Thursday, December 12, 2024

ਖ਼ਾਲਸਾ ਕਾਲਜ ਐਜ਼ੂਕੇਸ਼ਨ ਵਿਖੇ ਗੁਰਨਾਮ ਸਿੰਘ ਦਾ ਸਟੂਡੈਂਟ ਆਫ਼ ਦਾ ਯੀਅਰ ਐਵਾਰਡ-2023 ਨਾਲ ਸਨਮਾਨ

ਅੰਮ੍ਰਿਤਸਰ, 6 ਦਸੰਬਰ (ਜਗਦੀਪ ਸਿੰਘ) – ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਜੀ.ਟੀ ਵਿਖੇ ਗੁਰਨਾਮ ਸਿੰਘ ਯਾਦਗਾਰੀ ਸਟੂਡੈਂਟ ਆਫ਼ ਦਾ ਯੀਅਰ ਐਵਾਰਡ-2023 ਸਮਾਰੋਹ ਕਰਵਾਇਆ ਗਿਆ।ਮੁੱਖ ਮਹਿਮਾਨ ਵਜੋਂ ਪੁੱਜੇ ਖ਼ਾਲਸਾ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਮਹਿਲ ਸਿੰਘ ਵੱਲੋਂ ਸਨਮਾਨ ਪੱਤਰ ਅਤੇ ਰਾਸ਼ੀ ਨਾਲ ਸਨਮਾਨ ਕੀਤਾ ਗਿਆ।
ਪ੍ਰੋਗਰਾਮ ਦੀ ਸ਼ਰੂਆਤ ’ਚ ਖ਼ਾਲਸਾ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ ਨੇ ਆਏ ਹੋਏ ਮੁੱਖ ਮਹਿਮਾਨ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ।ਡਾ. ਕੁਮਾਰ ਨੇ ਕਿਹਾ ਕਿ ੱ ਗੁਰਨਾਮ ਸਿੰਘ (ਸੰਸਥਾਪਕ ਪ੍ਰਿੰਸੀਪਲ ਖ਼ਾਲਸਾ ਕਾਲਜ ਆਫ ਐਜੂਕੇਸ਼ਨ ਜੀ.ਟੀ ਰੋਡ) ਦੀ ਯਾਦ ’ਚ ਸ਼ੁਰੂ ਕੀਤਾ ਗਿਆ ਸਟੂਡੈਂਟ ਆਫ਼ ਦਾ ਯੀਅਰ ਐਵਾਰਡ ਇੱਕ ਵਿਸ਼ੇਸ਼ ਉਪਰਾਲਾ ਹੈ, ਜੋ ਸਾਰੇ ਹੀ ਵਿਦਿਆਰਥੀਆਂ ਲਈ ਇੱਕ ਪ੍ਰੇਰਨਾ ਸਰੋਤ ਹੈ।
ਡਾ. ਕੁਮਾਰ ਨੇ ਕਿਹਾ ਕਿ ਐਵਾਰਡ ਸਮਾਰੋਹ ’ਚ ਕਾਲਜ ਦੇ ਵੱਖ-ਵੱਖ ਕੋਰਸਾਂ ’ਚ ਪੜ੍ਹ ਰਹੇ ਵਿਦਿਆਰਥੀਆਂ ਨੇ ਅਪਲਾਈ ਕੀਤਾ।ਲਵਪ੍ਰੀਤ ਸਿੰਘ (ਬੀ.ਐਡ), ਸੁਖਲੀਨ ਕੌਰ (ਬੀ.ਐਡ-ਐਮ.ਐਡ), ਅਕਾਂਕਸ਼ਾ ਰਾਣਾ (ਬੀ.ਏ.-ਬੀ.ਐਡ) ਨੂੰ ਸਟੂਡੈਂਟ ਆਫ਼ ਦਾ ਯੀਅਰ ਐਵਾਰਡ-2023 ਨਾਲ ਨਿਵਾਜ਼ਿਆ ਗਿਆ।ਹਰੇਕ ਵਿਦਿਆਰਥੀ ਨੂੰ ਸਨਮਾਨ ਪੱਤਰ ਅਤੇ 21000/- ਰੁਪੈ ਦੀ ਰਾਸ਼ੀ ਪ੍ਰਦਾਨ ਕੀਤੀ ਗਈ।ਉਨ੍ਹਾਂ ਕਿਹਾ ਕਿ ਜਿਹੜੇ ਵਿਦਿਆਰਥੀਆਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ ਉਨ੍ਹਾਂ ’ਚ ਮਹਿਕਦੀਪ ਕੌਰ (ਬੀ.ਐਡ-ਐਮ.ਐਡ), ਰਮਿੰਦਰ ਕੌਰ, ਬ੍ਰਿਜਮੋਹਨ, ਅਕਾਸ਼ ਮਸੀਹ, ਕਿਰਨਦੀਪ ਕੌਰ, ਕਸ਼ਿਸ਼ (ਬੀ.ਐਡ) ਨਿਸ਼ਾਨ ਸਿੰਘ, (ਬੀ.ਏ-ਬੀ.ਐਡ), ਪਵਨਦੀਪ ਸਿੰਘ (ਬੀ.ਐਸ.ਸੀ- ਬੀ.ਐਡ) ਦੇ ਨਾਮ ਜ਼ਿਕਰਯੋਗ ਹਨ।
ਪ੍ਰੋਗਰਾਮ ਦੇ ਅੰਤ ਡਾ. ਕੁਮਾਰ ਦੇ ਨਾਲ-ਨਾਲ ਵਾਇਸ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ, ਡਾ. ਨਿਰਮਲਜੀਤ ਕੌਰ (ਐਸੋਸੀਏਟ ਪ੍ਰੋਫੈਸਰ), ਡਾ. ਗੁਰਜੀਤ ਕੌਰ (ਐਸੋਸੀਏਟ ਪ੍ਰੋਫੈਸਰ) ਅਤੇ ਪ੍ਰੋਗਰਾਮ ਕੋ-ਆਰਡੀਨੇਟਰ ਡਾ. ਬਿੰਦੂ ਸ਼ਰਮਾ, ਡਾ. ਮਨਿੰਦਰ ਕੌਰ, ਡਾ. ਪਾਰੂਲ ਅਗਰਵਾਲ, ਡਾ. ਮਨਪ੍ਰੀਤ ਕੌਰ ਨੇ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ।

Check Also

ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ

ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …