ਅੰਮ੍ਰਿਤਸਰ ਵਾਸੀਆਂ ਨੇ ਲਖਵਿੰਦਰ ਵਡਾਲੀ ਦੇ ਗੀਤਾਂ ਦਾ ਮਾਣਿਆ ਆਨੰਦ
ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ਸੈਰ ਸਪਾਟਾ ਕੇਂਦਰ ਵਜੋਂ ਵਿਸ਼ਵ ਭਰ ‘ਤੇ ਪ੍ਰਸਿੱਧ ਕਰਨ ਲਈ ਅੰਮ੍ਰਿਤਸਰ ਵਿਖੇ ਮਨਾਏ ਜਾ ਰਹੇ ਰੰਗਲੇ ਪੰਜਾਬ ਦੇ ਤੀਜੇ ਦਿਨ ਰਣਜੀਤ ਐਵੀਨਿਊ ਗਰਾਉਂਡ (ਜਿਸ ਨੂੰ ਕੀ ਤਾਲ ਚੌਂਕ ਦਾ ਨਾਂ ਦਿੱਤਾ ਗਿਆ ਹੈ), ਵਿਖੇ ਵੱਡੀ ਗਿਣਤੀ ‘ੱਚ ਲੋਕ ਪੁੱਜੇ ਅਤੇ ਲਖਵਿੰਦਰ ਵਡਾਲੀ ਦੇ ਗੀਤਾਂ ਦਾ ਆਨੰਦ ਮਾਣਿਆ।
ਦੱਸਣਯੋਗ ਹੈ ਕਿ ਇਸ ਸਥਾਨ ਤੇ ਫੂਡਿਸਤਾਨ ਅਤੇ ਸ਼ਾਪਿੰਗ ਫੈਸਟੀਵਲ ਦੇ ਸਟਾਲ ਵੀ ਲਗਾਏ ਗਏ ਹਨ। ਜਿਥੇ ਖਾਣ-ਪੀਣ ਦੇ ਸ਼ੌਕੀਨਾਂ ਲਈ ਦੇਸ਼ ਭਰ ਵਿਚੋਂ ਵੱਡੇ ਬਰਾਂਡ ਰੂਪੀ ਰੈਸਟੋਰੈਂਟ ਆਪਣੇ ਖਾਣੇ ਪਰੋਸ ਰਹੇ ਹਨ। ਇਸ ਤੋਂ ਇਲਾਵਾ ਖਰੀਦ ਫਰੋਖ਼ਤ ਲਈ ਆਪਣੀ ਹੱਥਕਲਾ ਲਈ ਜਾਣੇ ਜਾਂਦੇ ਮਾਹਿਰ ਦੇਸ਼ ਭਰ ਵਿਚੋਂ ਪਹੁੰਚ ਕੇ ਆਪਣੇ ਉਤਪਾਦਾਂ ਨੂੰ ਵੇਚ ਰਹੇ ਹਨ।
ਇਥੇ ਲਗਭਗ 100 ਸਟਾਲ ਲਗਾਏ ਗਹੇ ਹਨ, ਜਿਨਾਂ ਵਿਚੋਂ ਮੁੱਖ ਤੌਰ ‘ਤੇ ਨਾਵਲਟੀ ਸਵੀਟ, ਬੰਸਲ ਸਵੀਟ, ਗੋਏਨਕਾ ਸਵੀਟ, ਬੇਕਰਜ਼਼, ਬੀਰਾ ਮੀਟ ਵਾਲਾ, ਮੱਖਣ ਫਿਸ਼ ਸ਼ਾਪ, ਰਾਜਸਥਾਨੀ ਖਾਣੇ, ਸ਼ਾਹੀ ਕਿਲ੍ਹਾ ਆਦਿ ਵਰਨਣਯੋਗ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ, ਵਧੀਕ ਕਮਿਸ਼ਨਰ ਸੁਰਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਨਿਕਾਸ ਕੁਮਾਰ, ਮੁਨੀਸ਼ ਅਗਰਵਾਲ ਅਤੇ ਹੋਰ ਅਧਿਕਾਰੀ ਹਾਜ਼ਰ ਸਨ।