍ਰਿੰਸੀਪਲ ਚੀਫ ਕਮਿਸ਼ਨਰ ਇਨਕਮ ਟੈਕਸ, ਨਾਰਥ ਵੈਸਟ ਅਤੇ ਪ੍ਰੋਫੈਸਰ (ਡਾ.) ਦਰਸ਼ਨ ਸਿੰਘ ਸਾਬਕਾ ਪ੍ਰੋਫੈੈਸਰ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਦਿਅਕ ਭਾਸ਼ਣ ਦੇਣਗੇ।
ਇਸੇ ਤਰ੍ਹਾਂ ਯੂਨੀਵਰਸਿਟੀ ਦਾ ਗੈਲਰੀ-ਹਿਸਟਰੀ ਐਂਡ ਡਰੀਮਜ਼ ਵਿਖੇ ਪੇਂਟਿੰਗ ਪ੍ਰਦਰਸ਼ਨੀ ਅਤੇ ਭਾਈ ਗੁਰਦਾਸ ਲਾਇਬ੍ਰੇਰੀ ਦੇ ਨਜ਼ਦੀਕ ਲੋਕ ਕਲਾ ਪ੍ਰਦਰਸ਼ਨੀ ਵੀ ਲੱਗੇਗੀ।ਇਸ ਦਿਨ ਗੁਰੂ-ਕਾ-ਲੰਗਰ ਯੂਨੀਵਰਸਿਟੀ ਦੇ ਬਹੁਮੰਤਵੀ ਇਨਡੋਰ ਜ਼ਿਮਨੇਜ਼ੀਅਮ ਦੇ ਸਾਹਮਣੇ ਦੁਪਹਿਰ 1.00 ਵਜੇ ਆਰੰਭ ਹੋਵੇਗਾ।ਦੇਰ ਸ਼ਾਮ ਨੂੰ 7.00 ਤੋਂ 8.00 ਵਜੇ ਤੱਕ ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਕੀਰਤਨ ਦਰਬਾਰ ਹੋਵੇਗਾ।

Check Also

ਨਿਗਮ ਕਮਿਸ਼ਨਰ ਵਲੋਂ ਸ਼ਹਿਰ ਦੀਆਂ ਸੜਕਾਂ ਦੀ ਸਫਾਈ ਵਿਵਸਥਾ ਲਈ ਅਚਨਚੇਤ ਚੈਕਿੰਗ

ਅੰਮ੍ਰਿਤਸਰ, 24 ਮਈ (ਜਗਦੀਪ ਸਿੰਘ) – ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਸ਼ਹਿਰ ਦਾ ਦੌਰਾ ਕੀਤਾ …