Monday, April 7, 2025
Breaking News

ਸਲਾਈਟ ਵਿਖੇ ਐਨ.ਸੀ.ਸੀ ਕੈਂਪ ‘ਚ ਕੈਡਿਟਾਂ ਨੂੰ ਵੱਖ-ਵੱਖ ਤਰ੍ਹਾਂ ਦੀ ਸਿਖਲਾਈ ਦਿੱਤੀ ਜਾ ਰਹੀ ਹੈ

ਸੰਗਰੂਰ, 8 ਜੂਨ (ਜਗਸੀਰ ਲੌਂਗੋਵਾਲ) – 14 ਪੰਜਾਬ ਬਟਾਲੀਅਨ ਐਨ.ਸੀ.ਸੀ ਨਾਭਾ ਵਲੋਂ ਸਲਾਈਟ ਵਿਖੇ ਚੱਲ ਰਹੇ ਐਨ.ਸੀ.ਸੀ ਦਾ 10 ਰੋਜ਼ਾ ਸਲਾਨਾਂ ਟਰੇਨਿੰਗ ਕੈਂਪ ਨੂੰ ਸਫ਼ਲਤਾਪੂਰਵਕ ਬਣਾਉਣ ਲਈ ਦਿਨ-ਰਾਤ ਗਤੀਵਿਧੀਆ ਚੱਲ ਰਹੀਆਂ ਹਨ।ਕੈਡਿਟਾਂ ਦੇ ਭਵਿੱਖ ਨੂੰ ਸੁਨਹਿਰੀ ਬਣਾਉਣ ਲਈ ਉਹਨਾਂ ਨੂੰ ਐਨ.ਸੀ.ਸੀ ਦੀ ਵੱਖ-ਵੱਖ ਤਰ੍ਹਾਂ ਦੀ ਟਰੇਨਿੰਗ ਦਿੱਤੀ ਜਾ ਰਹੀ ਹੈ।ਜਿਸ ਤਹਿਤ ਸੰਗਰੂਰ ਫਾਇਰ ਫਾਇਟਿੰਗ ਵਲੋਂ ਆਈ ਟੀਮ ਨੇ ਕੈਡਿਟਾਂ ਨੂੰ ਅਚਨਚੇਤ ਲੱਗੀ ਅੱਗ ਉਪਰ ਕਾਬੂ ਪਾਉਣ ਬਾਰੇ ਵਿਸਥਾਰ ਜਾਣਕਾਰੀ ਦਿੱਤੀ ਅਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਦੇ ਉਪਾਅ ਅਤੇ ਸੁਝਾਅ ਦਿੱਤੇ ਤਾਂ ਜੋ ਕੈਡਿਟਾਂ ਦਾ ਬਹੁਪੱਖੀ ਵਿਕਾਸ ਹੋ ਸਕੇ।ਕਮਾਂਡਿੰਗ ਅਫਸਰ ਕਰਨਲ ਸੰਜੇ ਸਿੰਘ ਦੀ ਅਗਵਾਈ ਵਿੱਚ ਸਕੂਲਾਂ/ਕਾਲਜਾਂ ਦੇ ਲਗਭਗ 450 ਕੈਡਿਟਾਂ (ਲੜਕੇ/ਲੜਕਿਆਂ) ਉਲੀਕੇ ਪ੍ਰੋਗਰਾਮ ਮੁਤਾਬਿਕ ਸਿਖਲਾਈ ਲੈ ਰਹੇ ਹਨ, ਜਿਸ ਵਿੱਚ 0.22 ਰਾਇਫਲ ਦੀ ਟੈਕਨੀਕਲ ਜਾਣਕਾਰੀ/ ਖੋਲਣਾ-ਜੋੜਣਾ, ਇੰਡੀਕੈਸ਼ਨ ਆਫ ਲੈਂਡ ਮਾਰਕ, ਕੰਨਵੇਸ਼ਨਲ ਸਾਇਨਮੈਂਪ ਦੀ ਜਾਣਕਾਰੀ, ਡਿਜੈਸਟਰ ਮੈਨੇਜ਼ਮੈਂਟ ਦੀ ਜਾਣਕਾਰੀ, ਦਿੱਤੀ ਜਾ ਰਹੀ ਹੈ।ਕੈਡਿਟਾਂ ਦੇ ਬਹੁਪੱਖੀ ਵਿਕਾਸ ਲਈ ਖੇਡ ਮੁਕਾਬਲੇ ਅਤੇ ਕਲਚਰ ਪ੍ਰੋਗਰਾਮ ਵੀ ਕਰਵਾਏ ਜਾ ਰਹੇ ਹਨ ਜਿਸ ਵਿੱਚ ਖੋ-ਖੋ, ਟੰਗ ਆਫ ਵਾਰ, ਬਾਲੀਬਾਲ, ਫੁੱਟਬਾਲ, ਬਾਸਕਿਟ ਬਾਲ, ਸ਼ਾਮਿਲ ਹਨ, ਕਲਚਰ ਪ੍ਰੋਗਰਾਮ ਵਿੱਚ ਕੈਡਿਟਾਂ ਵਲੋਂ ਗਰੁੱਪ ਸੌਂਗ ਗਾਇਆ ਗਿਆ, ਜਿਸ ਦੌਰਾਨ ਕੈਡਿਟ ਕਾਫੀ ਉਤਸ਼ਾਹਿਤ ਨਜ਼ਰ ਆਏ।

Check Also

ਖਾਲਸਾ ਕਾਲਜ ਵੂਮੈਨ ਅਤੇ ਲੌਰੇਂਸ਼ੀਅਨ ਯੂਨੀਵਰਸਿਟੀ ਦਰਮਿਆਨ ਹੋਇਆ ਸਮਝੌਤਾ

ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਅਕਾਦਮਿਕ ਸਹਿਯੋਗ ਨੂੰ ਵਧਾਉਣ ਅਤੇ ਵਿਦਿਆਰਥੀਆਂ ਲਈ ਬਿਹਤਰ …