ਸੰਗਰੂਰ, 12 ਮਾਰਚ 0 ਮਾਰਚ (ਜਗਸੀਰ ਲੌਂਗੋਵਾਲ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਜ਼ੋਨ ਵਲੋਂ ਪਿੰਡ ਕਹੇਰੂ (ਧੂਰੀ) ਵਿਖੇ ਬੇਬੇ ਨਾਨਕੀ ਸਿਲਾਈ ਕੇਂਦਰ ਦੀ ਆਰੰਭਤਾ ਕੀਤੀ ਗਈ।ਗੁਰਦੁਆਰਾ ਸਾਹਿਬ ਨਾਨਕਸਰ ਵਿਖੇ ਅੰਤਰਰਾਸ਼ਟਰੀ ਇਸਤਰੀ ਦਿਵਸ ਮੌਕੇ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੁਲਜੀਤ ਸਿੰਘ ਅਤੇ ਪ੍ਰਿੰਸੀਪਲ ਹਰਪ੍ਰੀਤ ਕੌਰ ਦੀ ਦੇਖ-ਰੇਖ ਹੇਠ ਸੰਖੇਪ ਤੇ ਪ੍ਰਭਾਵਸ਼ਾਲੀ ਸਮਾਗਮ ਹੋਇਆ।ਗੁਰਬਾਣੀ ਪਾਠ ਤੋਂ ਉਪਰੰਤ ਡਿੰਪਲ ਕੌਰ ਅਤੇ ਜਥੇ ਨੇ ਸ਼ਬਦ ਗਾਇਨ ਨਾਲ ਇਸਤਰੀ ਚੇਤਨਾ ਸੈਮੀਨਾਰ ਦੀ ਆਰੰਭਤਾ ਕੀਤੀ।ਗੁਲਜ਼ਾਰ ਸਿੰਘ ਜਥੇਬੰਦਕ ਸਕੱਤਰ ਦੇ ਸਟੇਜ਼ ਸੰਚਾਲਨ ਅਧੀਨ ਅਜਮੇਰ ਸਿੰਘ ਜ਼ੋਨਲ ਸਕੱਤਰ ਅਤੇ ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਵੱਖ-ਵੱਖ ਪਿੰਡਾਂ ਵਿੱਚ ਅਜਿਹੇ ਸੈਂਟਰਾਂ ਰਾਹੀਂ ਲੜਕੀਆਂ ਨੂੰ ਇੱਕ ਸਾਲ ਦੇ ਕੋਰਸ ਅਧੀਨ ਸਿਲਾਈ ਕਢਾਈ ਅਤੇ ਫੈਸ਼ਨ ਡਿਜ਼ਾਇਨਿੰਗ ਵਿੱਚ ਨਿਪੁੰਨ ਕੀਤਾ ਜਾਂਦਾ ਹੈ, ਜਿਸ ਨਾਲ ਰੋਜ਼ੀ ਰੋਟੀ ਦੇ ਉਹ ਸਮਰੱਥ ਹੋ ਸਕਣ।ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਪਿੰਡ ਥਲੇਸਾਂ, ਅਕੋਈ ਸਾਹਿਬ ਵਿਖੇ ਸਿਲਾਈ ਕੇਂਦਰ ਦੀ ਸਫਲਤਾ ਪੂਰਬਕ ਸਮਾਪਤੀ ਹੋਈ ਹੈ।ਉਨ੍ਹਾਂ ਕਿਹਾ ਕਿ ਇਸ ਕੇਂਦਰ ਦੇ ਸਰਟੀਫਿਕੇਟ ਨੂੰ ਨੌਕਰੀ-ਕਿੱਤੇ ਲਈ ਪੰਜਾਬ ਸਰਕਾਰ ਵਲੋਂ ਮਾਨਤਾ ਦਿ1ਤੀ ਜਾਂਦੀ ਹੈ, ਜਿਸ ਦੀ ਬਦੌਲਤ ਬਹੁਤ ਸਾਰੀਆਂ ਲੜਕੀਆਂ ਸਰਕਾਰੀ ਅਦਾਰਿਆਂ ਵਿੱਚ ਨੌਕਰੀ ਕਰ ਰਹੀਆਂ ਹਨ।ਸੁਰਿੰਦਰ ਪਾਲ ਸਿੰਘ ਸਿਦਕੀ ਐਡੀਸ਼ਨਲ ਚੀਫ਼ ਆਰਗੇਨਾਈਜ਼ਰ ਸਮਾਜਿਕ-ਆਰਥਿਕ ਕੌਂਸਲ ਨੇ ਇਸਤਰੀ ਦਿਵਸ ਦੀ ਵਧਾਈ ਦਿੱਤੀ ਅਤੇ ਬੇਬੇ ਨਾਨਕੀ ਦੇ ਜੀਵਨ ਇਤਿਹਾਸ ‘ਤੇ ਚਾਨਣਾ ਪਾਇਆ।ਮੁੱਖ ਬੁਲਾਰੇ ਪੋ੍ਰ. ਹਰਵਿੰਦਰ ਕੌਰ ਐਡਸ਼ਨਲ ਜ਼ੋਨਲ ਸਕੱਤਰ ਇਸਤਰੀ ਕੌਂਸਲ ਨੇ ਮਾਤਾ ਗੁਜਰੀ, ਬੀਬੀ ਭਾਨੀ ਜੀ, ਮਾਤਾ ਖੀਵੀ ਜੀ, ਬੀਬੀ ਹਰਸ਼ਰਨ ਕੌਰ, ਬੀਬੀ ਸੁੰਦਰੀ ਆਦਿ ਵਲੋਂ ਪਾਏ ਯੋਗਦਾਨ ਦਾ ਜ਼ਿਕਰ ਕੀਤਾ। ਬੀਬੀ ਨੇਹਾ, ਬੀਬੀ ਅਮਨਦੀਪ ਕੌਰ ਐਡੀਸ਼ਨਲ ਜ਼ੋਨਲ ਸਕੱਤਰ ਭਾਸ਼ਾਵਾਂ ਤੇ ਸਾਹਿਤ, ਇਸਤਰੀ ਕੌਂਸਲ, ਅਮਨਪ੍ਰੀਤ ਕੌਰ ਨੇ ਖੂਬਸੂਰਤ ਢੰਗ ਨਾਲ ਕਵਿਤਾਵਾਂ ਰਾਹੀਂ ਇਸਤਰੀ ਦੀ ਮਹਾਨਤਾ ਦਰਸਾਈ।ਕੁਲਵੰਤ ਸਿੰਘ ਨਾਗਰੀ ਜ਼ੋਨਲ ਪ੍ਰਧਾਨ, ਗੁਰਮੇਲ ਸਿੰਘ ਵਿੱਤ ਸਕੱਤਰ ਨੇ ਸੈਂਟਰ ਚਲਾਉਣ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ।ਭਾਈ ਵਿਜੈ ਸਿੰਘ ਹੈਡ ਗ੍ਰੰਥੀ ਨੇ ਸਿਲਾਈ ਕੇਂਦਰ ਦੀ ਆਰੰਭਤਾ ਦੀ ਅਰਦਾਸ ਕੀਤੀ।ਸਟੱਡੀ ਸਰਕਲ ਵਲੋਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਕੁਲਜੀਤ ਸਿੰਘ ਅਤੇ ਭਾਈ ਵਿਜੈ ਸਿੰਘ ਨੂੰ ਸਿਰੋਪਾਓ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ, ਜਦੋਂ ਕਿ ਪ੍ਰਬੰਧਕ ਕਮੇਟੀ ਵੱਲੋਂ ਪ੍ਰੋ: ਹਰਵਿੰਦਰ ਕੌਰ ਅਤੇ ਸਿਲਾਈ ਸੈਂਟਰ ਦੀ ਨਿਯੁੱਕਤ ਕੀਤੀ ਪ੍ਰਿੰਸੀਪਲ ਹਰਪ੍ਰੀਤ ਕੌਰ ਥਲੇਸਾਂ ਨੂੰ ਸਨਮਾਨਿਤ ਕੀਤਾ ਗਿਆ।
ਸਮਾਗਮ ਲਈ ਜੋਬਨਪ੍ਰੀਤ ਸਿੰਘ, ਮਹਿੰਦਰ ਸਿੰਘ, ਗੁਰਮੀਤ ਸਿੰਘ, ਮਨਪ੍ਰੀਤ ਕੌਰ, ਮਨਦੀਪ ਕੌਰ, ਗੁਰਮੀਤ ਕੌਰ, ਰਾਵਿੰਦਰ ਕੌਰ, ਰਾਜਦੀਪ ਕੌਰ, ਰਾਜਵਿੰਦਰ ਕੌਰ, ਮਨਜੀਤ ਕੌਰ, ਗੁਰਭਿੰਦਰ ਕੌਰ ਹਾਜ਼ਰ ਸਨ।
Check Also
ਯੂਨੀਵਰਸਿਟੀ `ਚ ਰਹਿੰਦੇ ਪਸ਼ੂ-ਪੰਛੀਆਂ ਦੀ ਵੀ ਹੋਵੇਗੀ ਹੁਣ ਸਾਂਭ ਸੰਭਾਲ
ਕੈਂਪਸ `ਚ ਐਨੀਮਲ ਵੈਲਫੇਅਰ ਸੋਸਾਇਟੀ ਦੀ ਸਥਾਪਨਾ ਅੰਮ੍ਰਿਤਸਰ, 12 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ …