Sunday, December 22, 2024

ਸ਼੍ਰੋਮਣੀ ਕਮੇਟੀ ਦੇ ਸਾਬਕਾ ਮੁਲਾਜਮਾਂ ਦੇ ਮਿੱਤਰ ਮੰਡਲ ਨੇ ਰਣਜੀਤ ਸਿੰਘ ਨੂੰ ਕੀਤਾ ਸਨਮਾਨਿਤ

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਵਿੱਤੀ ਮਾਮਲਿਆਂ ਦੇ ਮਾਹਿਰ, ਸਮਾਜ ਸੇਵਕ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਵਧੀਕ ਸਕੱਤਰ ਰਣਜੀਤ ਸਿੰਘ 6 ਮਹੀਨੇ ਲਈ ਕਨੇਡਾ ਦੀ ਯਾਤਰਾ ਤੇ ਜਾ ਰਹੇ ਹਨ।ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੁਲਾਜ਼ਮਾਂ ਦੇ ਮਿੱਤਰ ਮੰਡਲ ਵੱਲੋਂ ਰਵਾਨਾ ਹੋਣ ਤੋਂ ਪਹਿਲਾਂ ਸਨਮਾਨਤ ਕੀਤਾ ਗਿਆ।ਰਣਜੀਤ ਸਿੰਘ ਪਿਛਲੇ ਸਮੇਂ ਤੋਂ ਵਾਤਾਵਰਣ ਦੇ ਬਦਲਾਅ ਤੋਂ ਚਿੰਤਤ ਹਨ ਤੇ ਉਨ੍ਹਾਂ ਵੱਲੋਂ ਵੱਡੀ ਪੱਧਰ ‘ਤੇ ਛਾਂਦਾਰ, ਫੱਲਦਾਰ ਪੌਦੇ ਲਗਾਉਣ ਦੀ ਸੇਵਾ ਨਿਭਾਈ ਜਾ ਰਹੀ ਹੈ। ਵੱਖ-ਵੱਖ ਮਾਰਗਾਂ, ਸਕੂਲਾਂ, ਸ਼ਮਸ਼ਾਨ ਭੂਮੀਆਂ, ਖੁਲੀਆਂ ਪਾਰਕਾਂ ਦੀ ਨਿਸ਼ਾਨਦੇਹੀ ਕਰ ਕੇ ਉਹ ਆਪਣੀ ਟੀਮ ਨਾਲ ਜੰਗਲਾਤ ਵਿਭਾਗ ਦਾ ਸਹਿਯੋਗ ਲੈ ਕੇ ਬੂਟੇ ਲਾਉਣ ਤੇ ਫਿਰ ਉਨ੍ਹਾਂ ਦੇ ਪਾਲਣ ਪੋਸ਼ਣ, ਪਾਣੀ ਦੇਣ ਆਦਿ ਦੀ ਨਿਗਰਾਨੀ ਲਈ ਵੱਖ-ਵੱਖ ਲੋਕਾਂ ਦਾ ਸਹਿਯੋਗ ਵੀ ਲੈਂਦੇ ਹਨ।ਮਿੱਤਰ ਮੰਡਲ ਦੇ ਮੁਖੀ ਮੈਂਬਰ ਜੋਗਿੰਦਰ ਸਿੰਘ ਅਦਲੀਵਾਲ, ਦਿਲਜੀਤ ਸਿੰਘ ਬੇਦੀ, ਪ੍ਰੀਤਮ ਸਿੰਘ ਪੁਰੀ ਅਦਲੀਵਾਲ, ਹਰਜਿੰਦਰ ਸਿੰਘ ਸੰਧੂ ਸਹਾਇਕ ਰਜਿਸਟਰਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਰਣਜੀਤ ਸਿੰਘ ਦੀਆਂ ਸੇਵਾਵਾਂ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਅਤੇ ਸ਼ੁਭਕਾਮਨਾਵਾਂ ਦਿੱਤੀਆਂ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …