ਅੰਮ੍ਰਿਤਸਰ, 6 ਦਸੰਬਰ (ਸੁਖਬੀਰ ਸਿੰਘ) – ਲੰਬੇ ਸਮੇਂ ਤੋਂ ਬੰਦ ਪਈਆਂ ਬੀ.ਆਰ.ਟੀ.ਐਸ ਬੱਸਾਂ ਅੱਜ ਦੁਬਾਰਾ ਸ਼ੁਰੂ ਕਰ ਦਿੱਤੀਆਂ ਗਈਆਂ ਹਨ।ਨਰਾਇਣਗੜ੍ਹ ਸਥਿਤ ਇੰਡੀਆ ਗੇਟ ਤੋਂ ਗੋਲਡਨ ਗੇਟ ਤੱਕ ਰੂਟ ਨੰਬਰ 201 ਦੀਆਂ ਬੱਸਾਂ ਨੂੰ ਝੰਡੀ ਵਿਖਾ ਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸ਼ੁਰੂਆਤ ਕੀਤੀ।ਉਹਨਾਂ ਨਾਲ ਵਿਧਾਇਕ ਇੰਦਰਬੀਰ ਸਿੰਘ ਨਿੱਝਰ, ਵਿਧਾਇਕ ਅਜੇ ਗੁਪਤਾ, ਸ਼ਹਿਰੀ ਪ੍ਰਧਾਨ ਮਨੀਸ਼ ਅਗਰਵਾਲ, ਕਮਿਸ਼ਨਰ ਕਾਰਪੋਰੇਸ਼ਨ ਗੁਰਪ੍ਰੀਤ ਸਿੰਘ ਔਲਖ ਅਤੇ ਹੋਰ ਨੇਤਾ ਵੀ ਹਾਜ਼ਰ ਸਨ।ਧਾਲੀਵਾਲ ਨੇ ਦੱਸਿਆ ਕਿ ਫਿਲਹਾਲ ਇਹ ਬੱਸਾਂ ਟਰਾਇਲ ਲਈ ਸ਼ੂਰੂ ਕੀਤੀਆਂ ਜਾ ਰਹੀਆਂ ਹਨ ਅਤੇ ਤਿੰਨ ਹਫਤੇ ਤੱਕ ਇਹਨਾਂ ‘ਤੇ ਕੋਈ ਕਿਰਾਇਆ ਨਹੀਂ ਲੱਗੇਗਾ।ਇਸ ਤੋਂ ਬਾਅਦ ਇਹਨਾਂ ਬੱਸਾਂ ਦਾ ਕਿਰਾਇਆ ਲੱਗੇਗਾ ਅਤੇ ਸਾਰੇ ਰੂਟਾਂ ‘ਤੇ ਬਸ ਸੇਵਾ ਚੱਲੇਗੀ।ਉਹਨਾਂ ਦੱਸਿਆ ਕਿ ਬੀ.ਆਰ.ਟੀ.ਐਸ ਸੇਵਾ ਦੇਣ ਵਾਲੀ ਕੰਪਨੀ ਕਰੀਬ ਡੇਢ ਸਾਲ ਪਹਿਲਾਂ ਭੱਜ ਗਈ ਸੀ, ਜਿਸ ਕਾਰਨ ਇਹ ਬੱਸਾਂ ਰੁਕ ਗਈਆਂ ਸਨ ਅਤੇ ਹੁਣ ਅੰਮ੍ਰਿਤਸਰ ਸ਼ਹਿਰ ਵਾਸੀਆਂ ਦੀ ਮੰਗ ‘ਤੇ ਇਹਨਾਂ ਨੂੰ ਦੁਬਾਰਾ ਨਗਰ ਨਿਗਮ ਵਲੋਂ ਚਲਾਇਆ ਜਾ ਰਿਹਾ ਹੈ ਅਤੇ ਅੱਜ ਤੋਂ ਇਹਨਾਂ ਦਾ ਕੰਮ ਕਾਰਪੋਰੇਸ਼ਨ ਹੀ ਦੇਖੇਗੀ, ਜਿਸ ਨਾਲ ਬੱਸਾਂ ਨਿਰੰਤਰ ਸੜਕਾਂ ਉੱਤੇ ਦੌੜ ਸਕਣਗੀਆਂ।
ਨਗਰ ਨਿਗਮ ਕਮਿਸ਼ਨਰ ਨੇ ਦੱਸਿਆ ਕਿ ਇਸ ਸਮੇਂ ਇੰਡੀਆ ਗੇਟ ਤੋਂ ਗੋਲਡਨ ਗੇਟ ਤੱਕ 5 ਬੱਸਾਂ ਚੱਲਣਗੀਆਂ।ਉਨ੍ਹਾਂ ਦੱਸਿਆ ਕਿ ਇੱਕ ਮਹੀਨੇ ਬਾਅਦ ਬੀ.ਆਰ.ਟੀ.ਐਸ ਰੋਡ ’ਤੇ 60 ਕਮਰਸ਼ੀਅਲ ਬੱਸਾਂ ਚੱਲਣੀਆਂ ਸ਼ੂਰੂ ਹੋ ਜਾਣਗੀਆਂ।ਉਨਾਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਬੱਸ ਦੇ ਰੂਟ ਵਿੱਚ ਅੱਜ ਤੋਂ ਬਾਅਦ ਕੋਈ ਨਿੱਜੀ ਵਾਹਨ ਨਾ ਲੈ ਕੇ ਆਉਣ, ਉਲੰਘਣਾ ਕਰਨ ‘ਤੇ ਭਾਰੀ ਜੁਰਮਾਨਾ ਦੇਣਾ ਪਵੇਗਾ।
Check Also
ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ
ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …